ਟੈਕਸ ਪ੍ਰਣਾਲੀ ‘ਚ ਪਾਰਦਰਸ਼ਤਾ ਲਈ ਮੋਦੀ ਨੇ ਲਾਂਚ ਕੀਤੀ ਨਵੀਂ ਯੋਜਨਾ

Modi

ਟੈਕਸਦਾਤਾ ਇਮਾਨਦਾਰੀ ਨਾਲ ਟੈਕਸ ਦੇਣ
ਪੀਐਮ ਮੋਦੀ ਨੇ ਦੇਸ਼ ਨੂੰ ਸਮਰਪਿਤ ਕੀਤਾ ਨਵਾਂ ਪਲੇਟਫਾਰਮ

  • ਹੁਣ ਟੈਕਸਦਾਤਾਵਾਂ ਨੂੰ ਮਿਲੇਗਾ ਸਨਮਾਨ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਇਮਾਨਦਾਰ ਟੈਕਸਦਾਤਾਵਾਂ ਦੀ ਦੇਸ਼ ਦੇ ਨਿਰਮਾਣ ‘ਚ ਮਹੱਤਵਪੂਰਨ ਭੂਮਿਕਾ ਹੈ ਤੇ ਜਦੋਂ ਇਮਾਨਦਾਰ ਟੈਕਸਦਾਤਾ ਦਾ ਜੀਵਨ ਆਸਾਨ ਬਣਦਾ ਹੈ, ਉਹ ਅੱਗੇ ਵਧਦਾ ਹੈ ਤਾਂ ਦੇਸ਼ ਵਿਕਾਸ ਕਰਦਾ ਹੈ ਤੇ ਅੱਗੇ ਵੀ ਵਧਦਾ ਹੈ। ਮੋਦੀ ਨੇ 21ਵੀਂ ਸਦੀ ਦੀ ਨਵੀਂ ਟੈਕਸ ਵਿਵਸਥਾ ਦਾ ਪਾਰਦਰਸ਼ੀ ਕਰਾਧਾਨ-ਇਮਾਨਦਾਰ ਦਾ ਸਨਮਾਨ’ ਪਲੇਟਫਾਰਮ ਦਾ ਉਦਘਾਟਨ ਕਰਦਿਆਂ ਕਿਹਾ ਕਿ ਦੇਸ਼ ‘ਚ ਚੱਲ ਰਿਹਾ ਬੁਨਿਆਦੀ ਸੁਧਾਰ ਦਾ ਸਿਲਸਿਲਾ ਅੱਜ ਇੱਕ ਨਵੇਂ ਪੜਾਅ ‘ਤੇ ਪਹੁੰਚਿਆ ਹੈ।

ਸੰਸਾਰ ‘ਚ ਭਾਰਤ ਦੀ ਛਵੀਂ ਬਦਲ ਰਹੀ ਹੈ

ਉਨ੍ਹਾਂ ਕਿਹਾ, ‘ਇੱਕ ਦੌਰ ਸੀ ਜਦੋਂ ਸਾਡੇ ਇੱਥੇ ਸੁਧਾਰਾਂ ਦੀ ਬਹੁਤ ਗੱਲਾਂ ਹੁੰਦੀਆਂ ਸਨ। ਕਦੇ ਮਜ਼ਬੂਰੀ ‘ਚ ਕੁਝ ਫੈਸਲੇ ਲਏ ਜਾਂਦੇ ਸਨ, ਕਦੇ ਦਬਾਅ ‘ਚ ਕੁਝ ਫੈਸਲੇ ਹੋ ਜਾਂਦੇ ਸਨ, ਤਾਂ ਉਨ੍ਹਾਂ ਨੂੰ ਸੁਧਾਰ ਕਹਿ ਦਿੱਤਾ ਜਾਂਦਾ ਸੀ। ਇਸ ਕਾਰਨ ਚੰਗੇ ਨਤੀਜੇ ਨਹੀਂ ਮਿਲਦੇ ਸਨ। ਹੁਣ ਇਹ ਸੋਚ ਤੇ ਪਹੁੰਚ ਦੋਵੇਂ ਬਦਲ ਗਈਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਟੈਕਸਦਾਤਾ ਨੂੰ ਉਚਿਤ, ਵਿਨਰਮ ਤੇ ਤਰਕਸੰਗਤ ਵਿਹਾਰ ਦਾ ਭਰੋਸਾ ਦਿੱਤਾ ਗਿਆ ਹੈ। ਭਾਵ ਟੈਕਸ ਕਰ ਵਿਭਾਗ ਨੂੰ ਹੁਣ ਟੈਕਸਦਾਤਾਵਾਂ ਦੇ ਗੌਰਵ ਦਾ ਉਸਦੀ ਸੰਵੇਦਨਸ਼ੀਲਤਾ ਦੇ ਨਾਲ ਧਿਆਨ ਰੱਖਣਾ ਪਵੇਗਾ। ਹੁਣ ਟੈਕਸਕਰਤਾ ਦੀ ਗੱਲ ‘ਤੇ ਵਿਸ਼ਵਾਸ ਕਰਨਾ ਹੋਵੇਗਾ ਤੇ ਵਿਭਾਗ ਉਸ ਨੂੰ ਬਿਨਾ ਕਿਸੇ ਅਧਾਰ ‘ਤੇ ਸ਼ੱਕ ਦੀਆਂ ਨਜ਼ਰਾਂ ਨਾਲ ਨਹੀਂ ਵੇਖ ਸਕਦਾ।

ਟੈਕਸ ਗਵਰਨੈਂਸ ‘ਚ ਵੀ ਆਵੇਗਾ ਬਦਲਾਅ

ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਦੇਸ਼ ‘ਚ ਮਾਹੌਲ ਬਣਦਾ ਜਾ ਰਿਹਾ ਹੈ ਕਿ ਫਰਜ਼ ਭਾਵ ਨੂੰ ਸਭ ਤੋਂ ਉੱਪਰ ਰੱਖਦਿਆਂ ਸਾਰੇ ਕੰਮ ਕਰਨ। ਸਵਾਲ ਇਹ ਕਿ ਬਦਲਾਅ ਆਖਰ ਕਿਵੇਂ ਆ ਰਿਹਾ ਹੈ? ਕੀ ਇਹ ਸਿਰਫ਼ ਸਖ਼ਤੀ ਨਾਲ ਆਇਆ ਹੈ? ਕੀ ਇਹ ਸਿਰਫ਼ ਸਜ਼ਾ ਦੇਣ ਨਾਲ ਆਇਆ ਹੈ? ਨਹੀਂ ਬਿਲਕੁਲ ਨਹੀ! ਅੱਜ ਹਰ ਨਿਯਮ ਕਾਨੂੰਨ ਨੂੰ, ਹਰ ਪਾਲਿਸੀ ਨੂੰ ਪ੍ਰਕਿਰਿਆ ਤੇ ਅਧਿਕਾਰ ਕੇਂਦਰਿਤ ਪਹੁੰਚ ਤੋਂ ਬਾਹਰ ਕੱਢ ਕੇ ਉਸਨੂੰ ਲੋਕ ਕੇਂਦਰਿਤ ਤੇ ਲੋਕ ਮਿੱਤ ਬਣਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਹ ਨਵੇਂ ਭਾਰਤ ਦੇ ਨਵੇਂ ਗਵਰਨੈਂਸ ਮਾਡਲ ਦਾ ਪ੍ਰਯੋਗ ਹੈ ਤੇ ਇਸਦੇ ਚੰਗੇ ਨਤੀਜੇ ਵੀ ਦੇਸ਼ ਨੂੰ ਮਿਲ ਰਹੇ ਹਨ।

ਉਨ੍ਹਾਂ ਕਿਹਾ ਕਿ ਅੱਜ ਤੋਂ ਸ਼ੁਰੂ ਹੋ ਰਹੀਆਂ ਇਨ੍ਹਾਂ ਨਵੀਂਆਂ ਵਿਵਸਥਾਵਾਂ, ਨਵੀਂਆਂ ਸਹੂਲਤਾਂ, ਮਿਨੀਮਮ ਗਵਰਨਮੈਂਟ, ਮੈਕਸਿਮਮ ਗਵਰਨੈਂਸ ਦੇ ਪ੍ਰਤੀ ਸਾਡੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੀ ਹੈ। ਇਹ ਦੇਸ਼ ਵਾਸੀਆਂ ਦੇ ਜੀਵਨ ਨਾਲ ਸਰਕਾਰ ਨੂੰ, ਸਰਕਾਰ ਦੇ ਦਖ਼ਲ ਨੂੰ ਘੱਟ ਕਰਨ ਦੀ ਦਿਸ਼ਾ ‘ਚ ਵੀ ਇੱਕ ਵੱਡਾ ਕਦਮ ਹੈ। ਮੋਦੀ ਨੇ ਕਿਹਾ ਕਿ ਬੀਤੇ ਛੇ ਸਾਲਾਂ ‘ਚ ਸਾਡਾ ਜ਼ੋਰ ਗੈਰ ਬੈਂਕਿੰਗ ਨੂੰ ਬੈਂਕਿੰਗ, ਅਸੁਰੱਖਿਅਤ ਨੂੰ ਸੁਰੱਖਿਅਤ ਤੇ ਪੈਸਾ ਨਾ ਮਿਲਣ ਵਾਲੇ ਨੂੰ ਧਨ ਮੁਹੱਈਆ ਕਰਵਾਉਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਇੱਕ ਤਰ੍ਹਾਂ ਨਾਲ ਇੱਕ ਨਵੀਂ ਯਾਤਰਾ ਸ਼ੁਰੂ ਹੋ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ