ਸਾਡੇ ਨਾਲ ਸ਼ਾਮਲ

Follow us

13.2 C
Chandigarh
Wednesday, February 25, 2026
More
    Home ਸੂਬੇ ਹਰਿਆਣਾ ਪੈਸੇ ਨੇ, ਕੋਈ ...

    ਪੈਸੇ ਨੇ, ਕੋਈ ਠੀਕਰੀਆਂ ਤਾਂ ਨਹੀਂ !

    23500 ਰੁਪਏ ਦੇ ਸਿੱਕੇ ਲੈਕੇ ਬਿੱਲ ਭਰਨ ਪਹੁੰਚਿਆ ਦੁਕਾਨਦਾਰ

    ਹਿਸਾਰ। ਹਰਿਆਣਾ ਦੇ ਫਤਿਆਬਾਦ ‘ਚ ਇਕ ਦੁਕਾਨਦਾਰ ਸਿੱਕਿਆਂ ਦੇ ਰੂਪ ਵਿਚ 23 ਹਜ਼ਾਰ ਪੰਜ ਸੌ ਰੁਪਏ ਲੈ ਕੇ ਅੱਜ ਬਿਜਲੀ ਨਿਗਮ ਦਫ਼ਤਰ ਪਹੁੰਚਿਆ। ਸੂਤਰਾਂ ਅਨੁਸਾਰ ਇੱਕ ਕਰਿਆਨਾ ਦੁਕਾਨਦਾਰ ਤੇ ਡੀਸੀ ਕਲੋਨੀ ਨਿਵਾਸੀ ਸੁਨੀਲ ਕੁਮਾਰ ਭਾਰੀ ਬਿੱਲ ਭੇਜ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਕਾਰਨ ਕਾਰਪੋਰੇਸ਼ਨ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ। ਉਸ ਦੇ ਗੁਆਂਢ ਵਿਚ ਰਹਿਣ ਵਾਲੀ ਇਕ ਅਪਾਹਜ ਔਰਤ ਕੈਲਾਸ਼ ਨੇ ਉਸ ਨਾਲ ਸੰਪਰਕ ਕੀਤਾ ਤੇ ਦੱਸਿਆ ਕਿ ਉਸ ਨੂੰ 52 ਹਜ਼ਾਰ ਰੁਪਏ ਦਾ ਬਿੱਲ ਭੇਜਿਆ ਗਿਆ ਹੈ। ਸੁਨੀਲ ਉਸ ਕੇਸ ਬਾਰੇ ਅਦਾਲਤ ਵਿੱਚ ਪਹੁੰਚ ਗਿਆ ਜਿੱਥੋਂ 18500 ਰੁਪਏ ਦਾ ਬਿਜਲੀ ਦਾ ਬਿੱਲ ਅਦਾ ਕਰਨ ਦਾ ਆਦੇਸ਼ ਦਿੱਤਾ ਗਿਆ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here