ਸ਼ਹੀਦ ਗੁਰਬਿੰਦਰ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ ਹੋਇਆ

ਸ਼ਹੀਦ ਨੂੰ ਭਾਰਤੀ ਫੌਜੀ ਯੁਨਿਟ ਵੱਲੋਂ ਆਏ ਅਧਿਕਾਰੀਆਂ ਨੇ ਸਰਕਾਰੀ ਰਸਮਾਂ ਨਾਲ ਅੰਤਿਮ ਸ਼ਰਧਾਂਜਲੀ ਦਿੱਤੀ

ਧਰਮਗੜ੍ਹ (ਜੀਵਨ ਗੋਇਲ) | ਨਜਦੀਕ ਪਿੰਡ ਤੋਲਾਵਾਲ ਦੇ ਚੀਨ ਬਾਰਡਰ ‘ਤੇ ਸ਼ਹੀਦ ਹੋਏ ਸਿਪਾਹੀ ਗੁਰਬਿੰਦਰ ਸਿੰਘ ਨੂੰ ਪਿੰਡ ਦੀ ਅਨਾਜ ਮੰਡੀ ਵਿਖੇ ਰੱਖੇ ਸ਼ਰਧਾਂਜਲੀ ਸਮਾਗਮ ਵਿਖੇ ਅੰਤਿਮ ਸ਼ਰਧਾਂਜਲੀਆਂ ਦਿੱਤੀਆਂ ਅੰਤਿਮ ਸ਼ਰਧਾਂਜਲੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭੇਜੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਸ਼ਹੀਦ ਨੂੰ ਸ਼ਰਧਾਂਜਲੀ ਫੁੱਲ ਭੇਂਟ ਕੀਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਅਸੀਂ ਸ਼ਹੀਦ ਗੁਰਬਿੰਦਰ ਸਿੰਘ ਦਾ ਦੇਸ਼ ਲਈ ਆਨ ਬਾਨ ਅਤੇ ਸ਼ਾਨ ਲਈ ਸ਼ਹੀਦ ਹੋਣ ਤੇ ਦਿੱਤੀ ਕੁਰਬਾਨੀ ਦਾ ਕਦੇ ਕਰਜਾ ਨਹੀਂ ਚੁਕਾ ਸਕਦੇ

ਉਨ੍ਹਾਂ ਪ੍ਰਮਾਤਮਾ ਅੱਗੇ ਮਾਤਾ-ਪਿਤਾ ਅਤੇ ਪਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਰਹਿੰਦੀ ਦੁਨੀਆਂ ਤੱਕ ਸ਼ਹੀਦ ਦੇ ਕਰਜਦਾਰ ਰਹਾਂਗੇ ਸ਼ਹੀਦ ਨੂੰ ਭਾਰਤੀ ਫੌਜੀ ਯੁਨਿਟ ਵੱਲੋਂ ਆਏ ਅਧਿਕਾਰੀਆਂ ਨੇ ਸਰਕਾਰੀ ਰਸਮਾਂ ਨਾਲ ਅੰਤਿਮ ਸ਼ਰਧਾਂਜਲੀ ਦਿੱਤੀ

ਸੂਬਾ ਸਰਕਾਰ ਵੱਲੋਂ ਪਿੰਡ ਦੇ ਹਾਈ ਸਕੂਲ ਦਾ ਨਾਂਅ ਸ਼ਹੀਦ ਗੁਰਬਿੰਦਰ ਸਿੰਘ ਰੱਖਿਆ ਘਰ ਵਿੱਚ ਇੱਕ ਜੀ ਨੂੰ ਨੌਕਰੀ ਅਤੇ ਇੱਕ ਪਿੰਡ ਦਾ ਸਟੇਡੀਅਮ, ਲਾਇਬਰੇਰੀ ਆਦਿ ਬਨਾਉਣ ਦਾ ਐਲਾਨ ਕੀਤਾ ਤਾਂ ਕਿ ਸ਼ਹੀਦ ਦੀ ਰਹਿੰਦੀ ਦੁਨੀਆ ਤੱਕ ਯਾਦ ਤਾਜੀ ਰਹੇ

ਇਸ ਮੌਕੇ ਹਲਕਾ ਇੰਚਾਰਜ ਰਜਿੰਦਰ ਰਾਜਾ ਬੀਰ ਕਲਾਂ, ਮੈਡਮ ਦਾਮਨ ਥਿੰਦ ਬਾਜਵਾ, ਐੱਸ ਜੀ ਪੀ ਸੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ, ਸਾਬਕਾ ਖਜਾਨਾ ਮੰਤਰੀ ਪਰਮਿੰਦਰ ਢੀਡਸਾ, ਪੁਲਿਸ ਪ੍ਰਸ਼ਾਸ਼ਨ, ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗਰਗ, ਡੀਐੱਸਪੀਜ,ਐੱਸ ਡੀ ਐੱਮ, ਇਲਾਕੇ ਦੇ ਸਾਬਕਾ ਫੌਜੀ,ਗ੍ਰਾਮ ਪੰਚਾਇਤਾਂ ਵੱਲੋਂ ਸ਼ਹੀਦ ਨੂੰ ਅੰਤਿਮ ਸ਼ਰਧਾਂਜਲੀਆਂ ਭੇਂਟ ਕੀਤੀਆ ਡੇਰਾ ਸੱਚਾ ਸੌਦਾ ਬਲਾਕ ਧਰਮਗੜ੍ਹ ਦੀ ਬਲਾਕ ਕਮੈਟੀ ਵੱਲੋਂ ਵੀ ਸ਼ਰਧਾਂਜਲੀ ਭੇਂਟ ਕੀਤੀ ਇਸ ਤੋਂ ਇਲਾਵਾ ਸਹਾਰਾ ਕਲੱਬ ਚੀਮਾਂ ਮੰਡੀ ਵੱਲੋਂ ਬੂਟੇ ਵੰਡ ਕੇ ਸ਼ਹੀਦ ਸਿਪਾਹੀ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ