ਸਾਡੇ ਨਾਲ ਸ਼ਾਮਲ

Follow us

16.6 C
Chandigarh
Thursday, February 19, 2026
More
    Home Breaking News ਦਿੱਲੀ ‘...

    ਦਿੱਲੀ ‘ਚ ਪੈਟਰੋਲ ਵੀ 80 ਤੋਂ ਪਾਰ, ਮੁੰਬਈ ‘ਚ 87 ਦੇ ਕਰੀਬ

    Price, Petrol, Diesel

    ਦਿੱਲੀ ‘ਚ ਪੈਟਰੋਲ ਵੀ 80 ਤੋਂ ਪਾਰ, ਮੁੰਬਈ ‘ਚ 87 ਦੇ ਕਰੀਬ

    ਨਵੀਂ ਦਿੱਲੀ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਹੋ ਰਹੇ ਵਾਧੇ ਨਾਲ ਦਿੱਲੀ ‘ਚ ਪੈਟਰੋਲ ਵੀ 80 ਰੁਪਏ ਪ੍ਰਤੀ ਲੀਟਰ ਤੋਂ ਪਾਰ ਹੋ ਗਿਆ ਹੈ। ਕੌਮੀ ਰਾਜਧਾਨੀ ‘ਚ 20 ਮਹੀਨਿਆਂ ਬਾਅਦ ਪੈਟਰੋਲ 80 ਰੁਪਏ ਤੋਂ ਮਹਿੰਗਾ ਵਿੱਕ ਰਿਹਾ ਹੈ।

    Oil, Prices, Rise, Petrol, Mumbai, Reaches, Rs85 ਦੇਸ਼ ਦੀ ਸਭ ਤੋਂ ਵੱਡੀ ਤੇਲ ਸਪਲਾਈ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ, ਦਿੱਲੀ ‘ਚ ਸ਼ੁੱਕਰਵਾਰ ਨੂੰ ਪੈਟਰੋਲ ਦੀ ਕੀਮਤ 21 ਪੈਸੇ ਵਧ ਕੇ 80.13 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ ਜੋ 27 ਅਕਤੂਬਰ 2018 ਤੋਂ ਬਾਅਦ ਦਾ ਉੱਚ ਪੱਧਰ ਹੈ। ਡੀਜ਼ਲ ਦਾ ਮੁੱਲ ਵੀ 17 ਪੈਸੇ ਵਧ ਕੇ 80.19 ਰੁਪਏ ਪ੍ਰਤੀ ਲੀਟਰ ਦੇ ਨਵੇਂ ਰਿਕਾਰਡ ਪੱਧਰ ‘ਤੇ ਪਹੁੰਚ ਗਿਆ।

    ਇਸ ਮਹੀਨੇ 7 ਤਾਰੀਕ ਤੋਂ ਤੇਲ ਸਪਲਾਈ ਕੰਪਨੀਆਂ ਨੇ ਤੇਲ ਦੀਆਂ  ਕੀਮਤਾਂ ਵਧਾਉਣ ਦਾ ਕੰਮ ਸ਼ੁਰੂ ਕੀਤਾ ਹੈ। ਇਸ ਦੌਰਾਨ ਦਿੱਲੀ ‘ਚ ਪੈਟਰੋਲ 8.87 ਰੁਪਏ ਭਾਵ 12.45 ਫੀਸਦੀ ਮਹਿੰਗਾ ਹੋਇਆ ਹੈ। ਲਗਾਤਾਰ 20 ਦਿਨਾਂ ‘ਚ ਡੀਜ਼ਲ ਦੀ ਕੀਮਤ 10.80 ਰੁਪਏ ਭਾਵ 15.56 ਫੀਸਦੀ ਵਧ ਗਈ ਹੈ।

    ਕੋਲਕਾਤਾ ਤੇ ਮੁੰਬਈ ‘ਚ ਵੀ ਪੈਟਰੋਲ ਦੀ ਕੀਮਤ 21.21 ਪੈਸੇ ਵਧ ਕੇ 81.82 ਰੁਪਏ ਤੇ 86.91 ਰੁਪਏ ਪ੍ਰਤੀ ਲੀਟਰ ‘ਤੇ ਸਥਿਰ ਰਹੀ। ਚੇੱਨਈ ‘ਚ ਇਹ 19 ਪੈਸੇ ਵਧ ਕੇ 83.37 ਰੁਪਏ ਪ੍ਰਤੀ ਲੀਟਰ ‘ਤੇ ਰਿਹਾ। ਡੀਜ਼ਲ ਕੋਲਕਾਤਾ ‘ਚ 16 ਪੈਸੇ ਮਹਿੰਗਾ ਹੋ ਕੇ 75.34 ਰੁਪਏ, ਮੁੰਬਈ ‘ਚ 17 ਪੈਸੇ ਮਹਿੰਗਾ ਹੋ ਕੇ 78.51 ਰੁਪਏ ਤੇ ਚੇੱਨਈ ‘ਚ 15 ਪੈਸੇ ਦੀ ਤੇਜ਼ੀ ਨਾਲ 77.44 ਰੁਪਏ ਪ੍ਰਤੀ ਲੀਟਰ ਵਿੱਕਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here