ਖੁਦੀ ਨੂੰ ਮਿਟਾ ਕੇ ਹੀ ਪਾਇਆ ਜਾ ਸਕਦਾ ਹੈ ਖੁਦਾ : Saint Dr MSG
ਸਰਸਾ (ਸੱਚ ਕਹੂੰ ਨਿਊਜ਼) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ Saint Dr MSG ਫ਼ਰਮਾਉਂਦੇ ਹਨ ਕਿ ਸਤਿਗੁਰੂ ਮੌਲ਼ਾ, ਦਇਆ ਦੇ ਸਾਗਰ, ਰਹਿਮੋ-ਕਰਮ ਦੇ ਮਾਲਕ ਹਨ ਜੋ ਜੀਵ ਬਚਨ ਸੁਣ ਕੇ ਅਮਲ ਕਰਦਾ ਹੈ ਉਸ ਦੇ ਹਿਰਦੇ ਦੀ ਸਫ਼ਾਈ ਹੋ ਜਾਂਦੀ ਹੈ ਪਰਮ ਪਿਤਾ ਪਰਮਾਤਮਾ ਅੰਦਰ ਬਾਹਰੋਂ ਕਣ-ਕਣ, ਜ਼ਰ੍ਹੇ-ਜ਼ਰ੍ਹੇ ‘ਚ ਨਜ਼ਰ ਆਉਣ ਲੱਗਦਾ ਹੈ ਜੇਕਰ ਪੀਰ-ਫ਼ਕੀਰ ਦੀ ਗੱਲ ਨੂੰ ਸੁਣ ਕੇ ਅਮਲ ਕਰ ਲਿਆ ਜਾਵੇ ਤਾਂ ਇਨਸਾਨ ਦੇ ਸਾਰੇ ਪਾਪ, ਗ਼ਮ, ਦੁੱਖ, ਬਿਮਾਰੀਆਂ ਚਲੀਆਂ ਜਾਂਦੀਆਂ ਹਨ।
ਅਮਲਾਂ ਦੇ ਬਿਨਾ ਇਲਮ ਨਿਕੰਮੇ ਹਨ ਜੇਕਰ ਤੁਸੀਂ ਬਚਨਾਂ ‘ਤੇ ਅਮਲ ਨਹੀਂ ਕਰਦੇ, ਕਿੰਨਾ ਵੀ ਤੁਹਾਨੂੰ ਗਿਆਨ ਹੈ, ਉਸ ਦਾ ਕੋਈ ਫ਼ਾਇਦਾ ਨਹੀਂ ਅਤੇ ਜੇਕਰ ਤੁਸੀਂ ਬਚਨਾਂ ‘ਤੇ ਅਮਲ ਕਰਦੇ ਹੋ, ਤਾਂ ਥੋੜ੍ਹਾ ਗਿਆਨ ਵੀ ਵਧੇ-ਫੁੱਲੇਗਾ ਤੁਸੀਂ ਖੁਸ਼ੀਆਂ ਦੇ ਕਾਬਲ ਬਣਦੇ ਜਾਓਗੇ ਇਸ ਲਈ ਆਪਣੇ ਵਿਚਾਰਾਂ ਦਾ ਸ਼ੁੱਧੀਕਰਨ ਕਰੋ ਸਿਮਰਨ ਸੇਵਾ ਕਰੋ ਤਾਂਕਿ ਵਿਚਾਰ ਸ਼ੁੱਧ ਹੋ ਜਾਣ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਦੋਂ ਇਨਸਾਨ ਆਪਣੀ ਹਸਤੀ ਬਣਾ ਲੈਂਦਾ ਹੈ ਤਾਂ ਅੱਲ੍ਹਾ, ਵਾਹਿਗੁਰੂ, ਰਾਮ ਤੋਂ ਦੂਰ ਹੁੰਦਾ ਜਾਂਦਾ ਹੈ ਖੁਦੀ ਨੂੰ ਮਿਟਾ ਕੇ ਹੀ ਖੁਦਾ ਨੂੰ ਪਾਇਆ ਜਾ ਸਕਦਾ ਹੈ।
ਮਾਲਕ ਦੀ ਦਇਆ | Saint Dr MSG
ਇਸ ਲਈ ਆਪਣੇ ਅੰਦਰ ਦੀ ਖੁਦੀ ਨੂੰ ਛੱਡ ਦਿਓ ਹੰਕਾਰ ਨੂੰ ਮਿਟਾ ਦਿਓ ਤਾਂ ਮਾਲਕ ਨਾਲ ਨਾਤਾ ਜੁੜੇਗਾ ਆਪ ਜੀ ਫ਼ਰਮਾਉਂਦੇ ਹਨ ਕਿ ਜਦੋਂ ਇਨਸਾਨ ਬਚਨਾਂ ‘ਤੇ ਪੱਕਾ ਨਹੀਂ ਰਹਿੰਦਾ, ਬਾਹਰੀ ਦਿਖਾਵਾ ਜਿੰਨਾ ਮਰਜ਼ੀ ਕਰਦਾ ਰਹੇ, ਮਾਲਕ ਦੀ ਦਇਆ, ਮਿਹਰ, ਰਹਿਮਤ ਨਹੀਂ ਵਰਸੇਗੀ ਹਿਰਦੇ ‘ਚ ਮਾਲਕ ਦੇ ਨੂਰੀ ਸਰੂਪ ਦੇ ਦਰਸ਼ਨ ਨਹੀਂ ਹੋਣਗੇ ਅਤੇ ਮਾਲਕ ਦੀਆਂ ਖੁਸ਼ੀਆਂ ਦੇ ਹੱਕਦਾਰ ਨਹੀਂ ਬਣ ਸਕੋਗੇ ਬਚਨਾਂ ‘ਤੇ ਪੱਕੇ ਰਹਿਣਾ ਸਭ ਤੋਂ ਜ਼ਰੂਰੀ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੀ ਰਹਿਮਤ ਹੈ ਤਾਂ ਉਹ ਦਇਆ-ਮਿਹਰ ਕਰਦੇ ਹਨ ਅਤੇ ਤੁਹਾਡੇ ਪਾਪ-ਕਰਮ ਨੂੰ ਨਜ਼ਰ ਅੰਦਾਜ਼ ਕਰਦੇ ਹਨ ਪਰ ਹਰ ਚੀਜ਼ ਦੀ ਇੱਕ ਹੱਦ ਹੁੰਦੀ ਹੈ।
ਜਦੋਂ ਇਨਸਾਨ ਬੁਰੇ ਕਰਮਾਂ ਤੋਂ ਟਲਦਾ ਨਹੀਂ ਤਾਂ ਮਾਲਕ ਦੀ ਬੇਅਵਾਜ਼ ਤਲਵਾਰ ਅਜਿਹੀ ਪੈਂਦੀ ਹੈ ਕਿ ਇਨਸਾਨ ਦੇਖਦਾ ਰਹਿ ਜਾਂਦਾ ਹੈ ਅਤੇ ਸਭ ਕੁਝ ਗਵਾ ਬੈਠਦਾ ਹੈ ਇਸ ਲਈ ਬੁਰੇ ਕਰਮਾਂ ਤੋਂ ਪਰਹੇਜ਼ ਕਰੋ ਜੋ ਲੋਕ ਬੁਰੇ ਕਰਮਾਂ ਤੋਂ ਪਰਹੇਜ਼ ਨਹੀਂ ਕਰਦੇ, ਉਨ੍ਹਾਂ ਦੀਆਂ ਪੀੜੀਆਂ ਦਾ ਹਾਲ ਅਜਿਹਾ ਹੁੰਦਾ ਹੈ ਕਿ ਖੱਜਲ-ਖੁਆਰ ਹੁੰਦੇ ਰਹਿੰਦੇ ਹਨ ਅਜਿਹਾ ਕਰਮ ਕਦੇ ਨਾ ਕਰੋ ਜੇਕਰ ਤੁਸੀਂ ਰਾਮ, ਅੱਲ੍ਹਾ, ਵਾਹਿਗੁਰੂ, ਰਾਮ ਦੀ ਭਗਤੀ ਕਰਦੇ ਹੋ ਤਾਂ ਕੋਈ ਵੀ ਅਜਿਹਾ ਬੁਰਾ ਕਰਮ ਨਾ ਕਰੋ ਜਿਸ ਨਾਲ ਤੁਹਾਡੀ ਭਗਤੀ ‘ਚ ਬੇਇੰਤਹਾ ਅÎੜਿੱਕਾ ਲੱਗ ਜਾਵੇ।
ਇਹ ਵੀ ਪੜ੍ਹੋ : ਬਿਜਲੀ ਵਿਭਾਗ ਨੇ ਖਪਤਕਾਰਾਂ ਨੂੰ ਦਿੱਤੀ ਰਾਹਤ, ਲਿਆ ਫ਼ੈਸਲਾ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪੀਰ-ਫ਼ਕੀਰ ਚਾਹੁੰਦੇ ਹਨ ਕਿ ਆਪਸ ‘ਚ ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ, ਕਿਸਦਾ ਦਿਲ ਨਾ ਦੁਖਾਓ, ਸਿਮਰਨ ਕਰੋ, ਸੇਵਾ ਕਰੋ ਅਤੇ ਤਿੰਨ ਪਰਹੇਜ਼ਾਂ ਦੇ ਪੱਕੇ ਰਹੋ ਜਦੋਂ ਵੀ ਇਨਸਾਨ ਬਚਨਾਂ ਨੂੰ ਨਹੀਂ ਮੰਨਦਾ ਤਾਂ ਆਪਣੇ ਪੈਰ ‘ਤੇ ਕੁਹਾੜਾ ਖੁਦ ਮਾਰ ਲੈਂਦਾਹੈ ਅਤੇ ਫਿਰ ਬੇਚੈਨੀਆਂ ਦਾ ਆਲਮ ਹੋ ਜਾਂਦਾ ਹੈ, ਦੁੱੱਖ-ਦਰਦ, ਪਰੇਸ਼ਾਨੀਆਂ ਉਸ ਨੂੰ ਘੇਰ ਲੈਂਦੀਆਂ ਹਨ ਆਪ ਜੀ ਨੇ ਫ਼ਰਮਾਇਆ ਕਿ ਮਾਲਕ ਦੇ ਨਿਆਂ ਤੋਂ ਡਰੋ ਕਿਉਂਕਿ ਜਦੋਂ ਉਹ ਨਿਆਂ ਕਰਦਾ ਹੈ ਫਿਰ ਕੋਈ ਅਪੀਲ, ਦਲੀਲ ਨਹੀਂ ਚਲਦੀ ਹਮੇਸ਼ਾ ਯਾਦ ਰੱਖੋ ਕਿ ਮਾਲਕ ਦੀ ਦਰਗਾਹ ‘ਚ ਚਤਰ-ਚਲਾਕੀਆਂ ਨਹੀਂ ਚੱਲਦੀਆਂ।