ਬਜ਼ੁਰਗਾਂ ਦੀ ‘ਮਨੋਦਸ਼ਾ’ ਨੂੰ ਨਾ ਹੋਣ ਦਿਓ ‘ਲੌਕ’
ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਐਮਰਜੈਂਸੀ ਵਾਲੇ ਹਾਲਾਤ ਹਨ ਕੋਵਿਡ-19 ਵਾਇਰਸ ਨੇ ਤਬਾਹੀ ਮਚਾ ਰੱਖੀ ਹੈ ਮਹਾਂਮਾਰੀ ਨੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦਿੱਤੇ ਹਨ ਕਿ ਲੋਕ ਘਰਾਂ ‘ਚ ਬੰਦ ਹਨ ਪੂਰਾ ਦੇਸ਼ ਲਾਕ ਡਾਊਨ ਹੈ ਅਮਰੀਕਾ ਅਤੇ ਚੀਨ ਵਰਗੀਆਂ ਮਹਾਂਸ਼ਕਤੀਆਂ ਇਸ ਵਾਇਰਸ ਸਾਹਮਣੇ ਗੋਡੇ ਟੇਕ ਕੇ ਰਹਿ ਗਈਆਂ ਹਨ ਸੱਭਿਅਤਾਵਾਂ ‘ਤੇ ਸੰਕਟ ਖੜ੍ਹਾ ਹੋ ਗਿਆ ਹੈ
ਸੰਸਕ੍ਰਿਤੀਆਂ ਨੂੰ ਗ੍ਰਹਿਣ ਲੱਗ ਗਿਆ ਹੈ ਇਨਸਾਨਾਂ ‘ਚ ਇਨਸਾਨੀਅਤ ਦਾ ਸੰਕਟ ਖੜ੍ਹਾ ਹੋ ਗਿਆ ਹੈ ਸਮਾਜ ਦੇ ਇੱਕ ਵਰਗ ਸਾਹਮਣੇ ਭੁੱਖਮਰੀ ਦੀ ਸਥਿਤੀ ਪੈਦਾ ਹੋ ਗਈ ਹੈ ਦੁਨੀਆ ਸੰਸਾਰਿਕ ਮੰਦੀ ਵੱਲ ਵਧ ਰਹੀ ਹੈ ਕੋਰੋਨਾ ਦਾ ਡਰ ਏਨਾ ਹੈ ਕਿ ਲੋਕ ਡਰ ਕਾਰਨ ਖੁਦਕੁਸ਼ੀ ਕਰ ਰਹੇ ਹਨ ਘਰੇਲੂ ਹਿੰਸਾ ਵਧ ਰਹੀ ਹੈ ਬਜ਼ੁਰਗਾਂ ਦੀ ਮਨੋਦਸ਼ਾ ਵਿਗੜ ਰਹੀ ਹੈ ਉਹ ਇਕੱਲਾਪਣ ਮਹਿਸੂਸ ਕਰ ਰਹੇ ਹਨ ਜੀਵਨ ਨੂੰ ਲੈ ਕੇ ਉਨ੍ਹਾਂ ਅੰਦਰ ਡਰ ਪੈਦਾ ਹੋ ਗਿਆ ਹੈ
ਸਮਾਜ ‘ਚ ਨਵੀਂ ਤਰ੍ਹਾਂ ਦੀ ਹਿੰਸਾ ਪੈਦਾ ਹੋ ਰਹੀ ਹੈ ਲੋਕਾਂ ‘ਚ ਜੀਵਨ ਦੇ ਸੰਸਿਆਂ ਨੂੰ ਲੈ ਕੇ ਖੁਦਕੁਸ਼ੀ ਦਾ ਰੁਝਾਨ ਤੇਜ਼ੀ ਨਾਲ ਪੈਦਾ ਹੋ ਰਹੀ ਹੈ ਆਉਣ ਵਾਲਾ ਸਮਾਂ ਭਿਆਨਕਤਾ ਦੀ ਘੰਟੀ ਵਜ੍ਹਾ ਰਿਹਾ ਹੈ ਪਰ ਅਸੀਂ ਆਪਣੇ ਹੌਂਸਲੇ ਨੂੰ ਮਜ਼ਬੂਤ ਕਰਕੇ ਇਸ ਲੜਾਈ ਨੂੰ ਜਿੱਤ ਸਕਦੇ ਹਾਂ ਦੁਨੀਆ ‘ਚ ਅਜਿਹਾ ਕੋਈ ਕੰਮ ਨਹੀਂ ਹੈ ਜਿਸ ਨੂੰ ਇਨਸਾਨ ਸੰਭਵ ਨਾ ਬਣਾ ਸਕੇ
ਬਜ਼ੁਰਗਾਂ ਦੀਆਂ ਜ਼ਰੂਰਤਾਂ ਦਾ ਰੱਖੋ ਖਿਆਲ:
ਲਾਕ ਡਾਊਨ ਦੀ ਵਜ੍ਹਾ ਨਾਲ ਬਜ਼ੁਰਗਾਂ ਦੀ ਸਥਿਤੀ ਵਿਗੜ ਰਹੀ ਹੈ ਘਰ ‘ਚ ਕੈਦ ਹੋਣ ਨਾਲ ਮਨੋਰੋਗੀ ਹੋਣ ਦੀ ਜ਼ਿਆਦਾ ਸੰਭਾਵਨਾ ਵਧ ਗਈ ਹੈ ਇਸ ਹਾਲਤ ‘ਚ ਸਾਨੂੰ ਬਜ਼ੁਰਗਾਂ ਦੀ ਹਰ ਜ਼ਰੂਰਤ ਦਾ ਖਿਆਲ ਰੱਖਣਾ ਹੋਵੇਗਾ ਕਿਉਂਕਿ ਸਾਡੇ ਕੋਲ ਸਮਾਂ ਪਾਸ ਕਰਨ ਲਈ ਕਈ ਉਪਾਅ ਹਨ ਜਿਸ ‘ਚ ਟੀਵੀ, ਮੋਬਾਇਲ, ਕਿਤਾਬਾਂ, ਵੀਡੀਓ ਗੇਮ, ਲੁੱਡੋ, ਗੀਤ-ਸੰਗੀਤ ਦੇ ਨਾਲ ਦੂਸਰੇ ਬਦਲ ਵੀ ਹਨ ਆਮ ਤੌਰ ‘ਤੇ ਬਜ਼ੁਰਗਾਂ ਨੂੰ ਪਰਿਵਾਰਾਂ ‘ਚ ਇਕੱਲਾ ਦੇਖਿਆ ਜਾਂਦਾ ਹੈ
ਉਨ੍ਹਾਂ ਨਾਲ ਕੋਈ ਗੱਲ ਕਰਨਾ ਪਸੰਦ ਨਹੀਂ ਕਰਦਾ ਘਰ ‘ਚ ਸਲਾਹ ਤੱਕ ਨਹੀਂ ਮੰਨੀ ਜਾਂਦੀ ਹੈ ਜਿਸ ਦੀ ਵਜ੍ਹਾ ਨਾਲ ਸਥਿਤੀ ਵਿਗੜਦੀ ਹੈ ਲਾਕ ਡਾਊਨ ਇਹ ਸਥਿਤੀ ਹੋਰ ਵਿਗਾੜ ਸਕਦਾ ਹੈ ਤੁਸੀਂ ਇਸ ਦਾ ਪੂਰਾ ਖਿਆਲ ਰੱਖੋ ਘਰ ‘ਚ ਕੋਈ ਬਜ਼ੁਰਗ ਮਾਂ-ਬਾਪ ਅਤੇ ਭਾਈ ਹੈ ਤਾਂ ਉਸ ਦਾ ਵਿਸ਼ੇਸ਼ ਧਿਆਨ ਰੱਖੋ ਇਹ ਆਪਣਾ ਸਮਾਜਿਕ ਅਤੇ ਪਰਿਵਾਰਕ ਫ਼ਰਜ਼ ਦੇ ਨਾਲ ਨੈਤਿਕ ਫ਼ਰਜ਼ ਵੀ ਹੈ
ਜੀਵਨ-ਸਾਥੀ ਦੀ ਅਣਹੋਂਦ ਨਾਲ ਵਧਦਾ ਹੈ ਖਾਲੀਪਣ:
ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ਏਆਰਟੀ ਸੈਂਟਰ ‘ਚ ਤੈਨਾਤ ਸੀਨੀਅਰ ਸਲਾਹਹਕਾਰ ਅਤੇ ਮਨੋਰੋਗ ਮਾਹਿਰ ਡਾ. ਮਨੋਜ ਤਿਵਾੜੀ ਨੇ ਲਾਕ ਡਾਊਨ ‘ਚ ਬਜ਼ੁਰਗਾਂ ਦੀ ਮਨੋਸਥਿਤੀ ਦਾ ਚੰਗੀ ਤਰ੍ਹਾਂ ਵਿਸ਼ਲੇਸ਼ਣ ਕੀਤਾ ਹੈ ਇਨ੍ਹਾਂ ਸੁਝਾਵਾਂ ਜਰੀਏ ਅਸੀਂ ਬਜ਼ੁਰਗਾਂ ਨੂੰ ਇਸ ਡਰ ‘ਚੋਂ ਕੱਢ ਸਕਦੇ ਹਨ ਕਿਉਂਕਿ ਉਨ੍ਹਾਂ ਅੰਦਰ ਕੋਰੋਨਾ ਵਾਇਰਸ ਨੂੰ ਲੈ ਕੇ ਕਾਫ਼ੀ ਡਰ ਹੈ ਲਾਕ ਡਾਊਨ ‘ਚ ਬਜ਼ੁਰਗਾਂ ਨੂੰ ਕਦੇ ਇਕੱਲਾ ਨਾ ਰਹਿਣ ਦਿਓ ਇਕੱਲਾਪਣ ਉਨ੍ਹਾਂ ਅੰਦਰ ਨਿਰਾਸ਼ਾ ਅਤੇ ਹਤਾਸ਼ਾ ਦਾ ਭਾਵ ਪੈਦਾ ਕਰਦਾ ਹੈ ਜਿਸ ਦੀ ਵਜ੍ਹਾ ਨਾਲ ਜੀਵਨ ‘ਚ ਨਿਰਾਸ਼ਤਾ ਦਾ ਭਾਵ ਪੈਦਾ ਹੁੰਦਾ ਹੈ
ਉਮਰ ਦਰਾਜ ਲੋਕਾਂ ਨਾਲ ਹਮੇਸ਼ਾ ਗੱਲਬਾਤ ਕਰਦੇ ਰਹੋ ਉਨ੍ਹਾਂ ਅੰਦਰ ਸੰਵਾਦ ਹੀਣਤਾ ਦਾ ਭਾਵ ਪੈਦਾ ਨਾ ਹੋ ਸਕੇ ਉਨ੍ਹਾਂ ਨੂੰ ਇਹ ਨਾ ਮਹਿਸੂਸ ਹੋਵੇ ਕਿ ਉਹ ਪਰਿਵਾਰ ਤੋਂ ਵੱਖ ਹਨ, ਉਨ੍ਹਾਂ ਦੀ ਚਿੰਤਾ ਕਿਸੇ ਨੂੰ ਨਹੀਂ ਹੈ ਬਜ਼ੁਰਗਾਂ ‘ਚ ਜੀਵਨਸਾਥੀ ਦੀ ਅਣਹੋਂਦ ਤੋਂ ਬਾਅਦ ਉਦਾਸੀਨਤਾ ਆ ਜਾਂਦੀ ਹੈ ਉਹ ਆਪਣਾ ਦਰਦ ਅਤੇ ਇੱਛਾ ਕਿਸੇ ਅੱਗੇ ਪ੍ਰਗਟ ਨਹੀਂ ਕਰ ਸਕਦੇ ਉਸ ਸਥਿਤੀ ‘ਚ ਉਨ੍ਹਾਂ ‘ਤੇ ਖਾਸ ਧਿਆਨ ਦਿੱਤਾ ਜਾਵੇ ਲਾਕ ਡਾਊਨ ਦੀ ਵਜ੍ਹਾ ਨਾਲ ਅਜਿਹੀ ਸਥਿਤੀ ਬਣ ਸਕਦੀ ਹੈ ਜਾਂ ਬਣੀ ਹੋਵੇਗੀ
ਦੋਸਤਾਨਾ ਵਿਹਾਰ ਨਾਲ ਜਿੱਤੋ ਦਿਲ:
ਡਾ. ਤਿਵਾੜੀ ਅਨੁਸਾਰ ਅਣਦੇਖੀ ਦੀ ਵਜ੍ਹਾ ਨਾਲ ਬਜ਼ੁਰਗਾਂ ‘ਚ ਆਤਮਵਿਸ਼ਵਾਸ ਦੀ ਕਮੀ ਹੋਣ ਲੱਗਦੀ ਹੈ ਜਿਸ ਦਾ ਅਸਰ ਉਨ੍ਹਾਂ ਦੀ ਜੀਵਨਸ਼ੈਲੀ ‘ਤੇ ਪਂੈਦਾ ਹੈ ਉਨ੍ਹਾਂ ਦੇ ਦਿਮਾਗ ‘ਚ ਇਸ ਵਿਹਾਰ ਨਾਲ ਇਹ ਭਾਵਨਾ ਉੱਭਰ ਆਉਂਦੀ ਹੈ ਕਿ ਹੁਣ ਉਨ੍ਹਾਂ ਦਾ ਜੀਵਨ ਕਿਸੇ ਕੰਮ ਦਾ ਨਹੀਂ ਪਰਿਵਾਰ ਲਈ ਉਨ੍ਹਾਂ ਨੇ ਜੋ ਬਲਿਦਾਨ ਦਿੱਤਾ ਢਲ਼ਦੀ ਉਮਰ ‘ਚ ਉਹ ਮੁੱਲਹੀਣ ਸਾਬਤ ਹੋ ਰਿਹਾ ਹੈ ਜੇਕਰ ਬਜ਼ੁਰਗ ਕਿਸੇ ਗੰਭੀਰ ਬਿਮਾਰੀ ਜਿਵੇਂ ਕੈਂਸਰ, ਸ਼ੂਗਰ, ਹਾਰਟ, ਦਮਾ ਜਾਂ ਅਪੰਗਤਾ ਦੇ ਸ਼ਿਕਾਰ ਹਨ ਤਾਂ ਮੁਸ਼ਕਿਲਾਂ ਹੋਰ ਵਧ ਜਾਂਦੀਆਂ ਹਨ
ਇਸ ਦਾ ਸਿੱਧਾ ਅਸਰ ਉਨ੍ਹਾਂ ਦੀ ਸਿਹਤ ‘ਤੇ ਪੈਂਦਾ ਹੈ ਇਸ ਲਈ ਉਨ੍ਹਾਂ ਨੂੰ ਇਹ ਕਦੇ ਵੀ ਮਹਿਸੂਸ ਨਾ ਹੋਣ ਦਿੱਤਾ ਜਾਵੇ ਕਿ ਐਮਰਜੈਂਸੀ ਜਾਂ ਆਮ ਦਿਨਾਂ ‘ਚ ਉਹ ਇਕੱਲੇ ਹਨ ਜੇਕਰ ਉਹ ਅਪੰਗ ਹਨ ਤਾਂ ਉਨ੍ਹਾਂ ਦੀ ਭਰਪੂਰ ਦੇਖਭਾਲ ਕੀਤੀ ਜਾਣੀ ਚਾਹੀਦੀ ਹੈ ਸਾਨੂੰ ਉਨ੍ਹਾਂ ਦੀਆਂ ਸੁਵਿਧਾਵਾਂ ਦਾ ਖਿਆਲ ਰੱਖਦੇ ਹੋਏ ਖੁਦ ਵੈਸਾਖੀ ਬਣ ਜਾਣਾ ਚਾਹੀਦਾ ਹੈ ਜੇਕਰ ਉਹ ਸਰਕਾਰੀ ਸੇਵਾ ਤੋਂ ਰਿਟਾਇਰ ਹੋਏ ਹਨ ਅਤੇ ਪੈਨਸ਼ਨ ਲੈਂਦੇ ਹਨ ਤਾਂ ਉਨ੍ਹਾਂ ਦੇ ਪੈਸੇ ਦੀ ਵਰਤੋਂ ਉਨ੍ਹਾਂ ਦੀ ਮਰਜ਼ੀ ਨਾਲ ਕੀਤੀ ਜਾਵੇ ਜਿੱਥੇ ਉਹ ਕਹਿਣ ਉਸ ਨੂੰ ਖਰਚ ਕੀਤਾ ਜਾਵੇ ਜੇਕਰ ਉਨ੍ਹਾਂ ਨੂੰ ਪੈਨਸ਼ਨ ਦੇ ਪੈਸਿਆਂ ਦੀ ਜ਼ਰੂਰਤ ਹੈ ਤਾਂ ਉਨ੍ਹਾਂ ਨੂੰ ਦਿੱਤਾ ਜਾਵੇ ਇਸ ਨਾਲ ਬਜ਼ੁਰਗਾਂ ਅੰਦਰ ਇੱਕ ਸੰਤੁਸ਼ਟੀ ਦਾ ਭਾਵ ਪੈਦਾ ਹੋਵੇਗਾ ਅਤੇ ਉਨ੍ਹਾਂ ਦੀ ਮਨੋਸਥਿਤੀ ‘ਤੇ ਉਲਟ ਅਸਰ ਨਹੀਂ ਪਏਗਾ
ਬੱਚਿਆਂ ਨਾਲ ਬਜ਼ੁਰਗਾਂ ਦਾ ਲੱਗਦੈ ਹੈ: ਮਨ:
ਪਰਿਵਾਰ ‘ਚ ਅਸੀਂ ਥੋੜ੍ਹੀ ਜਿਹੀ ਚੌਕਸੀ ਨਾਲ ਬਜ਼ੁਰਗਾਂ ਦੀ ਮਨੋਦਸ਼ਾ ਨੂੰ ਜਿੱਤ ਕੇ ਉਨ੍ਹਾਂ ਦੇ ਜੀਵਨ ਨੂੰ ਹੋਰ ਖੁਸ਼ਹਾਲ ਬਣਾ ਸਕਦੇ ਹਾਂ ਡਾ. ਤਿਵਾੜੀ ਅਨੁਸਾਰ ਰੋਜ਼ਮਰਾ ਦੀਆਂ ਜ਼ਰੂਰਤਾਂ ਨੂੰ ਸਮੇਂ ਨਾਲ ਅਤੇ ਸਹੀ ਤਰੀਕੇ ਨਾਲ ਪੂਰਾ ਕੀਤਾ ਜਾਵੇ ਸਾਨੂੰ ਉਨ੍ਹਾਂ ‘ਚ ਇੱਕਦਮ ਘੁਲ-ਮਿਲ ਜਾਣਾ ਚਾਹੀਦਾ ਹੈ ਘਰ ਦੇ ਮੈਂਬਰ ਬਜ਼ੁਰਗਾਂ ਨਾਲ ਨਿਯਮਿਤ ਗੱਲ ਕਰਦੇ ਰਹਿਣ ਉਨ੍ਹਾਂ ਦੀਆਂ ਗੱਲਾਂ ਨੂੰ ਸੁਣਨ ਦਾ ਯਤਨ ਕਰਨ ਅਤੇ ਇਹ ਦਿਖਾਉਣ ਕਿ ਪਰਿਵਾਰ ਦੇ ਮੈਂਬਰ ਉਨ੍ਹਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਲੈਂਦੇ ਹਨ
ਉਨ੍ਹਾਂ ਦੀ ਸਲਾਹ ਨੂੰ ਪਹਿਲ ਵੀ ਦਿਓ ਪਰਿਵਾਰ ਦੇ ਬੱਚਿਆਂ ਨੂੰ ਬਜ਼ੁਰਗਾਂ ਨਾਲ ਖੇਡਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਬੱਚਿਆਂ ਨਾਲ ਬਜ਼ੁਰਗਾਂ ਦਾ ਮਨ ਖੂਬ ਲੱਗਦਾ ਹੈ ਉਸ ਸਥਿਤੀ ‘ਚ ਬੱਚਿਆਂ ਨੂੰ ਉਨ੍ਹਾਂ ਨਾਲ ਰੱਖਣਾ ਚਾਹੀਦਾ ਹੈ ਜੇਕਰ ਉਹ ਪੜ੍ਹੇ-ਲਿਖੇ ਹਨ ਤਾਂ ਬੱਚਿਆਂ ਲਈ ਸਭ ਤੋਂ ਚੰਗੇ ਟਵਿੱਟਰ ਦੇ ਨਾਲ ਮਾਰਗਦਰਸ਼ਕ ਵੀ ਬਣ ਸਕਦੇ ਹਨ ਬੱਚਿਆਂ ਨਾਲ ਬਜ਼ੁਰਗਾਂ ਦਾ ਸਮਾਂ ਅਨੰਦ ਭਰਪੂਰ ਲੰਘਦਾ ਹੈ ਬਜ਼ੁਰਗ ਬੱਚਿਆਂ ਨੂੰ ਕਹਾਣੀਆਂ ਅਤੇ ਕਿੱਸੇ ਸੁਣਾ ਕੇ ਨਾ ਸਿਰਫ਼ ਆਪਣਾ ਸਮਾਂ ਬਤੀਤ ਕਰਦੇ ਹਨ ਸਗੋਂ ਇਸ ਨਾਲ ਬੱਚਿਆਂ ਨੂੰ ਵੀ ਨੈਤਿਕ ਅਤੇ ਸੰਸਕਾਰਾਂ ਦੀ ਸਿੱਖਿਆ ਦਾ ਗਿਆਨ ਵੀ ਦਿੰਦੇ ਹਨ
ਬਿਮਾਰੀ ਦੀ ਹਾਲਤ ‘ਚ ਰੱਖੋ ਖਾਸ ਧਿਆਨ:
ਪਰਿਵਾਰ ‘ਚ ਘਰ ‘ਚ ਜਿਸ ਥਾਂ ‘ਤੇ ਬਜ਼ੁਰਗ ਰਹਿੰਦੇ ਹਨ ਉਸ ਨੂੰ ਹਮੇਸ਼ਾ ਸਾਫ਼-ਸੁਥਰਾ ਰੱਖੋ ਉਨ੍ਹਾਂ ਦੇ ਕੱਪੜੇ ਰੋਜ਼ਾਨਾ ਧੋਵੋ ਬਿਸਤਰਾ ਕਦੇ ਗੰਦਾ ਨਾ ਰੱਖੋ ਜੇਕਰ ਉਹ ਬਿਮਾਰ ਹਨ ਤਾਂ ਵਿਸ਼ੇਸ਼ ਸਫ਼ਾਈ ਰੱਖੋ ਕੋਸ਼ਿਸ਼ ਕਰੋ ਉਨ੍ਹਾਂ ਨੂੰ ਨੌਕਰਾਣੀ ਦੇ ਸਹਾਰੇ ਨਾ ਛੱਡੋ ਓਲਡ ਹੋਮ ‘ਚ ਉਨ੍ਹਾਂ ਨੂੰ ਨਾ ਲਿਜਾਓ ਸਮਾਂ ਕੱਢ ਕੇ ਇਹ ਜਿੰਮੇਵਾਰੀ ਖੁਦ ਨਿਭਾਓ ਆਪਣੀ ਜੁਬਾਨ ‘ਚੋਂ ਅਪਸ਼ਬਦ ਦੀ ਵਰਤੋਂ ਬਿਲਕੁਲ ਨਾ ਕਰੋ ਢਲਦੀ ਉਮਰ ‘ਚ ਮਾਨਸਿਕ ਸਥਿਤੀ ਕਮਜ਼ੋਰ ਹੁੰਦੀ ਹੈ, ਉਸ ਦੌਰਾਨ ਉਨ੍ਹਾਂ ਤੋਂ ਕਈ ਗਲਤੀਆਂ ਸੁਭਾਵਿਕ ਹਨ ਉਸ ਨੂੰ ਬਿਲਕੁਲ ਨਜ਼ਰਅੰਦਾਜ ਕਰੋ ਖਾਣ-ਪੀਣ ਦਾ ਵੀ ਧਿਆਨ ਰੱਖੋ
ਉਨ੍ਹਾਂ ਦੀਆਂ ਦਵਾਈਆਂ ਨੂੰ ਸਮੇਂ ਨਾਲ ਦਿਓ ਇਸ ਦੌਰਾਨ ਉਨ੍ਹਾਂ ਨਾਲ ਹੌਂਸਲੇ ਭਰੀਆਂ ਗੱਲਾਂ ਕੀਤੀਆਂ ਜਾਣ ਉਨ੍ਹਾਂ ਦਾ ਮਨ ਪਰਚਾਇਆ ਜਾਵੇ ਬਿਮਾਰੀ ਤੋਂ ਜਿੱਤਣ ਦਾ ਹੌਂਸਲਾ ਵਧਾਇਆ ਜਾਵੇ ਮਨ ‘ਚ ਆਉਣ ਵਾਲੇ ਬੁਰੇ ਵਿਚਾਰਾਂ ਨੂੰ ਹਾਵੀ ਨਾ ਹੋਣ ਦਿੱਤਾ ਜਾਵੇ ਆਮ ਤੌਰ ‘ਤੇ ਬੱਚਿਆਂ ਅਤੇ ਬਜ਼ੁਰਗਾਂ ‘ਚ ਖਾਣ-ਪੀਣ ਦੀ ਜਿਆਦਾ ਇੱਛਾ ਹੁੰਦੀ ਹੈ ਘਰ ‘ਚ ਜੋ ਵੀ ਖੁਰਾਕੀ ਪਦਾਰਥ ਲਿਆਓ ਉਹ ਸਭ ਤੋਂ ਪਹਿਲਾਂ ਬਜ਼ੁਰਗਾਂ ਨੂੰ ਮੁਹੱਈਆ ਕਰਵਾਓ ਇਸ ਤਰ੍ਹਾਂ ਦੀਆਂ ਸੁਵਿਧਾਵਾਂ ਦਾ ਖਿਆਲ ਰੱਖ ਕੇ ਉਨ੍ਹਾਂ ਦੀ ਜੀਵਨ ਆਸ ਨੂੰ ਹੋਰ ਜ਼ਿਆਦਾ ਵਧਾ ਸਕਦੇ ਹਾਂ ਲਾਕ ਡਾਊਨ ਦਾ ਡਰ ਪੈਦਾ ਹੋਣ ਵਾਲੀ ਟੈਨਸ਼ਨ ‘ਚੋਂ ਉਨ੍ਹਾਂ ਨੂੰ ਕੱਢ ਕੇ ਸੁਖਾਵੇਂ ਜੀਵਨ ਸੈੱਲ ਮੁਹੱਈਆ ਕਰਾ ਸਕਦੇ ਹਾਂ
ਪ੍ਰਭੂਨਾਥ ਸ਼ੁਕਲ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।