ਕੋਰੋਨਾ ਖਿਲਾਫ਼ ਇੱਕਜੁਟ ਭਾਰਤ
ਦੇਸ਼ ਅੰਦਰ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਤੌਰ ‘ਤੇ ਜਿਸ ਤਰ੍ਹਾਂ ਦੀ ਇੱਕਜੁਟਤਾ ਜਨਤਾ ਨੇ ਕੋਰੋਨਾ ਵਾਇਰਸ ਦੌਰਾਨ ਵਿਖਾਈ ਹੈ, ਉਸ ਦੀ ਮਿਸਾਲ ਸ਼ਾਇਦ ਹੀ ਪਹਿਲਾਂ ਕਦੀ ਹੋਵੇ ਆਮ ਲੋਕਾਂ ਨੇ ਜਿੰਮੇਵਾਰੀ, ਜਾਗਰੂਕਤਾ ਤੇ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਦਾ ਇਜ਼ਹਾਰ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਕਡਾਊਨ ‘ਚ ਕੀਤੇ ਵਾਧੇ ਦੇ ਬਾਵਜੂਦ ਲੋਕ ਦੇਸ਼ ਲਈ ਇੱਕਜੁਟ ਹਨ ਸਭ ਤੋਂ ਵੱਡੀ ਮਿਸਾਲ ਤਾਂ ਧਾਰਮਿਕ ਸੰਸਥਾਵਾਂ ਦੀ ਹੈ
ਡੇਰਾ ਸੱਚਾ ਸੌਦਾ ਨੇ ਆਪਣੇ ਮੁੱਖ ਆਸ਼ਰਮਾਂ ਦੇ ਦੇਸ਼ ਵਿਦੇਸ਼ ਦੀਆਂ ਸਾਖਾਵਾਂ ‘ਚ 14 ਮਾਰਚ ਨੂੰ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਸਨ ਇੰਨਾ ਹੀ ਨਹੀਂ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਨੇ ਆਪਣੇ ਕਰੋੜਾਂ ਸ਼ਰਧਾਲੂਆਂ ਨੂੰ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੇ ਨਾਲ ਨਾਲ ਉਤਰੀ ਭਾਰਤ ਦੇ ਸੂਬਿਆਂ ਤੇ ਕੇਂਦਰੀ ਸੂਬਿਆਂ ਦੇ ਸ਼ਾਸਨ ਪ੍ਰਸ਼ਾਸਨ ਮੁਖੀਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਲਈ ਚਿੱਠੀਆਂ ਲਿਖੀਆਂ ਇਸ ਦੇ ਨਾਲ ਹੀ ਕਰੋੜਾਂ ਸ਼ਰਧਾਲੂ ਪ੍ਰਸ਼ਾਸਨ ਤੇ ਪੁਲਿਸ ਨਾਲ ਮਿਲ ਕੇ ਲਗਾਤਾਰ ਜਰੂਰਤਮੰਦਾਂ ਲਈ ਰਾਸ਼ਨ ਨੂੰ ਖਾਣ ਦੇਣ ਤੇ ਸੈਨੀਟਾਈਜਿੰਗ ਦੀ ਮੁਹਿੰਮ ‘ਚ ਜੁੱਟੇ ਹੋਏ ਹਨ
ਇਸੇ ਤਰ੍ਹਾਂ ਹਿੰਦੂ ਧਾਰਮਿਕ ਸਥਾਨਾਂ ‘ਚ ਵੀ ਹਦਾਇਤਾਂ ਦੀ ਪਾਲਣਾ ਕੀਤੀ ਗਈ ਮੁਸਲਿਮ ਧਾਰਮਿਕ ਆਗੂਆਂ ਨੇ ਵੀ ਸ਼ਬੇ-ਰਾਤ ਮੌਕੇ ਇਕੱਠ ਕਰਨ ਦੀ ਮਨਾਹੀ ਕੀਤੀ ਤੇ ਲੋਕਾਂ ਨੂੰ ਰੋਜਾਨਾ ਦੀ ਨਮਾਜ਼ ਵੀ ਘਰਾਂ ‘ਚ ਅਦਾ ਕਰਨ ਦੀ ਅਪੀਲ ਕੀਤੀ ਸਿੱਖ ਭਾਈਚਾਰੇ ਨੇ ਵਿਸਾਖੀ ਮੌਕੇ ਇਕੱਠ ਨਾ ਕਰਕੇ ਘਰੋਂ ਘਰੀ ‘ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਹੋਰ ਵੀ ਫ਼ਿਰਕਿਆਂ ਨੇ ਵੀ ਸਰਕਾਰ ਦਾ ਸਹਿਯੋਗ ਕੀਤਾ ਤੇ ਕਰ ਰਹੇ ਹਨ ਭਾਵੇਂ ਇਹ ਸਮਾਂ ਸੰਕਟ ਵਾਲਾ ਹੈ ਪਰ ਇਸ ਨੇ ਇੱਕ ਮੁਲਕ, ਮਨੁੱਖਤਾ ਦੀ ਸਾਂਝ ਤੇ ਸਰਬੱਤ ਦੇ ਭਲੇ ਦੀ ਭਾਵਨਾ ਦਾ ਅਹਿਸਾਸ ਕਰਵਾਇਆ ਹੈ ਦੂਜੇ ਪਾਸੇ ਸਾਡਾ ਗੁਆਂਢੀ ਮੁਲਕ ਪਾਕਿਸਤਾਨ ਧਾਰਮਿਕ ਸੰਸਥਾਵਾਂ ਦੀ ਅੜੀ ਕਾਰਨ ਮੁਸ਼ਕਲਾਂ ‘ਚੋਂ ਲੰਘ ਰਿਹਾ ਹੈ
ਪਾਕਿਸਤਾਨ ਦੇ 53 ਧਾਰਮਿਕ ਆਗੂਆਂ ਨੇ ਸਰਕਾਰ ਨੂੰ ਮਸੀਤਾਂ ‘ਚ ਦੇ ਇਕੱਠ ‘ਤੇ ਪਾਬੰਦੀ ਹਟਾਉਣ ਲਈ ਚਿਤਾਵਨੀ ਜਾਰੀ ਕੀਤੀ ਹੈ ਇਹ ਦੌਰ ਪਾਕਿਸਤਾਨ ਸਰਕਾਰ ਲਈ ਕਾਫ਼ੀ ਮੁਸ਼ਕਲ ਭਰਿਆ ਬਣ ਗਿਆ ਹੈ ਦਰਅਸਲ ਪਾਕਿ ਦੇ ਧਾਰਮਿਕ ਆਗੂਆਂ ਨੂੰ ਅੜੀ ਕਰਨ ਦੀ ਬਜਾਇ ਇਸਲਾਮ ਦੇ ਘਰ ਸਾਊਦੀ ਅਰਬ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਜਿੱਥੇ ਪਵਿੱਤਰ ਮੱਕਾ-ਮਦੀਨਾ ਦੀਆਂ ਮਜਜਿਦਾਂ ‘ਚ ਵੀ ਇਕੱਠ ਨਹੀਂ ਕੀਤਾ ਜਾ ਰਿਹਾ ਸਾਊਦੀਅਰਬ ਦੇ ਇਸਲਾਮੀ ਮਾਮਲਿਆਂ ਬਾਰੇ ਮੰਤਰੀ ਦਾ ਬਿਆਨ ਬੜਾ ਮਹੱਤਵਪੂਰਨ ਹੈ
ਉਹਨਾਂ ਕਿਹਾ ਹੈ, ” ਅਸੀਂ ਅੱਲ੍ਹਾ ਅੱਗੇ ਦੁਆ ਕਰਦੇ ਹਾਂ ਕਿ ਨਮਾਜ਼ ਭਾਵੇਂ ਮਸੀਤ ‘ਚ ਹੋਵੇ ਜਾਂ ਘਰਾਂ ‘ਚ, ਉਹ ਕਬੂਲ ਕਰੇ…. ਅਤੇ ਪੂਰੀ ਦੁਨੀਆ ‘ਚ ਤਬਾਹੀ ਮਚਾਉਣ ਵਾਲੀ ਮਹਾਂਮਾਰੀ ਤੋਂ ਇਨਸਾਨੀਅਤ ਨੂੰ ਬਚਾਵੇ ” ਬਿਨਾਂ ਸ਼ੱਕ ਧਾਰਮਿਕ ਏਕਤਾ ‘ਚ ਭਾਰਤ ਆਪਣੀ ਮਿਸਾਲ ਆਪ ਹੈ ਪਿਛਲੇ ਮਹੀਨਿਆਂ ‘ਚ ਸਿਆਸੀ-ਫ਼ਿਰਕੂ ਗਠਜੋੜ ਕਾਰਨ ਪੈਦਾ ਹੋਏ ਫਿਰਕੂ ਤਣਾਅ ਤਣਾਅ ਦੀ ਜਕੜ ਗਾਇਬ ਹੋ ਗਈ ਹੈ ਚੰਗਾ ਹੋਵੇ ਸਾਰੀ ਮਨੁੱਖਤਾ ਇੱਕ ਹੋ ਕੇ ਨਾ ਸਿਰਫ਼ ਬਿਮਾਰੀਆਂ ਸਗੋਂ ਗਰੀਬੀ, ਅਨਪੜ੍ਹਤਾ ਤੇ ਹੋਰ ਕਮਜ਼ੋਰੀਆਂ ਦਾ ਵੀ ਖਾਤਮਾ ਕਰੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।