ਸੰਤਾਂ ਦੇ ਬਚਨ ਮੰਨਣ ਵਾਲੇ ਦੋਵਾਂ ਜਹਾਨਾਂ ‘ਚ ਬਣਦੇ ਨੇ ਖੁਸ਼ੀਆਂ ਦੇ ਹੱਕਦਾਰ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੰਤ ਜੀਵਾਂ ਨੂੰ ਸਮਝਾਉਂਦੇ ਹਨ ਕਿ ਇਨਸਾਨ ਮਾਲਕ ਤੋਂ ਵਿੱਛੜ ਕੇ ਆਇਆ ਹੈ ਅਤੇ ਵਿੱਛੜੇ ਨੂੰ ਸਦੀਆਂ ਬੀਤ ਚੁੱਕੀਆਂ ਹਨ ਹੁਣ ਮਾਲਕ ਇਨਸਾਨ ਨੂੰ ਵਾਪਸ ਬੁਲਾ ਰਿਹਾ ਹੈ ਕਿ ਤੂੰ ਨਿੱਜਘਰ, ਸਤਿਲੋਕ, ਸੱਚਖੰਡ, ਅਨਾਮੀ ਵਿੱਚ ਵਾਪਸ ਆ ਇਸ ਮਾਤਲੋਕ ਵਿੱਚ ਅਤੇ ਅਗਲੇ ਦੋਵਾਂ ਜਹਾਨਾਂ ਦੀਆਂ ਬੇਇੰਤਹਾ ਖੁਸ਼ੀਆਂ ਲੈ, ਕਿਉਂਕਿ ਤੈਨੂੰ ਸੁਨਹਿਰੀ ਮੌਕਾ ਮਿਲਿਆ ਹੈ ਮਾਲਕ ਦੀ ਇਹੀ ਅਵਾਜ਼ ਲੋਕਾਂ ਤੱਕ ਪਹੁੰਚਾਉਣ ਲਈ ਸੰਤ, ਪੀਰ-ਫ਼ਕੀਰ ਸਤਿਸੰਗ ਕਰਦੇ ਹਨ ਜੋ ਜੀਵ ਸੰਤਾਂ ਦੀਆਂ ਗੱਲਾਂ ਸੁਣ ਕੇ ਅਮਲ ਕਰ ਲੈਂਦੇ ਹਨ ਉਹ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦੇ ਹੱਕਦਾਰ ਬਣ ਜਾਂਦੇ ਹਨ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ ਆਪਣੀ ਕੋਈ ਗੱਲ ਨਹੀਂ ਸੁਣਾਉਂਦੇ ਸਗੋਂ ਉਹ ਉਸ ਮਾਲਕ ਦਾ ਸੰਦੇਸ਼ ਦਿੰਦੇ ਹਨ ਸਤਿਗੁਰੂ, ਮਾਲਕ ਸੰਤਾਂ ਨੂੰ ਜੋ ਅਨੁਭਵ ਕਰਵਾਉਂਦੇ ਹਨ ਅਤੇ ਦੁਨੀਆਂ ਵਿੱਚ ਰਹਿ ਕੇ ਉਨ੍ਹਾਂ ਨੂੰ ਜੋ ਕੁਝ ਵੀ ਮਹਿਸੂਸ ਹੁੰਦਾ ਹੈ, ਸੰਤ ਉਸੇ ਦੀ ਗੱਲ ਸੁਣਾਉਂਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ ਪਰਮਾਰਥ ਲਈ ਦੁਨੀਆਂ ਵਿੱਚ ਆਉਂਦੇ ਹਨ ਉਹ ਕਦੇ ਵੀ ਆਪਣੇ ਸੁਆਰਥ, ਖੁਸ਼ੀ ਲਈ ਕੋਈ ਅਲੱਗ ਤੋਂ ਕੰਮ ਨਹੀਂ ਕਰਦੇ ਜਿਸ ਤਰ੍ਹਾਂ ਰੁੱਖ ਆਪਣੇ ਫ਼ਲ ਖੁਦ ਨਹੀਂ ਖਾਂਦੇ, ਸਰੋਵਰ, ਝੀਲ, ਸਮੁੰਦਰ ਆਪਣੇ ਲਈ ਪਾਣੀ ਇਕੱਠਾ ਨਹੀਂ ਕਰਦੇ, ਉਹ ਪਰਹਿੱਤ ਲਈ ਹੁੰਦਾ ਹੈ
ਇਨ੍ਹਾਂ ਸਭ ਤੋਂ ਵਧ ਕੇ ਸੰਤ, ਪੀਰ-ਫ਼ਕੀਰ ਪਰਹਿੱਤ ਲਈ ਆਉਂਦੇ ਹਨ ਕਿਉਂਕਿ ਪਾਣੀ ਪੀਣ ਨਾਲ ਪਿਆਸ ਬੁਝਦੀ ਹੈ, ਫ਼ਲ ਖਾਣ ਨਾਲ ਭੁੱਖ ਕੁਝ ਦੇਰ ਲਈ ਸ਼ਾਂਤ ਹੋ ਸਕਦੀ ਹੈ, ਪਰ ਸੰਤ ਰਾਮ-ਨਾਮ ਦਾ ਅਜਿਹਾ ਫ਼ਲ ਚਖਾਉਂਦੇ ਹਨ, ਅੱਲ੍ਹਾ, ਵਾਹਿਗੁਰੂ, ਰਾਮ ਦੇ ਨਾਮ ਦਾ ਰਸ ਪਿਲਾਉਂਦੇ ਹਨ ਜਿਸ ਨਾਲ ਜਨਮਾਂ-ਜਨਮਾਂ ਦੀ ਭੁੱਖ ਮਿੱਟ ਜਾਂਦੀ ਹੈ ਇਨਸਾਨ ਫੁੱਲ ਵਾਂਗ ਖਿੜ ਜਾਂਦਾ ਹੈ, ਖੁਸ਼ੀਆਂ ਨਾਲ ਮਾਲਾਮਾਲ, ਲਬਰੇਜ਼ ਹੋ ਜਾਂਦਾ ਹੈ ਸੰਤ ਸਭ ਦਾ ਭਲਾ ਕਰਨ ਲਈ ਆਉਂਦੇ ਹਨ ਉਹ ਕਿਸੇ ਦਾ ਬੁਰਾ ਕਰਨਾ ਤਾਂ ਦੂਰ ਹੈ ਉਹ ਅਜਿਹਾ ਸੋਚਦੇ ਵੀ ਨਹੀਂ ਸੰਤਾਂ ਨੂੰ ਕੋਈ ਬੁਰਾ ਬੋਲੇ ਤਾਂ ਵੀ ਸੰਤ ਉਸ ਲਈ ਮਾਲਕ ਤੋਂ ਸਦਬੁੱਧੀ ਮੰਗਦੇ ਹਨ
ਆਪ ਜੀ ਫ਼ਰਮਾਉਂਦੇ ਹਨ ਕਿ ਸੰਤ ਅਜਿਹੀ ਸਿੱਖਿਆ ਦਿੰਦੇ ਹਨ ਜਿਸਨੂੰ ਕੋਈ ਪੂਰਨ ਰੂਪ ਨਾਲ ਗ੍ਰਹਿਣ ਕਰ ਲਵੇ, ਉਹ ਨਾ ਤਾਂ ਇੱਥੇ ਦੁਖੀ ਰਹਿੰਦਾ ਹੈ ਅਤੇ ਨਾ ਹੀ ਅਗਲੇ ਜਹਾਨ ਵਿੱਚ ਦੁਖੀ ਹੁੰਦਾ ਹੈ ਹਮੇਸ਼ਾ ਖੁਸ਼ੀਆਂ ਨਾਲ ਮਾਲਾਮਾਲ ਰਹਿੰਦਾ ਹੈ ਪਰ ਦੁੱਖ ਦੀ ਗੱਲ ਇਹੀ ਹੈ ਕਿ ਲੋਕ ਸੰਤਾਂ ਦੇ ਬਚਨ ਪੂਰਨ ਰੂਪ ਨਾਲ ਨਹੀਂ ਮੰਨਦੇ ਸਿਰਫ ਓਨੇ ਹੀ ਬਚਨ ਮੰਨਦੇ ਹਨ ਜਿਨ੍ਹਾਂ ਨੂੰ ਮੰਨਣ ਵਿੱਚ ਜ਼ਿਆਦਾ ਜ਼ੋਰ ਨਾ ਲਾਉਣਾ ਪਵੇ ਫਿਰ ਇੱਥੇ ਥੋੜ੍ਹਾ ਜਿਹਾ ਪਸੀਨਾ ਆਉਣ ਲੱਗਦਾ ਹੈ, ਉੱਥੇ ਕਹਿੰਦਾ ਹੈ ਕਿ ਸਾਰੇ ਬਚਨ ਮੰਨਣ ਦਾ ਮੈਂ ਠੇਕਾ ਥੋੜ੍ਹੇ ਹੀ ਲੈ ਰੱਖਿਆ ਹੈ ਫਿਰ ਮਾਲਕ ਵੀ ਸਾਰੀਆਂ ਖੁਸ਼ੀਆਂ ਦੇਣ ਦਾ ਠੇਕਾ ਨਹੀਂ ਲੈਂਦਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।