ਸਿੰਧੂ ਬਣੀ ਬੀਬੀਸੀ ਇੰਡੀਅਨ ਸਪੋਰਟਸ ਵੁਮੈਨ ਆਫ ਦਿ ਈਅਰ
ਉਡਨ ਪਰੀ ਪੀਟੀ ਊਸ਼ਾ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ
ਨਵੀਂ ਦਿੱਲੀ, ਏਜੰਸੀ। ਓਲੰਪਿਕ ਚਾਂਦੀ ਜੇਤੂ ਅਤੇ ਭਾਰਤ ਦੀ ਪਹਿਲੀ ਵਿਸ਼ਵ ਬੈਡਮਿੰਟਨ ਚੈਂਪੀਅਨ ਪੀਵੀ ਸਿੰਧੂ (PV Sindhu) ਨੂੰ ਬੀਬੀਸੀ ਇੰਡੀਅਨ ਸਪੋਰਟਸ ਵੁਮੈਨ ਆਫ ਦਿ ਈਅਰ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਉਡਨ ਪਰੀ ਪੀਟੀ ਊਸ਼ਾ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਕੇਂਦਰੀ ਖੇਡ ਮੰਤਰੀ ਕਿਰੇਨ ਰਿਜਿਜੂ ਨੇ ਐਤਵਾਰ ਰਾਤ ਇੱਕ ਸ਼ਾਨਦਾਰ ਸਮਾਰੋਹ ‘ਚ ਸਿੰਧੂ ਦੇ ਨਾਂਅ ਦਾ ਐਲਾਨ ਕੀਤਾ। ਬੀਬੀਸੀ ਨੇ ਪਹਿਲੀ ਵਾਰ ਇਹ ਐਵਾਰਡ ਸ਼ੁਰੂ ਕੀਤਾ ਸੀ ਅਤੇ ਇਸ ਪੁਰਸਕਾਰ ਲਈ ਪੰਜ ਦਾਅਵੇਦਾਰ ਸਨ। ਪੰਜ ਦਾਅਵੇਦਾਰਾਂ ‘ਚ ਫਰਾਟਾ ਦੌੜਾਕ ਦੁਤੀ ਚੰਦ, ਛੇ ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ ਐਮਸੀ ਮੈਰੀਕਾਮ, ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਪਹਿਲਵਾਨ ਵਿਨੇਸ਼ ਫੋਗਾਟ, ਪੈਰਾ ਬੈਡਮਿੰਟਨ ਦੀ ਵਿਸ਼ਵ ਚੈਂਪੀਅਨ ਮਾਨਸੀ ਜੋਸ਼ੀ ਅਤੇ ਵਿਸ਼ਵ ਚੈਂਪੀਅਨ ਸਿੰਧੂ ਸ਼ਾਮਲ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।