ਮੇਰੇ ਭਾਈ ਭਾਬੀ ਠੀਕ ਨੇ…. ਜ਼ਖਮੀ ਭੈਣ
ਸੁਨਾਮ ਉਧਮ ਸਿੰਘ ਵਾਲਾ ( ਕਰਮ ਥਿੰਦ ) ਸਥਾਨਕ ਸ਼ਹਿਰ ਦੇ ਇੰਦਰਾ ਬਸਤੀ ਵਿੱਚ ਕੱਲ ਰਾਤ ਦੇ ਤਕਰੀਬਨ 12 ਵਜੇ ਇੱਕ ਛੱਤ ਡਿੱਗਣ ਨਾਲ ਥੱਲੇ ਘਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਜਦ ਕਿ ਛੱਤ ਦੇ ਉੱਪਰੋਂ ਡਿੱਗੇ ਤਿੰਨ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋਵੇ ਮ੍ਰਿਤਕ ਚਾਰ ਵਿਅਕਤੀਆਂ ਦਾ ਸਥਾਨਕ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ (Accident)
ਇਸ ਮੌਕੇ ਨਗਰ ਕੌਾਸਲਰ ਰਿਸ਼ੀਪਾਲ ਨੇ ਦੱਸਿਆ ਕਿ ਰਾਤ ਦੇ ਤਕਰੀਬਨ ਬਾਰਾਂ ਕੁ ਵਜੇ ਇਹ ਹਾਦਸਾ ਹੋਇਆ ਉਨ੍ਹਾਂ ਨੂੰ ਉੱਥੋਂ ਜਦੋਂ ਫ਼ੋਨ ਆਇਆ ਤਾਂ ਉਹਨਾ ਉਨ੍ਹਾਂ ਨੇ ਤੁਰੰਤ ਆਪਣੀਆਂ ਗੱਡੀਆਂ ਭੇਜੀਆਂ ਅਤੇ ਮ੍ਰਿਤਕਾਂ ਤੇ ਜ਼ਖਮੀਆਂ ਨੂੰ ਹਸਪਤਾਲ ਲੈ ਜਾਇਆ ਗਿਆ ਪਰ ਇਸ ਹਾਦਸੇ ਦੇ ਵਿੱਚ ਘਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚ ਦੀਪਕ ਕੁਮਾਰ ਉਰਫ (ਦੀਪੂ) 30 ਸਾਲ, ਪਤਨੀ ਊਸ਼ਾ ਉਰਫ਼ (ਜਾਨਵੀ) 28 ਸਾਲ ਤੇ ਦੋ ਬੱਚੇ ਬਬੀ 8 ਸਾਲ ਨਵੀਂ 6 ਸਾਲ ਅਤੇ ਤਿੰਨ ਜ਼ਖਮੀ ਹੋ ਗਏ ਦੀਪਕ ਦੇ ਪਿਤਾ ਬਲਵੀਰ ਸਿੰਘ, ਮਾਤਾ ਕ੍ਰਿਸ਼ਨਾ ਦੇਵੀ ਅਤੇ ਭੈਣ ਰੇਖਾ ਰਾਣੀ ਜੋ ਕਿ ਇਹ ਤਿੰਨੋਂ ਛੱਤ ਉੱਪਰ ਸੁੱਤੇ ਪਏ ਸਨ ਉਨ੍ਹਾਂ ਨੇ ਦੱਸਿਆ ਕਿ ਇਹ ਮਕਾਨ ਕੱਚਾ ਮਕਾਨ ਸੀ ਅਤੇ ਡਾਟਾ ਦਾ ਬਣਿਆ ਹੋਇਆ ਸੀ ਕੱਲ੍ਹ ਰਾਤ ਹਲਕੀ ਹਲਕੀ ਬੂੰਦਾਬਾਂਦੀ ਵੀ ਹੋ ਰਹੀ ਸੀ ਜਿਸ ਨਾਲ ਹੀ ਹਾਦਸਾ ਹੋ ਗਿਆ
ਸਾਰੇ ਸ਼ਹਿਰ ਚ ਇਸ ਦੀ ਸ਼ੋਕ ਦੀ ਲਹਿਰ ਹੈ ਇਸ ਮੌਕੇ ਦੀਪਕ ਕੁਮਾਰ ਦੇ ਗੁਆਂਢ ਵਿੱਚ ਰਹਿਣ ਵਾਲੇ ਰਾਜਪਾਲ, ਸੋਮਾ ਰਾਣੀ,ਬੰਨ੍ਹਟੂ, ਅਮਿੱਤ ਕੁਮਾਰ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਰੇਲ ਪੱਟੜੀ ਹੈ ਜੋ ਕੇ ਤੇਜ਼ ਰਫ਼ਤਾਰ ਵਿੱਚ ਇੱਥੋਂ ਟਰੇਨਾਂ ਗੁਜ਼ਰਦੀਆਂ ਹਨ ਇਸ ਹਾਦਸੇ ਸਮੇਂ ਵੀ ਇਥੋਂ ਟਰੇਨ ਗੁਜ਼ਰੀ ਸੀ ਟਰੇਨ ਦੀ ਧਮਕ ਨਾਲ ਇਹ ਹਾਦਸਾ ਵਾਪਰ ਗਿਆ ਉਨ੍ਹਾਂ ਕਿਹਾ ਕਿ ਤੇਜ਼ ਗਤੀ ਵਿੱਚ ਲੰਘਦੀਆਂ ਟਰੇਨਾਂ ਦੇ ਕਾਰਨ ਇਸ ਮੁਹੱਲੇ ਦੇ ਬਹੁਤ ਸਾਰੇ ਮਕਾਨਾਂ ਦੀਆਂ ਛੱਤਾਂ ਦੇ ਵਿੱਚ ਤਰੇੜਾਂ ਆ ਚੁੱਕੀਆਂ ਹਨ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਤੇਜ ਰਫਤਾਰ ਇੱਥੋਂ ਗੁਜ਼ਰਦੀਆਂ ਟਰੇਨਾਂ ਨੂੰ ਰੋਕਿਆ ਜਾਵੇ।
ਇਸ ਮੌਕੇ ਡੀਐੱਸਪੀ ਸੁਖਵਿੰਦਰ ਪਾਲ ਸਿੰਘ ,ਥਾਣਾ ਮੁਖੀ ਜਤਿੰਦਰਪਾਲ ਸਿੰਘ ਨੈਬ ਤਹਿਸੀਲਦਾਰ ਅਮਿੱਤ ਕੁਮਾਰ, ਮੌਕੇ ਤੇ ਪਹੁੰਚੇ
ਇਸ ਮੌਕੇ ਥਾਣਾ ਮੁਖੀ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਕੱਲ੍ਹ ਰਾਤ ਵਾਰ ਵਿਚ ਦੇ ਕਰੀਬ ਇਹ ਘਟਨਾ ਹੋਈ ਇਹ ਮਕਾਨ ਕੱਚਾ ਸੀ ਅਤੇ ਕੱਲ੍ਹ ਵੀ ਪਰਿਵਾਰ ਵਾਲਿਆਂ ਵੱਲੋਂ ਇੱਥੇ ਸਵੇਰੇ ਮਿੱਟੀ ਪਾਈ ਗਈ ਹੈ ਅਤੇ ਰਾਤ ਨੂੰ ਸੌਂਦੇ ਸਮੇਂ ਇਹ ਹਾਦਸਾ ਹੋ ਗਿਆ
ਇਹ ਮਕਾਨ ਰੇਲਵੇ ਲਾਈਨਾਂ ਦੇ ਨਜ਼ਦੀਕ ਹੈ ਅਤੇ ਇੱਥੋਂ ਜਦੋਂ ਟਰੇਨ ਨਿਕਲੀ ਤਾਂ ਧਮਕ ਨਾਲ ਇਹ ਇਹ ਛੱਤ ਡਿੱਗੀ ਅਤੇ ਛੱਤ ਦੇ ਉੱਪਰ ਸੁੱਤੇ ਪਏ ਬਲਵੀਰ ਸਿੰਘ ,ਕ੍ਰਿਸ਼ਨਾ ਦੇਵੀ ਅਤੇ ਉਨ੍ਹਾਂ ਦੀ ਲੜਕੀ ਰੇਖਾ ਥੱਲੇ ਡਿੱਗੀ ਅਤੇ ਛੱਤ ਦੇ ਥੱਲੇ ਪਏ ਦੀਪਕ ਉਸ ਦੀ ਧਰਮ ਪਤਨੀ ਜਾਨਵੀ ਅਤੇ ਬੱਚੇ ਬਵੀ ਅਤੇ ਨਵੀਂ ਮਲਬੇ ਦੇ ਥੱਲੇ ਆ ਗਏ ਜਿਸ ਨਾਲ ਦੀਪਕ ਜਾਨਵੀ ਅਤੇ ਉਨ੍ਹਾਂ ਦੇ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਉੱਪਰ ਪਏ ਤਿੰਨੇ ਜ਼ਖਮੀ ਹੋ ਗਏ ਜਿਨ੍ਹਾਂ ਦਾ ਸਥਾਨਕ ਸਿਵਲ ਹਸਪਤਾਲ ਦੇ ਵਿਚ ਇਲਾਜ ਕਰਵਾਇਆ ਜਾ ਰਿਹਾ ਹੈ ਅਤੇ ਮ੍ਰਿਤਕ ਚਾਰ ਵਿਅਕਤੀਆਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।