ਮੀਂਹ ਤੇ ਹਨ੍ਹੇਰੀ ਕਾਰਨ ਬਰਾਂਡੇ ਦੀ ਛੱਤ ਡਿੱਗੀ
ਮਮਦੋਟ, (ਬਲਜੀਤ ਸਿੰਘ)। ਬੀਤੀ ਰਾਤ ਤੇਜ਼ ਬਾਰਿਸ਼ (Rain) ਅਤੇ ਹਨੇਰੀ ਕਾਰਨ ਮਕਾਨ ਉੱਪਰ ਦਰੱਖਤ ਡਿੱਗਣ ਕਾਰਨ ਮਕਾਨ ਤੇ ਬਰਾਂਡੇ ਦੀ ਛੱਤ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਹੋਇਆ ਵਿਧਵਾ ਸਵਰਨ ਕੌਰ ਪਤਨੀ ਜਰਨੈਲ ਸਿੰਘ ਅਤੇ ਉਸਦੇ ਲੜਕੇ ਬੇਅੰਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਸਵਾਈ ਕੇ ਨੇ ਦੱਸਿਆ ਕਿ ਬੀਤੀ ਰਾਤ ਤਕਰੀਬਨ ਅੱਠ ਵਜੇ ਦੇ ਕਰੀਬ ਤੇਜ਼ ਹਨ੍ਹੇਰੀ ਅਤੇ ਬਾਰਿਸ਼ ਆਉਣ ਕਾਰਨ ਸਫੈਂਦੇ ਦੇ ਦਰੱਖਤ ਘਰ ਦੀ ਛੱਤ ਉੱਪਰ ਡਿੱਗਣ ਕਾਰਨ ਘਰ ਦੇ ਵਰਾਂਡੇ ਅਤੇ ਕੰਧਾ ਡਿੱਗ ਪਈਆਂ।
ਘਰ ਦਾ ਬਿਲਕੁਲ ਨਾਲ ਪਸ਼ੂਆਂ ਵਾਲੇ ਵਰਾਂਡੇ ਦਾ ਵੀ ਨੁਕਸਾਨ ਹੋਇਆ ਅਤੇ ਇੱਕ ਗਾਂ ਅਤੇ ਵੱਛੇ ਨੂੰ ਸੱਟਾਂ ਵੀ ਲੱਗੀਆਂ। ਇਸ ਤੋਂ ਇਲਾਵਾ ਘਰ ਵਿਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਵੀ ਖੰਭਾ ਟੁੱਟਣ ਨਾਲ ਡਿੱਗ ਪਈਆਂ। ਇਸ ਹਾਦਸੇ ਵਿੱਚ ਕਿਸੇ ਵੀ ਤਰਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਪਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਰ ਦੀਆਂ ਕੰਧਾਂ ਅਤੇ ਛੱਤ ਡਿੱਗਣ ਕਾਰਨ ਤਕਰੀਬਨ 2 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪਰਿਵਾਰ ਨੇ ਸਰਕਾਰ ਪਾਸੋਂ ਮਦਦ ਦੀ ਗੁਹਾਰ ਲਾਉਂਦੇ ਹੋਏ ਕਿਹਾ ਕਿ ਹਨੇਰੀ ਅਤੇ ਬਾਰਿਸ਼ ਕਾਰਨ ਹੋਏ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।