ਜਨ ਕਲਿਆਣ ਪ੍ਰਮਾਰਥੀ ਕੈਂਪ ‘ਚ ਮਰੀਜਾਂ ਦੀ ਜਾਂਚ ਜਾਰੀ
ਖ਼ੂਨਦਾਨ ਕਰਨ ਲਈ ਵੱਡੀ ਗਿਣਤੀ ‘ਚ ਆਏ ਡੇਰਾ ਸ਼ਰਧਾਲੂ
ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ Dera sacha sauda ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ 60ਵੇਂ ਪਵਿੱਤਰ ਮਹਾਂ-ਰਹਿਮੋ-ਕਰਮ ਦਿਵਸ ਮੌਕੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ‘ਚ ਜਨ ਕਲਿਆਣ ਪਰਮਾਰਥੀ ਕੈਂਪ ਤੇ ਸ਼ਾਹ ਸਤਿਨਾਮ ਜੀ ਧਾਮ ‘ਚ ਖ਼ੂਨਦਾਨ ਕੈਂਪ Blood Donation Camp ਲਾਇਆ ਗਿਆ। ਕੈਂਪਾਂ ‘ਚ ਜਿੱਥੇ ਮਾਹਿਰ ਡਾਕਟਰਾਂ ਦੁਆਰਾ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਖ਼ੂਨਦਾਨ ਕੈਂਪ ‘ਚ 8 ਟੀਮਾਂ ਖ਼ੂਨਦਾਨ ਇਕੱਠਾ ਕਰ ਰਹੀਆਂ ਹਨ।
ਪਹਿਲਾਂ ਮੇਰਾ ਖ਼ੂਨ ਲੈ ਲਓ ਦੀ ਉਠੀ ਅਵਾਜ਼
ਜਨ ਕਲਿਆਣ ਪਰਮਾਰਥੀ ਕੀਪ ਅਤੇ ਖ਼ੂਨਦਾਨ ਕੈਂਪ ਦਾ ਸ਼ੁੱਭ ਆਰੰਭ ਆਦਰਯੋਗ ਸ਼ਾਹੀ ਪਰਿਵਾਰ, ਡੇਰਾ ਸੱਚਾ ਸੌਦਾ ਮੈਨੇਜ਼ਮੈਂਟ ਕਮੇਟੀ ਮੈਂਬਰਾਂ ਅਤੇ ਸਾਧ-ਸੰਗਤ ਨੇ ਸਾਢੇ 9 ਵਜੇ ਬੇਨਤੀ ਦਾ ਸ਼ਬਦ ਬੋਲ ਕੇ ਕੀਤਾ। ਕੈਂਪ ‘ਚ ਭਾਰੀ ਗਿਣਤੀ ‘ਚ ਪਹੁੰਚੇ ਖ਼ੂਨਦਾਨੀਆਂ ਦਾ ਜੋਸ਼ ਦੇਖਦੇ ਹੀ ਬਣ ਰਿਹਾ ਸੀ। ਜਿਵੇਂ ਹੀ ਖ਼ੂਨਦਾਨ ਕੈਂਪ ਸ਼ੁਰੂ ਹੋਇਆ ਤਾਂ ਖ਼ੂਨ ਇਕੱਠਾ ਕਰਨ ਪਹੁੰਚੀਆਂ ਟੀਮਾਂ ਦੇ ਕਾਊਂਟਰਾਂ ‘ਤੇ ਖ਼ੂਨਦਾਨ ਦੇ ਇੱਛੁਕ ਸ਼ਰਧਾਲੂਆਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਲੱਗ ਗਈਆਂ। ਡੇਰਾ ਸ਼ਰਧਾਲੂਆਂ ਦੀ ਖ਼ੂਨਦਾਨ ਕਰਨ ਪ੍ਰਤੀ ਦੀਵਾਨਗੀ ਨੂੰ ਦੇਖ ਕੇ ਖ਼ੂਨ ਇਕੱਠਾ ਕਰਨ ਵਾਲੀਆਂ ਟੀਮਾਂ ਦੇ ਮੈਂਬਰ ਵੀ ਹੈਰਾਨ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਬਾਹਰ ਕਿਤੇ ਖ਼ੂਨਦਾਨ ਕੈਂਪ ਲੱਗਦਾ ਹੈ ਤਾਂ ਖ਼ੂਨਦਾਨੀ ਲੱਭਣੇ ਪੈਂਦੇ ਹਨ ਅਤੇ ਡੇਰਾ ਸੱਚਾ ਸੌਦਾ ‘ਚ ਤਾਂ ‘ਪਹਿਲਾਂ ਮੇਰਾ ਖ਼ੂਨ ਲੈ ਲਓ, ਪਹਿਲਾਂ ਮੇਰਾ ਖ਼ੂਨ ਲੈ ਲਓ’ ਦੀਆਂ ਅਵਾਜ਼ਾਂ ਹੀ ਸੁਣ ਰਹੀਆਂ ਹਨ। ਪੂਜਨੀਕ ਗੁਰੂ ਜੀ ਨੇ ਕਮਾਲ ਦਾ ਜਜ਼ਬਾ ਭਰਿਆ ਹੈ ਇਨ੍ਹਾਂ ਲੋਕਾਂ ‘ਚ।
ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 28 ਫਰਵਰੀ 1960 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੂੰ ਗੁਰਗੱਦੀ ਦੀ ਬਖਸ਼ਿਸ਼ ਕਰਕੇ ਆਪਣੀ ਉੱਤਰਾਅਧਿਕਾਰੀ ਬਣਾਇਆ ਸੀ। ਪੂਜਨੀਕ ਪਰਮ ਪਿਤਾ ਜੀ ਨੇ 11 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਰਾਮ-ਨਾਮ ਦੇ ਕੇ ਬੁਰਾਈਆਂ ਛੁਡਵਾਈਆਂ। ਆਪ ਜੀ ਨੇ 23 ਸਤੰਬਰ 1990 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਗੁਰਗੱਦੀ ਸੌਂਪ ਕੇ ਆਪਣਾ ਰੂਪ ਬਣਾਇਆ। ਹੁਣ ਸਾਧ-ਸੰਗਤ ਪੂਜਨੀਕ ਗੁਰੂ ਜੀ ਦੀ ਰਹਿਨੁਮਾਈ ‘ਚ ਪੂਰੇ ਵਿਸ਼ਵ ‘ਚ ਮਾਨਵਤਾ ਭਲਾਈ ਕਾਰਜ ਚਲਾ ਰਹੀ ਹੈ।
ਖ਼ੂਨਦਾਨ ਨਾਲ ਨਹੀਂ ਹੁੰਦੀ ਕਮਜ਼ੋਰੀ
- ਖ਼ੂਨ ‘ਚ ਮੌਜ਼ੂਦ ਲਾਲ ਲਹੂ ਕਣ 90 ਤੋਂ 120 ਦਿਨ ‘ਚ ਖੁਦ ਹੀ ਮਰ ਜਾਂਦੇ ਹਨ।
- ਇਸ ਲਈ ਹਰ ਤਿੰਨ ਮਹੀਨਿਆਂ ‘ਚ ਖ਼ੂਨਦਾਨ ਕੀਤਾ ਜਾ ਸਕਦਾ ਹੈ।
- ਆਮ ਵਿਅਕਤੀ ਇੱਕ ਵਾਰ ਖ਼ੂਨਦਾਨ ਕਰਕੇ ਤਿੰਨ ਜਾਨਾਂ ਬਚਾ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।