ਸੀਨੀਅਰ ਨੈਸ਼ਨਲ ਰੱਸਾਕੱਸੀ ਚੈਂਪੀਅਨਸ਼ਿਪ ‘ਚ ਫਤਿਹ ਗਰੁੱਪ ਨੇ ਕੇਰਲਾ ਦੀ ਟੀਮ ਨੂੰ ਹਰਾ ਕੇ ਜਿੱਤਿਆ ਗੋਲਡ
ਰਾਮਪੁਰਾ ਫੂਲ (ਅਮਿਤ ਗਰਗ) 32ਵੀਂ ਸੀਨੀਅਰ ਨੈਸ਼ਨਲ ਰੱਸਾਕੱਸੀ ਚੈਂਪੀਅਨਸ਼ਿਪ (National rassa kassi Championship) ਜੋ ਕਿ ਨਾਦੇਂੜ ਸਾਹਿਬ (ਮਹਾਂਰਾਸ਼ਟਰ) ਵਿਖੇ ਹੋਈ ਜਿਸ ਵਿੱਚ.ਫਤਿਹ ਗਰੁੱਪ ਰਾਮਪੁਰਾ ਫੂਲ (ਬਠਿੰਡਾ) ਦੀਆਂ 5 ਖਿਡਾਰਣਾਂ ਨੇ ਪੰਜਾਬ ਟੀਮ ਵੱਲੋਂ ਖੇਡਦਿਆਂ ਗੋਲਡ ਮੈਡਲ ਜਿੱਤਿਆ। ਟੀਮ ਨੇ ਸੈਮੀਫਾਈਨਲ ਮੁਕਾਬਲਿਆਂ ਵਿੱਚ ਗੋਆਂ ਦੀ ਟੀਮ ਨੂੰ ਹਰਾ ਕੇ ਫਾਈਨਲ ਵਿੱਚ ਜਗਾ ਪੱਕੀ ਕੀਤੀ ਅਤੇ ਫਾਈਨਲ ਮੈਚ ਕੇਰਲਾ ਦੀ ਟੀਮ ਨਾਲ ਖੇਡਦਿਆਂ ਬੜ੍ਹੇ ਹੀ ਰੌਮਾਂਚਕ ਮੁਕਾਬਲੇ ਦੌਰਾਨ ਉਸ ਨੂੰ ਹਰਾ ਕੇ ਗੋਲਡ ਮੈਡਲ ਤੇ ਕਬਜਾ ਕੀਤਾ।
ਕਾਲਜ ਦੇ ਚੇਅਰਮੈਨ ਐਸ ਐਸ ਚੱਠਾ ਨੇ ਜੇਤੂ ਖਿਡਾਰਣਾਂ ਦੇ ਹੌਸਲੇ ਮਿਹਨਤ ਨੂੰ ਸਜਦਾ ਕਰਦਿਆਂ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਸੂਬੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਹੋਰਨਾਂ ਸੂਬਿਆਂ ਦੀਆਂ ਟੀਮਾਂ ਨੂੰ ਹਰਾ ਕੇ ਲੜਕੀਆਂ ਖੇਡਾਂ ਦੇ ਖੇਤਰ ਅੰਦਰ ਆਪਣੀ ਵੱਖਰੀ ਪਹਿਚਾਣ ਬਣਾ ਰਹੀਆਂ ਹਨ।ਖੇਡ ਕੋਚ ਤੇ ਵਿਭਾਗ ਮੁਖੀ ਵਰਿੰਦਰਜੀਤ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਕੌਰ ਡਿੱਖ ਬੀਏ ਫਾਈਨਲ ਰਮਨਦੀਪ ਕੌਰ ਡਿੱਖ ਬੀਏ ਭਾਗ ਪਹਿਲਾ ਰਮਨਦੀਪ ਕੌਰ ਤਪਾ ਮੰਡੀ ਬੀਏ ਫਾਈਨਲ ਅਕਾਸ਼ਦੀਪ ਕੌਰ ਧੰਨ ਸਿੰਘ ਖਾਨਾ ਬੀਏ ਭਾਗ ਤੀਜਾ ਅਮਨਦੀਪ ਕੌਰ ਧੰਨ ਸਿੰਘ ਖਾਨਾ ਐਮ. ਏ ਭਾਗ ਦੂਜਾ ਨੇ ਆਪਣੀ ਚੰਗੀ ਖੇਡਦਾ ਪ੍ਰਦਰਸ਼ਨ ਕਰਦਿਆਂ ਪੰਜਾਬ ਟੀਮ ਨੂੰ ਗੋਲਡ ਮੈਡਲ ਜਿਤਾਇਆ।
ਕਾਲਜ ਪ੍ਰਿੰਸੀਪਲ ਡਾ .ਅਰੁਣ ਕਾਂਸਲ ਐਮਡੀਮਨਜੀਤ ਕੌਰ ਚੱਠਾ ਵਾਈਸ ਪ੍ਰਿੰਸੀਪਲ ਪ੍ਰੋ. ਹਰਿੰਦਰ ਕੌਰ ਤਾਂਘੀ ਡੀਨ ਅਕਾਦਮਿਕ ਜਗਰਾਜ ਸਿੰਘ ਮਾਨ ਏਡੀ ਨਰਿੰਦਰ ਕੌਰ ਪ੍ਰੋ ਕੁਮਾਰੀ ਸ਼ੈਲਜਾ ਪ੍ਰੋ ਰੀਤੂ ਤਾਇਲਪ੍ਰੋ ਪੂਜਾ ਗੋਇਲ ਹਰਪ੍ਰੀਤ ਸ਼ਰਮਾ ਪ੍ਰੋ ਗੁਰਪ੍ਰੀਤ ਕੌਰ ਪ੍ਰੋ ਤਰਸੇਮ ਸਿੰਘ ਪ੍ਰੋ ਰਘਵੀਰ ਸਿੰਘ ਸੋਨਵਿੰਦਰ ਸਿੰਘ ਸਮੇਤ ਸਮੂਹ ਸਟਾਫ ਨੇ ਜੇਤੂ ਖਿਡਾਰਣਾਂਮਾਪਿਆਂ ਤੇ ਵਿਭਾਗ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।