ਕਰਮਾਂ ਦਾ ਜ਼ਿਕਰ (Mention of karma)
Mention of karma | ਇੱਕ ਚੋਰ ਸੀ, ਉਹ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਆਇਆ ਅਤੇ ਚਰਨਾਂ ‘ਚ ਮੱਥਾ ਟੇਕਦਿਆਂ ਬੋਲਿਆ, ”ਮੈਂ ਡਾਕੂ ਹਾਂ, ਆਪਣੇ ਜੀਵਨ ਤੋਂ ਤੰਗ ਹਾਂ, ਮੈਂ ਸੁਧਰਨਾ ਚਾਹੁੰਦਾ ਹਾਂ, ਮੇਰਾ ਮਾਰਗ-ਦਰਸ਼ਨ ਕਰੋ” ਗੁਰੂ ਜੀ ਨੇ ਕਿਹਾ, ”ਤੂੰ ਅੱਜ ਤੋਂ ਹੀ ਚੋਰੀ ਕਰਨਾ ਤੇ ਝੂਠ ਬੋਲਣਾ ਬੰਦ ਕਰ ਦੇ, ਸਭ ਠੀਕ ਹੋ ਜਾਵੇਗਾ”
ਕੁਝ ਦਿਨਾਂ ਬਾਅਦ ਉਹ ਫਿਰ ਆਇਆ ਤੇ ਕਹਿਣ ਲੱਗਾ, ”ਮੈਂ ਝੂਠ ਬੋਲਣਾ ਤੇ ਚੋਰੀ ਤੋਂ ਛੁਟਕਾਰਾ ਪਾਉਣ ਲਈ ਭਰਪੂਰ ਯਤਨ ਕੀਤੇ, ਪਰ ਮੇਰੇ ਤੋਂ ਅਜਿਹਾ ਨਹੀਂ ਹੋ ਸਕਿਆ” ਗੁਰੂ ਜੀ ਨੇ ਸੋਚ-ਵਿਚਾਰ ਕਰਕੇ ਕਿਹਾ, ”ਜੋ ਤੇਰੇ ਮਨ ‘ਚ ਆਵੇ ਉਹੀ ਕਰ, ਪਰ ਸਭ ਕੁਝ ਕਰਨ ਤੋਂ ਬਾਅਦ ਸ਼ਾਮ ਨੂੰ ਲੋਕਾਂ ਸਾਹਮਣੇ ਕੀਤੇ ਹੋਏ ਕੰਮਾਂ ਦਾ ਜ਼ਿਕਰ ਕਰ ਦੇਈਂ”
ਚੋਰ ਨੂੰ ਇਹ ਉਪਾਅ ਸੌਖਾ ਲੱਗਾ, ਪਰ ਇਸ ਵਾਰ ਚੋਰ ਵਾਪਸ ਗੁਰੂ ਜੀ ਕੋਲ ਨਹੀਂ ਆਇਆ, ਕਿਉਂਕਿ ਜਦੋਂ ਉਹ ਸਾਰਾ ਦਿਨ ਚੋਰੀ ਆਦਿ ਕਰਦਾ ਤੇ ਸ਼ਾਮ ਨੂੰ ਜਿਸਦੇ ਘਰ ਚੋਰੀ ਕੀਤੀ ਹੁੰਦੀ, ਉਸ ਦੇ ਦਰਵਾਜੇ ‘ਤੇ ਇਹ ਸੋਚ ਕੇ ਪਹੁੰਚਦਾ ਕਿ ਉਹ ਆਪਣੇ ਬੁਰੇ ਕੰਮਾਂ ਬਾਰੇ ਦੱਸੇਗਾ, ਪਰੰਤੂ ਉਹ ਅਜਿਹਾ ਕਰਨ ‘ਚ ਆਤਮ-ਗਲਾਨੀ ਨਾਲ ਪਾਣੀ-ਪਾਣੀ ਹੋ ਜਾਂਦਾ ਚੋਰ ਨਿਰਾਸ਼ ਜਿਹਾ ਹੋ ਕੇ ਮੂੰਹ ਲਟਕਾਈ ਇੱਕ ਦਿਨ ਅਚਾਨਕ ਗੁਰੂ ਨਾਨਕ ਦੇਵ ਜੀ ਸਾਹਮਣੇ ਆਇਆ ਹੁਣ ਤੱਕ ਨਾ ਆਉਣ ਦਾ ਕਾਰਨ ਦੱਸਦੇ ਹੋਏ ਉਸ ਨੇ ਕਿਹਾ, ”ਲੋਕਾਂ ਨੂੰ ਆਪਣੀਆਂ ਬੁਰਾਈਆਂ ਦੱਸਣ ‘ਚ ਸ਼ਰਮ ਆਉਂਦੀ ਹੈ, ਇਸ ਲਈ ਮੈਂ ਬੁਰੇ ਕੰਮ ਕਰਨੇ ਛੱਡ ਦਿੱਤੇ ਹਨ” ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਅਪਰਾਧੀ ਤੋਂ ਚੰਗਾ ਇਨਸਾਨ ਬਣਾ ਦਿੱਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।