ਕਸਟਮ ਡਿਊਟੀ ਵਾਪਸ ਲੈਣ ਨਾਲ ਆਮ ਲੋਕਾਂ ‘ਤੇ ਪਵੇਗਾ ਭਾਰ
ਬਜਟ ਕੋਈ ਰੋਡ ਮੈਪ ਨਹੀਂ, ਕਿਸਾਨੀ ਨੂੰ ਕੀਤਾ ਗਿਆ ਅੱਖੋਂ ਪਰੋਖੇ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਕੇਂਦਰ ਸਰਕਾਰ ਵੱਲੋਂ ਅੱਜ ਪੇਸ਼ ਕੀਤੇ ਗਏ ਬਜਟ ਨੂੰ ਆਰਥਿਕ ਮਾਹਰਾਂ ਵੱਲੋਂ ਨਕਾਰ ਦਿੱਤਾ ਗਿਆ ਹੈ। ਆਰਥਿਕ ਮਾਹਰਾਂ ਨੇ ਇਸ ਬਜਟ ਨੂੰ ਕਾਰਪੋਰੇਟ ਘਰਾਣਿਆ ਪੱਖੀ ਬਜਟ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬਜਟ ਵਿੱਚ ਜਿੱਥੇ ਆਮ ਲੋਕਾਂ ਜਾਂ ਮਿਡਲ ਕਲਾਸ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ, ਉੱਥੇ ਹੀ ਕਿਸਾਨੀ ਤਬਕੇ ਨੂੰ ਵੀ ਬੁਰੀ ਤਰ੍ਹਾਂ ਅੱਖੋਂ ਪਰੋਖੇ ਕੀਤਾ ਗਿਆ ਹੈ। ਇਸ ਬਜਟ ਦਾ ਕੋਈ ਰੋਡ ਮੈਂਪ ਨਹੀਂ ਹੈ , ਕਿਸਾਨਾਂ ਜਾਂ ਯੂਥ ਲਈ ਕਿਸ ਨੀਤੀਆਂ ਤਹਿਤ ਕੰਮ ਕੀਤਾ ਜਾਵੇਗਾ, ਉਹ ਵੀ ਕੋਈ ਸਪੱਸ਼ਟ ਨਹੀਂ ਹੈ।
ਪੰਜਾਬੀ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਦੇ ਪ੍ਰੋ: ਅਤੇ ਆਰਥਿਕ ਮਾਮਲਿਆ ਦੇ ਮਾਹਰ ਡਾ. ਕੇਸਰ ਸਿੰਘ ਭੰਗੂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੇ ਇਸ ਬਜਟ ਵਿੱਚ ਆਮ ਲੋਕਾਂ ਲਈ ਕੋਈ ਰਾਹਤ ਵਾਲੀ ਗੱਲ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕਸਟਮ ਡਿਊਟੀ ਵਾਪਸ ਲੈ ਲਈ ਹੈ, ਜਿਸ ਨਾਲ ਕਿ ਚੱਪਲਾ ਜੁੱਤੀਆਂ ਆਦਿ ਦੇ ਭਾਅ ਵਧਣਗੇ ਜਿਸ ਨਾਲ ਕਿ ਆਮ ਲੋਕਾਂ ਦੇ ਭਾਰ ਪਵੇਗਾ। ਇਸ ਤੋਂ ਇਲਾਵਾ ਡੀਜ਼ਲ ਪੈਟਰੋਲ ਦੇ ਭਾਅ ਵਿੱਚ ਵੀ ਤੇਜ਼ੀ ਆਵੇਗੀ।
ਡਾ. ਭੰਗੂ ਦਾ ਕਹਿਣਾ ਸੀ ਕਿ ਪੇਂਡੂ ਭਾਰਤ ਦੀ ਵਿੱਤੀ ਹਾਲਤ ਬਹੁਤ ਹੀ ਮਾੜੇ ਦੌਰ ਵਿੱਚ ਹੈ, ਇਸ ਨੂੰ ਇੱਕ ਸਾਲ ਵਿੱਚ ਬਾਹਰ ਕੱਢਣ ਲਈ ਕਿਸੇ ਵੀ ਕੋਸਿਸ ਜਾ ਵਿਧੀ ਬਾਰੇ ਨਹੀਂ ਦੱÎਸਿਆ ਗਿਆ। ਦੇਸ਼ ਦੀ ਰੀਡ ਦੀ ਹੱਡੀ ਕਿਸਾਨੀ ਅਤੇ ਖੇਤੀਬਾੜੀ ਲਈ 2022 ਤੱਕ ਆਮਦਨ ਦੇ ਵਾਧੇ ਦੀ ਗੱਲ ਤਾ ਕਹੀ ਗਈ ਹੈ, ਪਰ ਇਹ ਵਾਧੇ ਲਈ ਕਿ ਸਾਧਨ ਜਾ ਤਰੀਕੇ ਹੋਣਗੇ, ਉਸ ਬਾਰੇ ਇਹ ਬਜਟ ਪੂਰੀ ਤਰ੍ਹਾਂ ਚੁੱਪ ਹੈ।
ਪੰਜਾਬੀ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਦੇ ਹੀ ਪ੍ਰੋ: ਡਾ. ਲਖਵਿੰਦਰ ਗਿੱਲ ਦਾ ਕਹਿਣਾ ਹੈ ਕਿ ਇਨਕਮ ਟੈਕਸ ਵਿੱਚ ਜੋਂ ਮਿਡਲ ਕਲਾਸ ਨੂੰ ਵੱਖ ਵੱਖ ਸਲੈਬ ਰਾਹੀਂ ਰਾਹਤ ਪ੍ਰਦਾਨ ਕੀਤੀ ਗਈ ਸੀ, ਉਸ ਨੂੰ ਖਤਮ ਕੀਤਾ ਗਿਆ ਹੈ। ਦੇਸ਼ ਦਾ ਨੌਜਵਾਨ ਬੇਰੁਜ਼ਗਾਰੀ ‘ਚ ਪਿਸ ਰਿਹਾ ਹੈ, ਪਰ ਇਸ ਬਜਟ ਰਾਹੀਂ ਯੂਥ ਦੀ ਡਿਪਲੈਪਮੈਂਟ ਦੀ ਕੋਈ ਖਾਸ ਗੱਲ ਨਹੀਂ ਕੀਤੀ ਗਈ। ਨੌਜਵਾਨਾਂ ਨੂੰ ਜੋਂ ਨੌਕਰੀਆਂ ਦੇਣ ਦੇ ਸਰਕਾਰ ਵੱਲੋਂ ਵਾਅਦੇ ਕੀਤੇ ਗਏ ਸਨ, ਉਹ ਇਸ ਬਜਟ ਰਾਹੀਂ ਕਿਸ ਤਰ੍ਹਾਂ ਪੂਰੇ ਹੋਣਗੇ ਕੋਈ ਨਿਸ਼ਾਨਾ ਨਹੀਂ ਮਿੱਥਿਆ ਗਿਆ।
ਉਨ੍ਹਾਂ ਕਿਹਾ ਕਿ ਜਿਹੜੇ ਕਾਰਪੋਰੇਟ ਘਰਾਣਿਆ ਨੂੰ ਪਹਿਲਾ ਹੀ ਅਨੇਕਾ ਰਾਹਤਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਨੂੰ ਹੋਰ ਰਾਹਤਾਂ ਬਾਰੇ ਹੀ ਗੱਲ ਕੀਤੀ ਗਈ ਹੈ। ਇਸ ਬਜਟ ਤੋਂ ਆਮ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ।
ਆਰਥਿਕ ਮਾਮਲਿਆ ਦੇ ਮਾਹਰ ਡਾ. ਜਸਵਿੰਦਰ ਬਰਾੜ ਨੇ ਵੀ ਇਸ ਬਜਟ ਨੂੰ ਨਾਂਹਪੱਖੀ ਤੇ ਬਿਨਾਂ ਸਿਰ ਪੈਰਾਂ ਵਾਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬਜਟ ਬਹੁਤ ਲੰਮਾ ਹੈ, ਪਰ ਇਸ ਵਿੱਚ ਦੇਸ਼ ਨੂੰ ਆਰਥਿਕ ਹਾਲਤ ਵਿੱਚੋਂ ਕੱਢਣ ਦਾ ਕੋਈ ਰਾਹ ਨਜਰ ਨਹੀਂ ਆਇਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਵਿੱਤੀ ਹਾਲਤ ਇਸ ਸਮੇਂ ਨਾਜੁਕ ਮੋੜ ‘ਤੇ ਹੈ, ਪਰ ਇਸ ਬਜਟ ਵਿੱਚ ਦੇਸ਼ ਨੂੰ ਅਗਾਹ ਲੈ ਕੇ ਜਾਣ ਦੀਆਂ ਪਾਲਸੀਆਂ ਧੁੰਦਲੀਆਂ ਦਿਖਾਈ ਦੇ ਰਹੀਆਂ ਹਨ।
ਕਿਸਾਨ ਆਗੂ ਅਤੇ ਮਾਹਰ ਡਾ. ਜਗਮੋਹਨ ਸਿੰਘ ਉੱਪਲ ਦਾ ਕਹਿਣਾ ਹੈ ਕਿ ਪਿਛਲੇ ਸਾਲ ਪੰਜਾਬ ਦੀ ਕਿਸਾਨੀ ਲਈ ਜੀਰੋ ਬਜਟ ਸਕੀਮ ਲਿਆਂਦੀ ਸੀ, ਪਰ ਇਸ ਵਾਰ ਇਹ ਬਜਟ ਛੋਟੇ ਕਿਸਾਨ, ਦਰਮਿਆਨੇ ਕਿਸਾਨ ਲਈ ਜੀਰੋਂ ਹੀ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਜੋਂ ਬਜਟ ਵਿੱਚ ਗੱਲ ਕੀਤੀ ਗਈ ਹੈ, ਉਹ ਕਾਰਪੋਰੇਟ ਦੀ ਹੀ ਗੱਲ ਕੀਤੀ ਗਈ ਸੀ। ਅਸੀਂ ਇਸ ਬਜਟ ਦਾ ਵਿਰੋਧ ਕਰਦੇ ਹਾਂ ਕਿਉਂਕਿ ਕਿਸਾਨੀ ਨੂੰ ਕਰਜਿਆਂ ਚੋਂ ਰਾਹਤ ਦੇਣ ਲਈ ਕੋਈ ਸਕੀਮ ਨਹੀਂ ਹੈ। ਮੋਦੀ ਸਰਕਾਰ ਵੱਲੋਂ ਵੋਟਾਂ ਹਾਸਲ ਕਰ ਲਈਆਂ ਗਈਆਂ ਹਨ, ਪਰ ਕਿਸਾਨੀ ਅਤੇ ਮਜ਼ਦੂਰਾਂ ਲਈ ਕੋਈ ਰਾਹਤ ਨਹੀਂ ਦਿੱਤੀ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।