ਐਮ.ਸੀ ਹਾਜੀ ਮੁਹੰਮਦ ਅਨਵਰ ਦੇ ਕਤਲ ਦੀ ਗੁੱਥੀ ਸੁਲਝੀ, ਦੋ ਗ੍ਰਿਫ਼ਤਾਰ

ਐਮ.ਸੀ ਹਾਜੀ ਮੁਹੰਮਦ ਅਨਵਰ ਦੇ ਕਤਲ ਦੀ ਗੁੱਥੀ ਸੁਲਝੀ, ਦੋ ਗ੍ਰਿਫ਼ਤਾਰ

ਸੰਗਰੂਰ, (ਸੱਚ ਕਹੂੰ ਨਿਊਜ਼) ਮਾਲੇਰਕੋਟਲਾ ਵਿਖੇ ਐਮ.ਸੀ ਹਾਜੀ ਮੁਹੰਮਦ ਅਨਵਰ (Haji Mohammed Anwar) ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਪੁਲਿਸ ਨੇ ਇਸ ਕਤਲ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜਮਾਂ ਨੂੰ ਨਾਮਜਦ ਕਰਕੇ ਉਹਨਾ ਵਿੱਚੋਂ ਦੋ ਨੂੰ ਗ੍ਰਿਫਤਾਰ ਕੀਤਾ ਹੈ

ਡਾ. ਸੰਦੀਪ ਗਰਗ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਸੰਗਰੂਰ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ 23 ਜਨਵਰੀ ਨੂੰ ਐਮ.ਸੀ ਹਾਜੀ ਮੁਹੰਮਦ ਅਨਵਾਰ ਆਪਣੇ ਦੋਸਤ ਮੁਹੰਮਦ ਯਾਸੀਨ ਉਰਫ ਘੁੱਗੀ ਨਾਲ ਸਕੂਟਰੀ ‘ਤੇ ਸ਼ਹਿਰ ਮਲੇਰਕੋਟਲਾ ਵਿਖੇ ਮੁਹੰਮਦ ਸਾਬਰ ਵਸੀਕਾ ਨਵੀਸ ਦੀ ਮਾਤਾ ਦੀ ਮੌਤ ਸਬੰਧੀ ਜਨਾਜਾ ਪੜ੍ਹਨ ਲਈ ਜਾ ਰਿਹਾ ਸੀ ਤਾਂ ਰੋਇਲ ਹੋਟਲ ਲੁਧਿਆਣਾ ਬਾਈਪਾਸ ਮਲੇਰਕੋਟਲਾ ਵਿਖੇ 2 ਅਣਪਛਾਤੇ ਮੋਨੇ ਵਿਅਕਤੀ ਜੋ ਮੋਟਰ ਸਾਇਕਲ ‘ਤੇ ਸਵਾਰ ਸਨ, ਨੇ ਰਿਵਾਲਵਰ ਨਾਲ ਮੁਹੰਮਦ ਅਨਵਰ ਦੇ ਸਿੱਧਾ ਫਾਇਰ ਮਾਰਿਆ ਜਿਸ ਕਾਰਨ ਐਮ.ਸੀ ਹਾਜੀ ਮੁਹੰਮਦ ਅਨਵਰ ਦੀ ਮੌਤ ਹੋ ਗਈ

ਇਸ ਘਟਨਾ ਸਬੰਧੀ ਮ੍ਰਿਤਕ ਦੇ ਲੜਕੇ ਨੌਸਾਦ ਅਨਵਰ ਦੇ ਬਿਆਨਾਂ ‘ਤ ਥਾਣਾ ਸਿਟੀ-2 ਮਾਲੇਰਕੋਟਲਾ ਵਿਖੇ ਮਾਮਲਾ ਦਰਜ ਕਰਦਿਆਂ ਇਸ ਅੰਨ੍ਹੇ ਕਤਲ ਨੂੰ ਟਰੇਸ ਕਰਨ ਲਈ ਸ਼੍ਰੀ ਮਨਜੀਤ ਸਿੰਘ ਬਰਾੜ ਕਪਤਾਨ ਪੁਲਿਸ ਮਲੇਰਕੋਟਲਾ ਅਤੇ ਸ਼੍ਰੀ ਸੁਮਿਤ ਸੂਦ ਉਪ ਕਪਤਾਨ ਪੁਲਿਸ ਮਲੇਰਕੋਟਲਾ ਦੀ ਨਿਗਰਾਨੀ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ

ਮੁਕੱਦਮਾ ਦੀ ਤਫਤੀਸ਼ ਆਧੁਨਿਕ ਢੰਗਾਂ ਨਾਲ ਕਰਕੇ ਅਤੇ ਤਫਤੀਸ਼ ਦੌਰਾਨ ਮਿਲੇ ਗਵਾਹਾਂ/ਸਬੂਤਾਂ ਦੇ ਅਧਾਰ ‘ਤੇ ਆਮਿਰ ਸੁਹੇਲ ਉਰਫ ਗੋਸਾ ਪੁੱਤਰ ਮੁਹੰਮਦ ਸਬੀਰ ਵਾਸੀ ਮੁਹੱਲਾ ਬੰਗਲਾ, ਨੇੜੇ ਬਾਬਾ ਹੈਦਰ ਸੇਖ ਮਾਲੇਰਕੋਟਲਾ, ਅਹਿਮਦ ਹਸਨ ਉਰਫ ਕਾਕਾ ਪੁੱਤਰ ਮੁਹੰਮਦ ਖੇਰਦੀਨ ਵਾਸੀ ਮੁਹੱਲਾ ਘੁਮਿਆਰਾ ਵਾਲਾ, ਕਿਲਾ ਰਹਿਮਤਗੜ੍ਹ ਮਾਲੇਰਕੋਟਲਾ ਅਤੇ ਸਹਿਬਾਜ ਪੁੱਤਰ ਮੁਹੰਮਦ ਸਲੀਮ ਵਾਸੀ ਅਬਾਸਪੁਰਾ ਮਾਲੇਰਕੋਟਲਾ ਨੂੰ ਨਾਮਜਦ ਕਰਕੇ ਦੌਰਾਨੇ ਤਫਤੀਸ 29 ਜਨਵਰੀ ਨੂੰ ਮੁਲਜਮਾਂ ਅਹਿਮਦ ਹਸਨ ਉਰਫ ਕਾਕਾ ਅਤੇ ਸਹਿਬਾਜ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਰਹਿੰਦੇ ਮੁਲਜਮ ਅਮਿਰ ਸੁਹੇਲ ਉਰਫ ਗੋਸਾ ਨੂੰ ਗ੍ਰਿਫਤਾਰ ਕਰਨ ਲਈ ਹਰ ਸੰਭਵ ਕੋਸ਼ਿਸ ਜਾਰੀ ਹੈ ਜਿਸਨੂੰ ਵੀ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।