corona virus ਨੂੰ ਲੈ ਕੇ ਪੰਜਾਬ ‘ਰੈਡ ਅਲਰਟ’, 10 ਸ਼ੱਕੀ ਮਰੀਜ਼ ਨਿਗਰਾਨੀ ‘ਚ

Corona India

ਮੁਹਾਲੀ ਅਤੇ ਅੰਮ੍ਰਿਤਸਰ ਵਿਖੇ ਮਿਲੇ ਸ਼ੱਕੀ ਮਰੀਜ਼, ਪਹਿਚਾਣ ਦੱਸਣ ਤੋਂ ਅਧਿਕਾਰੀਆਂ ਦਾ ਇਨਕਾਰ

ਪੰਜਾਬ ਭਰ ਵਿੱਚ ਸਪੈਸ਼ਲ ਵਾਰਡ ਬਣਾਉਣ ਦੇ ਆਦੇਸ਼, ਜਿਲਾ ਹੈੱਡਕੁਆਟਰ ‘ਤੇ ਹੋਣਗੇ ਸਪੈਸ਼ਲ ਵਾਰਡ

ਪੀ.ਜੀ.ਆਈ. ਵਿਖੇ ਭੇਜੇ ਜਾ ਰਹੇ ਹਨ ਸ਼ੱਕੀ ਮਰੀਜ਼ ਅਤੇ ਉਨਾਂ ਦੇ ਪਰਿਵਾਰ, ਅੰਮ੍ਰਿਤਸਰ ਦੇ ਸਕੀ ਮਰੀਜ਼ ਦਾ ਸੈਂਪਲ ਆਇਆ ਨੈਗਟਿਵ

ਪੀਜੀਆਈ ਚੰਡੀਗੜ ਵਿਖੇ ਦਾਖ਼ਲ ਮਰੀਜ਼ ਦੀ ਅੱਜ ਬੁੱਧਵਾਰ ਆਏਗੀ ਰਿਪੋਰਟ, ਪਰਿਵਾਰਕ ਮੈਂਬਰਾਂ ਵੀ ਨਿਗਰਾਨੀ ਹੇਠ

ਚੰਡੀਗੜ, (ਅਸ਼ਵਨੀ ਚਾਵਲਾ)। ਕਰੋਨਾ ਵਾਇਰਸ (corona virus) ਨੂੰ ਲੈ ਕੇ ਪੰਜਾਬ ਭਰ ਵਿੱਚ ‘ਰੈਡ ਅਲਰਟ’ ਜਾਰੀ ਕਰ ਦਿੱਤਾ ਗਿਆ ਹੈ, ਕਿਉਂਕਿ ਸੂਬੇ ਵਿੱਚ ਹੁਣ ਤੱਕ  ਸ਼ੱਕੀ ਮਰੀਜ਼ ਸਾਹਮਣੇ ਆਏ ਹਨ, ਜਿਨਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਇਨਾਂ ਮਰੀਜ਼ਾ ਦੇ ਸੈਂਪਲ ਨੇ ਲੈਬਾਰਟਰੀ ਵਿਖੇ ਭੇਜੇ ਜਾ ਰਹੇ ਹਨ, ਜਿਥੋਂ ਕਿ ਰਿਪੋਰਟ ਆਉਣ ਤੋਂ ਬਾਅਦ ਪਤਾ ਚਲ ਪਾਏਗਾ ਕਿ ਉਹ ਵਾਇਰਲ ਬੁਖ਼ਾਰ ਨਾਲ ਪੀੜਤ ਹਨ ਜਾਂ ਫਿਰ ਕਰੋਨਾ ਵਾਈਰਸ ਨਾਲ ਪੀੜਤ ਹੋ ਗਏ ਹਨ। ਪੰਜਾਬ ਵਲੋਂ ਕੋਈ ਵੀ ਘਾਟ ਨਹੀਂ ਛੱਡਦੇ ਹੋਏ ਪ੍ਰਦੇਸ਼ ਦੇ ਜਿਲਾ ਹੈੱਡਕੁਆਟਰ ਵਿੱਚ ਸਪੈਸ਼ਲ ਵਾਰਡ ਬਣਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਤਾਂ ਕਿ ਕੋਈ ਵੀ ਸ਼ੱਕੀ ਮਰੀਜ਼ ਦੇ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਉਸ ਨੂੰ ਇਲਾਜ ਦਿੱਤਾ ਜਾ ਸਕੇ।

ਪੰਜਾਬ ਭਰ ਵਿੱਚ ਮੱਚੀ ਭਾਜੜ ਦੌਰਾਨ ਪ੍ਰਦੇਸ਼ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਪੂਰੀ ਤਰਾਂ ਅਣਜਾਣ ਹੀ ਬਣੇ ਬੈਠੇ ਹਨ ਅਤੇ ਉਨਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਕੋਈ ਵੀ ਨਿਗਰਾਨੀ ਅਧੀਨ ਸ਼ੱਕੀ ਮਰੀਜ਼ ਨਹੀਂ ਹੈ।

ਇੱਥੋਂ ਤੱਕ ਕਿ ਪੀਜੀਆਈ ਵਿਖੇ ਦਾਖ਼ਲ ਮੁਹਾਲੀ ਦੇ ਮਰੀਜ਼ ਬਾਰੇ ਵੀ ਉਨਾਂ ਨੇ ਕੋਈ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ, ਜਦੋਂ ਕਿ ਦੂਜੇ ਪਾਸੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਇਸ ਸਮੇਂ ਪੀ.ਜੀ.ਆਈ. ਵਿਖੇ ਇੱਕ ਮੁਹਾਲੀ ਦੀ ਔਰਤ ਇਲਾਜ ਅਧੀਨ ਹੈ ਤਾਂ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਪੀਜੀਆਈ ਦੇ ਡਾਕਟਰਾਂ ਦੀ ਨਿਗਰਾਨੀ ਅਧੀਨ ਰੱਖਿਆ ਗਿਆ ਹੈ। ਇਸੇ ਤਰਾਂ ਅੰਮ੍ਰਿਤਸਰ ਦੇ ਇੱਕ ਸ਼ੱਕੀ ਮਰੀਜ਼ ਦਾ ਸੈਂਪਲ ਨੈਗਟਿਵ ਆ ਗਿਆ ਹੈ, ਜਿਸ ਨੂੰ ਹੁਣ ਤੱਕ ਸ਼ੱਕੀ ਮੰਨਦੇ ਹੋਏ ਕਰੋਨਾ ਵਾਈਰਸ ਦਾ ਇਲਾਜ ਦਿੱਤਾ ਜਾ ਰਿਹਾ ਸੀ ਪਰ ਉਕਤ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਨਿਗਰਾਨੀ ਅਧੀਨ ਰੱਖਿਆ ਜਾ ਰਿਹਾ ਹੈ। ਪੰਜਾਬ ਭਰ ਵਿੱਚ ਜਿਹੜੇ ਕਰੋਨਾ ਵਾਈਰਸ ਦੇ ਕਾਰਨ ਸ਼ੱਕੀ ਮਰੀਜ਼ ਨਿਗਰਾਨੀ ਵਿੱਚ ਹਨ, ਉਨਾਂ ਦੀ ਗਿਣਤੀ 10 ਤੱਕ ਪੁੱਜ ਗਈ ਹੈ।

ਸਿਹਤ ਵਿਭਾਗ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਕਰੋਨਾ ਵਾਈਰਸ ਦਾ ਹੁਣ ਤੱਕ ਕੋਈ ਇਲਾਜ ਨਹੀਂ ਔਰਤ ਹੈ ਪਰ ਇਸ ਵਾਈਰਸ ਨਾਲ ਸਿਰਫ਼ ਉਨ੍ਹਾਂ ਲੋਕਾਂ ਦੀ ਹੀ ਮੌਤ ਹੋ ਰਹੀਂ ਹੈ, ਜਿਹੜੇ ਕਿ ਪਹਿਲਾਂ ਹੀ ਕਿਸੇ ਨਾਲ ਕਿਸੇ ਵੱਡੀ ਬਿਮਾਰੀ ਨਾਲ ਪੀੜਤ ਸਨ ਅਤੇ ਇਲਾਜ ਚਲ ਰਿਹਾ ਸੀ। ਇਸ ਲਈ ਸਿਹਤਮੰਦ ਵਿਅਕਤੀ ‘ਤੇ ਇਸ ਦਾ ਕੋਈ ਜਿਆਦਾ ਅਸਰ ਨਹੀਂ ਹੋ ਰਿਹਾ ਹੈ। ਉਨਾਂ ਦੱਸਿਆ ਕਿ ਕੇਂਦਰੀ ਸਿਹਤ ਮੰਤਰਾਲੇ ਦੇ ਆਦੇਸ਼ ਤੋਂ ਬਾਅਦ ਪੰਜਾਬ ਵਿੱਚ ਰੈਡ ਅਲਰਟ ਜਾਰੀ ਕਰਦੇ ਹੋਏ ਸਾਰੇ ਹਸਪਤਾਲਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਜਿਲਾ ਹੈਡਕੁਆਟਰਾਂ ‘ਤੇ ਸਪੈਸ਼ਲ ਵਾਰਡ ਵੀ ਬਣਾਏ ਗਏ ਹਨ।

ਉਨਾਂ ਦੱਸਿਆ ਕਿ ਅੰਮ੍ਰਿਤਸਰ ਵਾਲੇ ਮਰੀਜ਼ ਦੀ ਰਿਪੋਰਟ ਆ ਗਈ ਹੈ ਅਤੇ ਉਸ ਨੂੰ ਕਰੋਨਾ ਵਾਇਰਸ ਨਹੀਂ ਹੈ ਪਰ ਫਿਰ ਵੀ ਉਸ ਨੂੰ ਪਰਿਵਾਰ ਸਣੇ ਨਿਗਰਾਨੀ ਅਧੀਨ ਹੀ ਰੱਖਿਆ ਗਿਆ ਹੈ। ਇਥੇ ਹੀ ਪੀ.ਜੀ.ਆਈ. ਵਿਖੇ ਦਾਖਲ ਮੁਹਾਲੀ ਮਰੀਜ਼ ਦੀ ਰਿਪੋਰਟ ਪੂਣੇ ਤੋਂ ਬੁੱਧਵਾਰ ਨੂੰ ਆਏਗੀ, ਜਿਸ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਉਹ ਕਰੋਨਾ ਵਾਇਰਸ ਨਾਲ ਪੀੜਤ ਹੈ ਜਾਂ ਫਿਰ ਨਹੀਂ ਹੈ। ਇਥੇ ਹੀ ਮੁਹਾਲੀ ਦੇ ਸ਼ੱਕੀ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਪੀਜੀਆਈ ਦੇ ਡਾਕਟਰਾਂ ਦੀ ਨਿਗਰਾਨੀ ਅਧੀਨ ਕਰ ਦਿੱਤਾ ਗਿਆ ਹੈ।

ਮੰਤਰੀ ਨਹੀਂ ਕੋਈ ਜਾਣਕਾਰੀ ਪੀਜੀਆਈ ਸਣੇ ਪੰਜਾਬ ‘ਚ ਕੋਈ ਸ਼ੱਕੀ ਮਰੀਜ਼ ਹੋਣ ਤੋਂ ਕੀਤਾ ਇਨਕਾਰ

ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਜਿਥੇ ਪੰਜਾਬ ਵਿੱਚ ਰੈਡ ਅਲਰਟ ਜਾਰੀ ਕਰਦੇ ਹੋਏ ਕਰੋਨਾ ਵਾਈਰਸ ਨੂੰ ਲੈ ਕੇ 10 ਤੱਕ ਸ਼ੱਕੀ ਮਰੀਜ਼ਾ ਨੂੰ ਨਿਗਰਾਨੀ ਅਧੀਨ ਰੱਖਿਆ ਹੋਇਆ ਹੈ, ਉਥੇ ਹੀ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਇਸ ਬਾਰੇ ਕੋਈ ਜਾਣਕਾਰੀ ਤੱਕ ਨਹੀਂ ਹੈ। ਬਲਬੀਰ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਕੋਈ ਵੀ ਸ਼ੱਕੀ ਮਰੀਜ਼ ਨਹੀਂ ਹੈ ਅਤੇ ਪੀਜੀਆਈ ਵਿਖੇ ਮੁਹਾਲੀ ਦਾ ਕੋਈ ਵੀ ਮਰੀਜ਼ ਦਾਖ਼ਲ ਨਹੀਂ ਕੀਤਾ ਗਿਆ ਹੈ।

ਪਿਛਲੇ 30 ਦਿਨ ਤੱਕ ਦੀ ਵਿਦੇਸ਼ ਯਾਤਰਾ ਤੋਂ ਆਏ ਸੁਸਾਫਰਾਂ ਦੀ ਕੀਤੀ ਜਾਏਗੀ ਚੈਕਿੰਗ

ਸਿਹਤ ਵਿਭਾਗ ਵੱਲੋਂ ਐਲਾਨ ਕੀਤਾ ਗਿਆ ਹੈ ਕਿ 30 ਦਿਨਾਂ ਤੋਂ ਵਿਦੇਸ਼ ਦੀ ਯਾਤਰਾ ਕਰਕੇ ਆਏ ਹਰ ਮੁਸਾਫ਼ਰ ਦੀ ਚੈਕਿੰਗ ਕੀਤੀ ਜਾਏਗੀ। ਇਸ ਵਿੱਚ ਖ਼ਾਸ ਕਰਕੇ ਉਨਾਂ ਯਾਤਰੀਆਂ ਦੀ ਸਿਹਤ ਚੈੱਕ ਕੀਤੀ ਜਾਏਗੀ, ਜਿਹੜੇ ਕਿ ਉਨਾਂ ਦੇਸ਼ਾਂ ਵਿੱਚੋਂ ਆਏ ਹਨ, ਜਿਥੇ ਕਿ ਕਰੋਨਾ ਵਾਇਰਸ ਦੇ ਕਾਰਨ ਆਮ ਲੋਕ ਪੀੜਤ ਹੋ ਰਹੇ ਹਨ। ਇਸ ਲਈ ਸਿਹਤ ਵਿਭਾਗ ਵਲੋਂ ਇਹੋ ਜਿਹੇ ਵਿਅਕਤੀਆਂ ਦੀ ਲਿਸਟ ਤਿਆਰ ਕਰਦੇ ਹੋਏ ਉਨਾਂ ਦੀ ਚੈਕਿੰਗ ਕੀਤੀ ਜਾਏਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।