Delhi | ਕਾਂਗਰਸ ਨੇ ਦਿੱਲੀ ਲਈ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਸੂਚੀ
ਨਵੀਂ ਦਿੱਲੀ (ਏਜੰਸੀ)। ਕਾਂਗਰਸ ਨੇ ਬੁੱਧਵਾਰ ਦਿੱਲੀ Delhi ਵਿਧਾਨ ਸਭਾ ਚੋਣਾਂ ਲਈ ਪਾਰਟੀ ਪ੍ਰਧਾਨ ਸੋਨੀਆਂ ਗਾਂਧੀ, ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਸਮੇਤ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ। ਕਾਂਗਰਸ ਜਨਰਲ ਸਕੱਤਰ ਦੇ ਸੀ ਵੇਣੂਗੋਪਾਲ ਨੇ ਕੀਤੀ ਅਤੇ ਜਾਰੀ ਸੂਚੀ ਦੇ ਅਨੁਸਾਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ, ਸ੍ਰੀ ਗਾਂਧੀ, ਸ੍ਰੀਮਤੀ ਵਾਡਰਾ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਵਾਡਰਾ ਅਤੇ ਪਾਰਟੀ ਦੇ ਸੀਨੀਅਰ ਨੇਤਾ ਗੁਲਾਮ ਨਭੀ ਆਜ਼ਾਦ ਪਾਰਟੀ ਦੇ ਪ੍ਰਚਾਰ ਦੀ ਕਮਾਨ ਸੰਭਾਲਣਗੇ। ਨਾਲ ਹੀ ਪਾਰਟੀ ਦੇ ਸੀਨੀਅਰ ਨੇਤਾ ਪੀਸੀ ਚਾਕੋ, ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਸੁਭਾਸ਼ ਚੋਪੜਾ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਮੱਧਰ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਪੁਡੂਚੇਰੀ ਦੇ ਮੁੱਖ ਮੰਤਰੀ ਵੀ. ਨਾਰਾਇਣਸਾਮੀ ਵੀ ਪਾਰਟੀ ਦੇ ਸਟਾਰ ਪ੍ਰਚਾਰਕਾਂ ‘ਚ ਸ਼ਾਮਲ ਹਨ।
ਇਸ ਤੋਂ ਇਲਾਵਾ ਮਾਕਨ, ਜੇਪੀ ਅਗਰਵਾਲ, ਸ੍ਰੀਮਤੀ ਮੀਰਾ ਕੁਮਾਰ, ਕਪਿਲ ਸਿੱਬਲ, ਰਾਜ ਬੱਬਰ, ਸ਼ਸ਼ੀ ਥਰੂਰ, ਹਰੀਸ਼ ਰਾਵਤ, ਭੁਪਿੰਦਰ ਸਿੰਘ ਹੁੱਡਾ, ਸ਼ੱਤਰੂਘਣ ਸਿਨਹਾ, ਨਵਜੋਤ ਸਿਘੰ ਸਿੱਧੂ, ਸਚਿਨ ਪਾਇਲਟ, ਰਣਦੀਪ ਸਿੰਘ ਸੂਰਜੇਵਾਲਾ, ਕੀਰਤੀ ਆਜ਼ਾਦ, ਉਦਿਤ ਰਾਜ, ਨਦੀਮ ਜਾਵੇਦ, ਸ੍ਰੀਮਤੀ ਰੰਜੀਤਾ ਰੰਜਨ, ਕੁਲਜੀਤ ਸਿੰਘ ਨਾਗਰਾ, ਰਾਜ ਕੁਮਾਰ ਚੌਹਾਨ, ਸ੍ਰੀਮਤੀ ਸੁਮਿੱਤਰਾ ਦੇਵ, ਬੀਵੀ ਸ੍ਰੀਨਿਵਾਸ, ਕੁਮਾਰੀ ਨਗਮਾ ਮੋਰਾਰਜੀ, ਨੀਰਜ ਕੁੰਦਨ, ਸ੍ਰੀਮਤੀ ਸ਼ਮਿਰਸ਼ਠਾ ਮੁਖਰਜੀ, ਸ੍ਰੀਮਤੀ ਰਾਗਨੀ ਨਾਇਕ, ਸ੍ਰੀਮਤੀ ਖੁਸ਼ਬੂ ਸੁੰਦਰ, ਨਿਤਿਨ ਰਾਵਤ ਅਤੇ ਸ੍ਰੀਮਤੀ ਸਾਧਨਾ ਭਾਰਤੀ ਸ਼ਾਮਲ ਹਨ।
- ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਸ਼ਾਮਲ।
- ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਸੰਭਾਂਲਣਗੇ ਕਮਾਨ।
- ਪਾਰਟੀ ਦੇ ਸੀਨੀਅਰ ਨੇਤਾ ਪੀਸੀ ਚਾਕੋ ਵੀ ਸੰਭਾਂਲਣਗੇ ਕਮਾਨ।
- ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਸੁਭਾਸ਼ ਚੋਪੜਾ ਵੀ ਸੰਭਾਂਲਣਗੇ ਕਮਾਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।