Akali Dal | ਅਕਾਲੀ ਦਲ ਦਾ ਅਜੀਬ ਫੈਸਲਾ
ਸ਼੍ਰੋਮਣੀ ਅਕਾਲੀ ਦਲ (Akali Dal) ਦਾ ਕੌਮੀ ਨਾਗਰਿਕਤਾ ਸੋਧ ਕਾਨੂੰਨ ‘ਚ ਮੁਸਲਮਾਨਾਂ ਨੂੰ ਸ਼ਾਮਲ ਨਾ ਕਰਨ ਦੇ ਵਿਰੋਧ ‘ਚ ਦਿੱਲੀ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਫੈਸਲਾ ਕਾਫ਼ੀ ਅਜੀਬੋ-ਗਰੀਬ ਹੈ ਭਾਵੇਂ ਅਕਾਲੀ ਦਲ ਇਸ ਪਿੱਛੇ ਪਾਰਟੀ ਦੇ ਸਿਧਾਂਤਾਂ ਦਾ ਦਾਅਵਾ ਕਰਦਾ ਹੈ ਪਰ ਸਿਆਸੀ ਨਫ਼ੇ-ਨੁਕਸਾਨ ‘ਚ ਸਿਧਾਂਤਾਂ ਦੀ ਗੱਲ ਹਜ਼ਮ ਹੋਣੀ ਮੁਸ਼ਕਿਲ ਹੈ ਦੇਸ਼ ਦੇ ਗ੍ਰਹਿ ਮੰਤਰੀ ਤੇ ਭਾਜਪਾ ਆਗੂ ਅਮਿਤ ਸ਼ਾਹ ਵਾਰ-ਵਾਰ ਕਹਿ ਚੁੱਕੇ ਹਨ ਕਿ ਉਹ ਸੀਏਏ ਤੋਂ ਪਿਛਾਂਹ ਹਟਣ ਵਾਲੇ ਨਹੀਂ ਅਕਾਲੀ ਦਲ ਦੇ ਫੈਸਲੇ ਤੋਂ ਅਗਲੇ ਦਿਨ ਉਹਨਾਂ ਲਖਨਊ ਰੈਲੀ ‘ਚ ਹੋਰ ਸਖ਼ਤ ਸ਼ਬਦਾਂ ‘ਚ ਦੁਹਰਾਇਆ, ”ਮੈਂ ਡੰਕੇ ਦੀ ਚੋਟ ‘ਤੇ ਕਹਿ ਰਿਹਾ ਹਾਂ ਕਿ ਸੀਏਏ ਵਾਪਸ ਨਹੀਂ ਹੋਵੇਗਾ” ਅਮਿਤ ਸ਼ਾਹ ਦੇ ਇਸ ਬਿਆਨ ਤੋਂ ਬਾਅਦ ਅਕਾਲੀ ਦਲ ਦਾ ਅਗਲਾ ਕਦਮ ਕੀ ਹੋਵੇਗਾ
ਇਸ ਬਾਰੇ ਅਕਾਲੀ ਦਲ ਚੁੱਪ ਹੈ ਹੈਰਾਨੀ ਵਾਲੀ ਗੱਲ ਇਹ ਹੈ ਕਿ ਸੀਏਏ ‘ਤੇ ਸਹਿਮਤ ਨਾ ਹੋਣ ਦੇ ਬਾਵਜੂਦ ਅਕਾਲੀ ਦਲ, ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਚ ਭਾਈਵਾਲ ਹੈ ਇਸੇ ਤਰ੍ਹਾਂ ਪੰਜਾਬ ਅੰਦਰ ਵੀ ਅਕਾਲੀ ਦਲ ਭਾਜਪਾ ਨਾਲ ਰਲ ਕੇ ਚੱਲ ਰਿਹਾ ਹੈ ਸੰਸਦ ਅੰਦਰ ਵੀ ਸੀਏਏ ਬਿੱਲ ਪਾਸ ਕਰਨ ਵੇਲੇ ਅਕਾਲੀ ਦਲ ਨੇ ਹਮਾਇਤ ਕੀਤੀ ਸੀ ਅਸਲ ‘ਚ ਅਕਾਲੀ ਦਲ ਨੇ ਵੀ ਬਿਹਾਰ ‘ਚ ਜਨਤਾ ਦਲ (ਯੂ) ਵਾਲਾ ਪੈਂਤਰਾ ਖੇਡਿਆ ਹੈ ਸੀਏਏ ਨਾਲ ਅਸਹਿਮਤ ਜਨਤਾ ਦਲ ਸੂਬੇ ‘ਚ ਭਾਜਪਾ ਨਾਲ ਰਲ ਕੇ ਸਰਕਾਰ ਚਲਾ ਰਿਹਾ ਹੈ ਤੇ ਦਿੱਲੀ ‘ਚ ਭਾਜਪਾ ਨਾਲ ਰਲ ਕੇ ਚੋਣਾਂ ਲੜ ਰਿਹਾ ਹੈ ਜਿੱਥੋਂ ਤੱਕ ਪੰਜਾਬ ‘ਚ ਅਕਾਲੀ ਦਲ ਦੀ ਭਾਜਪਾ ਬਾਰੇ ਰਣਨੀਤੀ ਦਾ ਸਵਾਲ ਹੈ ਅਕਾਲੀ ਦਲ ਭਾਜਪਾ ਨੂੰ ਦਿੱਲੀ ਰਾਹੀਂ ਸਖ਼ਤ ਸੰਦੇਸ਼ ਦੇ ਗਿਆ ਹੈ
ਦਿੱਲੀ ਚੋਣਾਂ ਅਕਾਲੀ ਦਲ ਲਈ ਕੋਈ ਬਹੁਤੇ ਵੱਡੇ ਵੱਕਾਰ ਦਾ ਸਵਾਲ ਕਦੇ ਵੀ ਨਹੀਂ ਰਿਹਾ ਹੈ
ਦਿੱਲੀ ਚੋਣਾਂ ਅਕਾਲੀ ਦਲ ਲਈ ਕੋਈ ਬਹੁਤੇ ਵੱਡੇ ਵੱਕਾਰ ਦਾ ਸਵਾਲ ਕਦੇ ਵੀ ਨਹੀਂ ਰਿਹਾ ਹੈ ਅਕਾਲੀ ਦਲ ਦਾ ਵੱਡਾ ਆਧਾਰ ਪੰਜਾਬ ਅੰਦਰ ਹੀ ਹੈ ਜਿੱਥੇ ਪਾਰਟੀ ਤਿੰਨ ਵਾਰ ਭਾਜਪਾ ਦੇ ਸਹਿਯੋਗ ਨਾਲ ਸਰਕਾਰ ਬਣਾ ਚੁੱਕੀ ਹੈ ਇੱਥੇ ਭਾਜਪਾ ਨਾਲ ਗਠਜੋੜ ਦੇ ਬਾਵਜੂਦ ਅਕਾਲੀ ਦਲ ਹੀ ਸਰਕਾਰ ‘ਚ ਹਾਵੀ ਰਿਹਾ ਹੈ ਪਿਛਲੇ ਦਿਨੀਂ ਪੰਜਾਬ ਦੇ ਕੁਝ ਸੀਨੀਅਰ ਭਾਜਪਾ ਆਗੂਆਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੀਆਂ ਸੀਟਾਂ ਦਾ ਹਿੱਸਾ ਵਧਾਉਣ ਦੇ ਬਿਆਨ ਦਿੱਤੇ ਸਨ ਅਕਾਲੀ ਦਲ ਕੋਲ ਦਿੱਲੀ ਚੋਣਾਂ ਤੋਂ ਵੱਡਾ ਕੋਈ ਮੌਕਾ ਨਹੀਂ ਸੀ
ਜਦੋਂ ਉਸ ਨੇ ਸੀਏਏ ਦੇ ਨਾਂਅ ‘ਤੇ ਭਾਜਪਾ ਨੂੰ ਦਰਸਾ ਦਿੱਤਾ ਕਿ ਆਉਣ ਵਾਲੇ ਸਮੇਂ ‘ਚ ਅਕਾਲੀ ਦਲ ਭਾਜਪਾ ਪ੍ਰਤੀ ਸਖ਼ਤ ਰੁਖ ਵੀ ਅਪਣਾ ਸਕਦਾ ਹੈ ਇਸ ਪੈਂਤਰੇ ਨਾਲ ਅਕਾਲੀ ਦਲ ਪੰਜਾਬ ਅੰਦਰ ਸੀਏਏ ਦੀ ਖੁੱਲ੍ਹੀ ਹਮਾਇਤ ਤੋਂ ਵੀ ਪਾਸੇ ਹਟ ਗਿਆ ਹੈ ਤੇ ਪੰਜਾਬ ਭਾਜਪਾ ਨੂੰ ਵੀ ਸੰਕੇਤ ਦੇ ਗਿਆ ਉਂਜ ਇਸ ਰੁਝਾਨ ‘ਚ ਸਿਧਾਂਤਾਂ ਪ੍ਰਤੀ ਸਪੱਸ਼ਟਤਾ ਘੱਟ ਤੇ ਸੱਤਾ ਲਈ ਪੈਂਤਰੇਬਾਜ਼ੀ ਜਿਆਦਾ ਹੈ ਅਕਾਲੀ ਦਲ ਕੇਂਦਰ ‘ਚ ਮੰਤਰੀ ਅਹੁਦਾ ਵੀ ਨਹੀਂ ਛੱਡਣਾ ਚਾਹੁੰਦਾ ਤੇ ਸੀਏਏ ਦੇ ਵਿਰੋਧ ਦਾ ਰਾਗ ਵੀ ਅਲਾਪ ਰਿਹਾ ਹੈ ਇਹ ਕਹਿਣਾ ਸਹੀ ਰਹੇਗਾ ਕਿ ਰਾਜਨੀਤੀ ‘ਚ ਸਿਧਾਂਤਾਂ ਦੀ ਪਾਲਣਾ ਨਾਲੋਂ ਸਿਧਾਂਤਾਂ ਦਾ ਸ਼ੋਰ ਜ਼ਿਆਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।