ਵਿਦੇਸ਼ਾਂ ‘ਚ ਪੰਜਾਬੀ ਹੀ ਬਣ ਰਹੇ ਪੰਜਾਬੀਆਂ ਦੇ ਕਾਤਲ
ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਲੰਡਨ ‘ਚ ਕਤਲ (murder) ਹੋਏ ਪਟਿਆਲਾ ਦੇ ਗ੍ਰੀਨ ਪਾਰਕ ਕਲੌਨੀ ਦੇ ਨੌਜਵਾਨ ਹਰਿੰਦਰ ਕੁਮਾਰ ਦੇ ਘਰ ਮਾਤਮ ਛਾ ਗਿਆ ਹੈ। ਸੱਤ ਸਮੁੰਦਰੋਂ ਪਾਰ ਆਪਣੇ ਇਕਲੌਤੇ ਪੁੱਤਰ ਦੀ ਮੌਤ ਕਾਰਨ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ ਅਤੇ ਉਹ ਉਥੇ ਕੰਮ ਕਰਨ ਵਾਲੇ ਪੰਜਾਬੀਆਂ ਨੂੰ ਹੀ ਕੋਸ ਰਹੇ ਹਨ। ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿੱਚ ਪੰਜਾਬੀ ਹੀ ਪੰਜਾਬੀਆਂ ਦੇ ਦੁਸ਼ਮਣ ਬਣ ਰਹੇ ਹਨ।
ਦੱਸਣਯੋਗ ਹੈ ਕਿ ਪਿਛਲੇ ਦਿਨੀ ਲੰਡਨ ਵਿਖੇ ਹਮਲਾ ਕਰਕੇ ਤਿੰਨ ਪੰਜਾਬੀਆਂ ਦਾ ਕਤਲ ਕਰ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚੋਂ 23 ਸਾਲਾ ਹਰਿੰਦਰ ਕੁਮਾਰ ਪਟਿਆਲਾ ਨਾਲ ਸਬੰਧਿਤ ਹੈ। ਹਰਿੰਦਰ ਕੁਮਾਰ ਸਾਲ 2011 ਵਿੱਚ ਆਪਣੇ ਚੰਗੇ ਭਵਿੱਖ ਦੀ ਆਸ ਵਿੱਚ ਵਿਦੇਸ਼ ਗਿਆ ਸੀ, ਪਰ ਮਾਪੇ ਹੁਣ ਉਸ ਦੀ ਲਾਸ ਦੀ ਉਡੀਕ ਵਿੱਚ ਹਨ। ਅੱਜ ਜਦੋਂ ਮ੍ਰਿਤਕ ਹਰਿੰਦਰ ਕੁਮਾਰ ਦੇ ਘਰ ਦਾ ਦੌਰਾ ਕੀਤਾ ਗਿਆ ਤਾ ਘਰ ਅੰਦਰ ਸੋਗਮਈ ਮਹੌਲ ਸੀ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਮ੍ਰਿਤਕ ਦੇ ਪਿਤਾ ਲਵਿੰਦਰ ਸ਼ਰਮਾ ਅਤੇ ਜੀਜਾ ਸੰਦੀਪ ਸ਼ਰਮਾ ਨੇ ਦੱਸਿਆ ਕਿ ਉਹ ਹਰਿੰਦਰ 9 ਸਾਲ ਪਹਿਲਾ ਸਟੂਡੈਂਟ ਵੀਜੇ ਤੇ ਵਿਦੇਸ਼ ਪੜਨ ਲਈ ਗਿਆ ਸੀ। ਕੁਝ ਸਾਲ ਪੜ੍ਹਾਈ ਕਰਨ ਤੋਂ ਬਾਅਦ ਉਹ ਉੱਥੇ ਹੀ ਕੰਮ ਧੰਦਾ ਕਰਨ ਲੱਗ ਪਿਆ।
ਤਨਖਾਹ ਦੇਣ ਤੋਂ ਆਨੀ ਕਾਨੀ ਕਰਦੇ ਸਨ
ਉਨ੍ਹਾਂ ਦੱਸਿਆ ਹਰਿੰਦਰ ਜਿਹੜੇ ਬਿਲਡਿਰਾਂ ਕੋਲ ਕੰਮ ਕਰਦਾ ਸੀ, ਉਹ ਉਨ੍ਹਾਂ ਨੂੰ ਤਨਖਾਹ ਦੇਣ ਤੋਂ ਆਨੀ ਕਾਨੀ ਕਰਦੇ ਸਨ, ਜਿਸ ਤੋਂ ਉਸ ਵੱਲੋਂ ਆਪਣੇ ਦੋਸਤਾਂ ਨਾਲ ਅਲੱਗ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਉਕਤ ਬਿਲਡਰ ਉਸ ਨਾਲ ਖਾਰ ਖਾਣ ਲੱਗ ਪਏ ਅਤੇ ਐਤਵਾਰ ਦੀ ਰਾਤ ਨੂੰ 12-13 ਵਿਅਕਤੀਆਂ ਵੱਲੋਂ ਉਨ੍ਹਾਂ ਦੇ ਹਮਲਾ ਕਰ ਦਿੱਤਾ ਅਤੇ ਚਾਕੂਆਂ ਨਾਲ ਹਰਿੰਦਰ ਸਮੇਤ ਹੋਰਨਾਂ ਵਾਰ ਕੀਤੇ ਗਏ। ਜਿਸ ਨਾਲ ਕਿ ਉਸਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਪਹਿਲਾ ਤਾ ਐਕਸੀਡੈਂਟ ਹੋਣ ਬਾਰੇ ਕਿਹਾ ਜਾਣ ਲੱਗਾ, ਪਰ ਜਦੋਂ ਮੀਡੀਆ ਤੋਂ ਗੱਲ ਸਾਹਮਣੇ ਆਈ ਤਾ ਪਤਾ ਲੱਗਾ ਕਿ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਪੰਜਾਬੀ ਹੀ ਆਪਣਿਆਂ ਦੇ ਦੁਸਮਣ ਬਣੇ ਹੋਏ ਹਨ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਪਹਿਲਾ ਫੋਨ ਤੇ ਉਹ ਜ਼ਰੂਰ ਇਹ ਕਹਿੰਦਾ ਸੀ ਕਿ ਉਸਦੇ ਦੋਸ਼ਤ ਲੜਦੇ ਝਗੜਦੇ ਰਹਿੰਦੇ ਹਨ ਜਦਕਿ ਉਹ ਉਨ੍ਹਾਂ ਦਾ ਬਚਾਅ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਨਹੀਂ ਪਤਾ ਸੀ ਕਿ ਉਹ ਲੜਕੇ ਦਾ ਕਤਲ ਕਰ ਦੇਣਗੇ।
ਪ੍ਰਨੀਤ, ਕੌਰ, ਭਗਵੰਤ ਮਾਨ ਅਤੇ ਓਬਰਾਏ ਤੋਂ ਮੱਦਦ ਦੀ ਅਪੀਲ
ਹਰਿੰਦਰ ਕੁਮਾਰ ਦੇ ਪਿਤਾ ਨੇ ਸਾਂਸਦ ਪ੍ਰਨੀਤ ਕੌਰ, ਸਾਂਸਦ ਭਗਵੰਤ ਮਾਨ ਸਮੇਤ ਸਮਾਜ ਸੇਵੀ ਐਸ.ਪੀ. ਓਬਰਾਏ ਤੋਂ ਮੰਗ ਕੀਤੀ ਕਿ ਉਹ ਉਨ੍ਹਾਂ ਦੀ ਮੱਦਦ ਕਰਨ ਤਾ ਜੋਂ ਉਨ੍ਹਾਂ ਦੇ ਪੁੱਤਰ ਦੀ ਲਾਸ ਜਲਦੀ ਉਨ੍ਹਾਂ ਨੂੰ ਨਸੀਬ ਹੋ ਜਾਵੇ। ਉਨ੍ਹਾਂ ਹੋਰ ਕਿਹਾ ਕਿ ਜਿਹੜੇ ਵਿਕਅਤੀਆਂ ਵੱਲੋਂ ਉਸਦਾ ਕਤਲ ਕੀਤਾ ਗਿਆ ਹੈ, ਉਨਾਂ ਸਖਤ ਸਜ਼ਾ ਮਿਲੇ , ਤਾ ਜੋਂ ਸਾਨੂੰ ਇਨਸਾਫ਼ ਮਿਲ ਸਕੇ। ਇਕਲੌਤੇ ਪੁੱਤ ਦੇ ਕਤਲ ਕਰਨ ਕਾਰਨ ਲੋਕਾਂ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੱਤਾ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।