ਸਾਡੇ ਨਾਲ ਸ਼ਾਮਲ

Follow us

19.3 C
Chandigarh
Thursday, February 19, 2026
More

    australian open : ਮੁੱਖ ਗੇੜ’ਚ ਪਹੁੰਚੇ ਪ੍ਰਜਨੇਸ਼ ਬਾਹਰ

    Australian Open: prajnesh guneshwar Out

    australian open: ਮੁੱਖ ਗੇੜ’ਚ ਪਹੁੰਚੇ ਪ੍ਰਜਨੇਸ਼ ਬਾਹਰ

    ਨਵੀਂ ਦਿੱਲੀ, | ਭਾਰਤੀ ਟੈਨਿਸ ਖਿਡਾਰੀ ਪ੍ਰਜਨੇਸ਼ ਗੁਣੇਸ਼ਰਨ (prajnesh guneshwar) ਅੱਜ ਅਸਟਰੇਲੀਅਨ ਓਪਨ (australian open) ਦੇ ਪਹਿਲੇ ਗੇੜ ‘ਚੋਂ ਬਾਹਰ ਹੋ ਗਏ ਹਨ ਉਨ੍ਹਾਂ ਨੂੰ ਜਪਾਨ ਦੇ 144ਵੀਂ ਰੈਂਕਿੰਗ ਤਾਸੁਮਾ ਈਟੋ ਨੇ 122ਵੀਂ ਰੈਂਕ ਪ੍ਰਜਨੇਸ਼ ਨੂੰ 6-4, 6-2, 7-5 ਨਾਲ ਹਰਾਇਆ ਇਹ ਮੈਚ ਦੋ ਘੰਟੇ ਅਤੇ ਇੱਕ ਮਿੰਟ ਚੱਲਿਆ ਪ੍ਰਜਨੇਸ਼ ਲਗਾਤਾਰ ਪੰਜਵੀਂ ਵਾਰ ਕਿਸੇ ਗ੍ਰੈਂਡਸਲੇਮ ਦਾ ਮੁੱਖ ਗੇੜ ਖੇਡ ਰਹੇ ਸਨ ਜੇਕਰ ਪ੍ਰਜਨੇਸ਼ ਇਹ ਮੁਕਾਬਲਾ ਜਿੱਤਦੇ ਤਾਂ ਉਨ੍ਹਾਂ ਦਾ ਅਗਲਾ ਮੁਕਾਬਲਾ ਵਰਲਡ ਨੰਬਰ-2 ਸਰਬੀਆ ਦੇ ਨੋਵਾਕ ਜੋਕੋਵਿਚ ਨਾਲ ਹੁੰਦਾ

    ਪ੍ਰਜਨੇਸ਼ ਕਿਸਮਤ ਸਹਾਰੇ 18 ਜਨਵਰੀ ਨੂੰ ਟੂਰਨਾਮੈਂਟ ਦੇ ਮੁੱਖ ਗੇੜ ‘ਚ ਪਹੁੰਚੇ ਸਨ ਉਹ ਕੁਆਲੀਫਾਇਰ ਦੇ ਫਾਈਨਲ ਮੁਕਾਬਲੇ ‘ਚ ਹਾਰ ਗਏ ਸਨ ਅਜਿਹਾ ਕਈ ਖਿਡਾਰੀਆਂ ਦੇ ਜਖ਼ਮੀ ਹੋਣ ਤੋਂ ਬਾਅਦ ਹੋਇਆ ਉਹ ਕੁਆਲੀਫਾਇਰ ‘ਚੋਂ ਬਾਹਰ ਹੋਣ ਵਾਲੇ ਟਾਪ ਰੈਂਕ ਪਲੇਅਰ ਸਨ ਪਹਿਲੇ ਗੇੜ ‘ਚ ਉਨ੍ਹਾਂ ਦਾ ਮੁਕਾਬਲਾ ਜਪਾਨ ਦੇ ਤਾਸੁਮਾ ਈਟੋ ਨਾਲ ਹੋਵੇਗਾ ਪ੍ਰਜਨੇਸ਼ ਪਿਛਲੇ ਸਾਲ ਵੀ ਅਸਟਰੇਲੀਅਨ ਓਪਨ ‘ਚ ਕੁਆਲੀਫਾਇਰ ਮੁਕਾਬਲੇ ਜਿੱਤ ਕੇ ਹੀ ਮੁੱਖ ਗੇੜ ‘ਚ ਪਹੁੰਚੇ ਸਨ ਇਸ ਤੋਂ ਬਾਅਦ ਵਿੰਬਲਡਨ, ਫ੍ਰੈਂਚ ਓਪਨ ਅਤੇ ਯੂਐਸ ਓਪਨ ‘ਚ ਸਿੱਧੇ ਮੁੱਖ ਗੇੜ ‘ਚ ਖੇਡੇ ਸਨ ਉਹ ਇਸ ਵਾਰ ਅਸਟਰੇਲੀਅਨ ਓਪਨ ਦੇ ਸਿੰਗਲਜ਼ ਮੁਕਾਬਲਿਆਂ ‘ਚ ਭਾਰਤ ਦੇ ਇਕਮਾਤਰ ਦਾਅਵੇਦਾਰ ਸਨ ਇਸ ਤੋਂ ਪਹਿਲਾਂ ਕੁਆਲੀਫਾਇਰ ‘ਚ ਸੁਮਿਤ ਨਾਗਲ, ਰਾਮ ਕੁਮਾਰ ਰਾਮਨਾਥਨ ਅਤੇ ਅਕਿੰਤਾ ਰੈਣਾ (ਮਹਿਲਾ ਸਿੰਗਲਜ਼) ਹਾਰ ਕੇ ਬਾਹਰ ਹੋ ਚੁੱਕੀਆਂ ਹਨ

    ਪੁਰਸ਼ ਡਬਲਜ਼ ‘ਚ ਭਾਰਤ ਦੇ ਦਿਵਿੱਜ ਸ਼ਰਨ ਅਤੇ ਉਨ੍ਹਾਂ ਦੇ ਜੋੜੀਦਾਰ ਨਿਊਜ਼ੀਲੈਂਡ ਦੇ ਅਰਟੇਮ ਸਿਤਕ ਆਪਣੇ ਪਹਿਲੇ ਗੇੜ ਦੇ ਮੁਕਾਬਲੇ ‘ਚ ਸਪੇਨ ਦੇ ਪਾਬਲੋ ਕਾਰੇਨੋ ਅਤੇ ਪੁਰਤਗਾਲ ਦੇ ਜੋਆ ਸੌਸਾ ਨਾਲ ਭਿੜਨਗੇ ਉੱਥੇ ਰੋਹਨ ਬੋਪੰਨਾ ਅਤੇ ਜਪਾਨ ਦੇ ਯਾਸੁਤਾਕਾ ਯੂਚੀਯਾਮਾ ਦਾ ਸਾਹਮਣਾ 13ਵਾਂ ਦਰਜਾ ਅਮਰੀਕਾ ਦੇ ਬਾਬ ਅਤੇ ਮਾਈਕ ਬਰਾਇਨ ਭਰਾਵਾਂ ਦੀ ਜੋੜੀ ਨਾਲ ਹੋਵੇਗਾ ਮਹਿਲਾ ਡਬਲਜ਼ ‘ਚ ਸਾਨੀਆ ਮਿਰਜਾ ਅਤੇ ਯੂਕਰੇਨ ਦੀ ਨਾਦੀਆ ਕਿਚੇਨੋਕ ਦੀ ਜੋੜੀ ਦਾ ਸਾਹਮਣਾ ਚੀਨੀ ਜੋੜੀ ਝਿਨਯੁਨ ਹਾਨ ਅਤੇ ਲਿਨ ਝੂ ਦੀ ਜੋੜੀ ਨਾਲ ਹੋਵੇਗਾ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here