ਵਿਸ਼ਵ ਨੂੰ ਅੱਤਵਾਦ ਦੀ ਚੁਣੌਤੀ ਨਾਲ ਨਜਿੱਠਣ ਲਈ ਮੁਲਾਂਕਨ ਕਰਨਾ ਪਵੇਗਾ : ਜੈਸ਼ੰਕਰ
ਨਵੀਂ ਦਿੱਲੀ (ਏਜੰਸੀ)। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬੁੱਧਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ‘ਚ ਅੱਤਵਾਦ ਦੇ ਕਾਰਨ ਪਰੇਸ਼ਾਨੀ (Jaishankar) ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੁਨੀਆਂ ਨੂੰ ਇਸ ਸਮੱਸਿਆ ਨਾਲ ਕਿਵੇਂ ਨਜਿੱਠਣਾ ਹੈ ਇਸ ਦਾ ਮੁਲਾਂਕਨ ਕਰਨ ਹੋਵੇਗਾ। ਜੈਸ਼ੰਕਰ Jaishankar ਨੇ ਰਾਇਸਿਨਾ ਡਾਇਲਾਗ ‘ਚ ਕਿਹਾ ਕਿ ਦੁਨੀਆਂ ਭਰ ‘ਚ ਕੋਈ ਬਰਾਬਰ ਚੁਣੌਤੀ ਹੈ ਜਿਸ ‘ਚ ਅੱਤਵਾਦ, ਵੱਖਵਾਦ ਅਤੇ ਪ੍ਰਵਾਸੀ ਇੱਕ ਆਮ ਚੁਣੌਤੀ ਹੈ। ਇਸ ਲਈ ਇਹ ਨਾ ਸੋਚੋ ਕਿ ਸਮੱਸਿਆਵਾਂ ਭਾਰਤ ਲਈ ਅਨੋਖੀਆਂ ਹਨ।
ਜੰਮੂ-ਕਸ਼ਮੀਰ ਤੋਂ ਆਰਟੀਕਲ 370 ਹਟਾਉਣ ਅਤੇ ਕਸ਼ਮੀਰ ਨੀਤੀ ਦੇ ਹੋਰ ਪਹਿਲੂਆਂ ‘ਤੇ ਮੋਦੀ ਸਰਕਾਰ ਦੇ ਰੁਖ ‘ਤੇ ਵਿਸ਼ਵੀ ਪ੍ਰਤੀਕਿਰਿਆ ਨੂੰ ਲੈ ਕੇ ਸਵਾਲ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਇਹ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ‘ਚ ਝੱਲੀਆਂ ਜਾ ਰਹੀਆਂ ਚੁਣੌਤੀਆਂ ਦਾ ਇੱਕ ਹਿੱਸਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਜਦੋਂ ਲੋਕ ਇਸ ਨੂੰ ਦੇਖਦੇ ਹਨ, ਇਸ ਦਾ ਮੁਲਾਂਕਰਨ ਕਰਦੇ ਹਨ ਅਤੇ ਇਸ ਦਾ ਵਿਸ਼ਲੇਸ਼ਣ ਕਰਦੇ ਹਨ ਤਾਂ ਉਨ੍ਹਾਂ ਨੂੰ ਵਿਰੋਧੀਆਂ ਨੂੰ ਖੁਦ ਨੂੰ ਪੁੱਛਣਾ ਚਾਹੀਦਾ ਕਿ ਉਸ ਦਸ ਦਾ ਕਿਸ ਤਰ੍ਹਾਂ ਜਵਾਬ ਦੇਣਗੇ।
- ਵਿਦੇਸ਼ ਮੰਤਰੀ ਨੇ ਕਿਹਾ ਕਿ ਕਈ ਵੱਡੇ ਦੇਸ਼ ਹਨ ਜਿਨ੍ਹਾਂ ਦੇ ਗੁਆਂਢ ‘ਚ ਅਸ਼ਾਂਤੀ ਹੈ।
- ਜਿਵੇਂ ਯੂਰਪ ਨੇ ਇਸ ਨੂੰ ਉੱਤਰੀ ਅਫ਼ਰੀਕਾ ‘ਚ ਦੇਖਿਆ ਹੈ।
- ਜ਼ਿਆਦਾਤਰ ਲੋਕਾਂ ਨੇ ਇਸ ਨੂੰ 9/11 ਦੇ ਸਮੇਂ ਦੇਖਿਆ ਤਾਂ ਉਨ੍ਹਾਂ ਸਾਰਿਆਂ ਨੇ ਇਸ ‘ਤੇ ਕੀ ਪ੍ਰਤੀਕਿਰਿਆ ਦਿੱਤੀ।
- ਜਦੋਂ ਤੁਸੀਂ ਭਾਰਤੀ ਵਰਗੇ ਦੇਸ਼ ਨੂੰ ਦੇਖਦੇ ਹੋ ਜੋ ਇਨ੍ਹਾਂ ਆਮ ਚੁਣੌਤੀਆਂ ਨਾਲ ਨਜਿੱਠ ਰਿਹਾ ਹੈ,
- ਤਾਂ ਇਸ ਨੂੰ ਸੰਭਾਲਣ ਦੇ ਆਪਣੇ ਪੂਰੇ ਤਰੀਕੇ ਨਾਂਲ ਵਿਚਾਰ ਕਰਨਾ ਮਹੱਤਵਪੂਰਨ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।