ਭਾਰਤੀ ਰੇਲ ਦੀ ਦੁਰਦਸ਼ਾ: ਪੇਸ਼ੇਵਰ ਨਜ਼ਰੀਏ ਦੀ ਜ਼ਰੂਰਤ
ਧੁਰਜਤੀ ਮੁਖ਼ਰਜੀ
ਰੇਲਵੇ ‘ਚ ਕਾਰਜਕੁਸ਼ਲਤਾ ਵਧਾਉਣ ਅਤੇ ਇਸ ਦੇ ਪ੍ਰਭਾਵਸ਼ਾਲੀ ਕੰਮਕਾਜ ਨੂੰ ਯਕੀਨੀ ਕੀਤੇ ਜਾਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਤੇ ਇਹ ਇਸ ਲਈ ਵੀ ਜਰੂਰੀ ਹੈ ਕਿ ਰੇਲਵੇ ਨੇ ਵਿਸਥਾਰ ਅਤੇ ਅਧੁਨਿਕੀਕਰਨ ਦੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਹਾਲਾਂਕਿ ਇਸ ਦੀ ਵਿੱਤੀ ਸਥਿਤੀ ਚਿੰਤਾਜਨਕ ਹੈ ਰੇਲਵੇ ਢਾਂਚੇ ਦਾ ਵਿਕਾਸ, ਭੀੜੀਆਂ ਲਾਈਨਾਂ ਨੂੰ ਦੋਹਰੀਆਂ ਲਾਈਨਾਂ ‘ਚ ਬਦਲਣਾ ਅਤੇ ਸਮੁੱਚੀ ਸੁਰੱਖਿਆ ਉਪਾਅ ਯਕੀਨੀ ਕੀਤੇ ਜਾਣ ਦੀ ਲੋੜ ਹੈ
ਇਸ ਦ੍ਰਿਸ਼ਟੀ ‘ਚ ਰੇਲਵੇ ਬੋਰਡ ਦੇ ਚੇਅਰਮੈਨ ਬੀ. ਕੇ. ਯਾਦਵ ਨੇ ਕਿਹਾ ਕਿ ਰੇਲਵੇ ਆਪਣੇ ਯਾਤਰੀ ਕਿਰਾਏ ਤੇ ਮਾਲ ਭਾੜੇ ਨੂੰ ਤਰਕਸੰਗਤ ਬਣਾਉਣ ਜਾ ਰਿਹਾ ਹੈ ਹਾਲਾਂਕਿ ਰੇਲਵੇ ਨੇ ਆਪਣੇ ਘੱਟ ਹੋ ਰਹੇ ਮਾਲੀਏ ‘ਚ ਸੁਧਾਰ ਲਿਆਉਣ ਲਈ ਕਈ ਕਦਮ ਚੁੱਕੇ ਹਨ, ਪਰੰਤੂ ਕਿਰਾਇਆ ਵਧਾਉਣਾ ਇੱਕ ਸੰਵੇਦਨਸ਼ੀਲ ਮੁੱਦਾ ਹੈ
ਯਾਤਰੀ ਕਿਰਾਇਆ ਅਤੇ ਮਾਲ ਭਾੜੇ ਨੂੰ ਤਰਕਸੰਗਤ ਬਣਾਉਣ ਦੇ ਉਨ੍ਹਾਂ ਦੇ ਐਲਾਨ ਦੇ ਨਾਲ ਹੀ ਯਾਤਰੀ ਕਿਰਾਏ ‘ਚ ਥੋੜ੍ਹਾ ਵਾਧਾ ਕੀਤਾ ਗਿਆ ਹੈ ਰੇਲਵੇ ਦੇ ਅਨੁਮਾਨਿਤ ਖ਼ਰਚ ‘ਚ 13 ਲੱਖ ਕਰਮਚਾਰੀਆਂ ਦੀ ਪੈਨਸ਼ਨ ਵੀ ਹੈ ਜੋ ਲਗਭਗ 2.18 ਲੱਖ ਕਰੋੜ ਬੈਠਦੀ ਹੈ ਪਰੰਤੂ ਉਸਦੀ ਆਮਦਨ ਲਗਭਗ 2 ਲੱਖ ਕਰੋੜ ਹੈ ਆਮਦਨ ਦਾ ਲਗਭਗ 25 ਫੀਸਦੀ ਪੈਨਸ਼ਨ ‘ਚ ਜਾਂਦਾ ਹੈ ਅਤੇ ਰੇਲਵੇ ਦੇ 34 ਹਜ਼ਾਰ ਕਿਲੋਮੀਟਰ ਨੈਟਵਰਕ ‘ਚੋਂ 50 ਫੀਸਦੀ ‘ਤੇ 96 ਫੀਸਦੀ ਰੇਲ ਆਵਾਜਾਈ ਚੱਲਦੀ ਹੈ ਇਸ ਲਈ ਰੇਲਵੇ ਦੀ ਵਿੱਤੀ ਸਥਿਤੀ ਸੁਧਾਰਨਾ ਜ਼ਰੂਰੀ ਹੈ
ਪਿਛਲੇ ਦੋ ਦਹਾਕਿਆਂ ਤੋਂ ਰੇਲਵੇ ‘ਚ ਸੁਧਾਰ ਬਾਰੇ ਗੱਲਾਂ ਕੀਤੀਆਂ ਜਾ ਰਹੀਆਂ ਹਨ
ਇਸ ਸਬੰਧੀ 2002 ‘ਚ ਰਾਕੇਸ਼ ਮੋਹਨ ਕਮੇਟੀ, 2012 ‘ਚ ਸੈਮ ਪਿਤਰੋਦਾ ਕਮੇਟੀ ਅਤੇ 2015 ‘ਚ ਦੇਵਰਾਇ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਉਨ੍ਹਾਂ ਨੇ ਕਈ ਸਿਫ਼ਾਰਸ਼ਾਂ ਕੀਤੀਆਂ ਜਿਨ੍ਹਾਂ ‘ਚ ਸਭ ਤੋਂ ਮਹੱਤਵਪੂਰਨ ਰੇਲਵੇ ਢਾਂਚੇ ‘ਚ ਸੁਧਾਰ ਲਿਆਉਣ ਅਤੇ ਕਾਡਰ ਦਾ ਮੁੜਗਠਨ ਕਰਨ ਨਾਲ ਸਬੰਧਿਤ ਹੈ ਵਰਤਮਾਨ ‘ਚ ਰੇਲਵੇ ਦੇ ਮੁੜਗਠਨ ‘ਚ 8 ਸ਼੍ਰੇਣੀਆਂ ਦੀਆਂ ਸੇਵਾਵਾਂ ਨੂੰ ਭਾਰਤੀ ਰੇਲ ਪ੍ਰਬੰਧਨ ਸੇਵਾ ‘ਚ ਬਦਲਣਾ ਸ਼ਾਮਲ ਹੈ ਹਲਾਂਕਿ ਇਸ ਨੂੰ ਤਕਨੀਕੀ ਅਤੇ ਗੈਰ-ਤਕਨੀਕੀ ਸੇਵਾਵਾਂ ‘ਚ ਬਦਲਿਆ ਜਾਣਾ ਚਾਹੀਦਾ ਸੀ ਜਿਵੇਂ ਕਿ ਦੇਵਰਾਇ ਕਮੇਟੀ ਨੇ ਸਿਫ਼ਾਰਿਸ਼ ਕੀਤੀ ਸੀ ਨਾਲ ਹੀ ਰੇਲਵੇ ਬੋਰਡ ਦੇ ਚੇਅਰਮੈਨ ਅਹੁਦੇ ਨੂੰ ਮੁੱਖ ਕਾਰਜਕਾਰੀ ਅਧਿਕਾਰੀ ‘ਚ ਬਦਲਣ ਅਤੇ ਰੇਲਵੇ ਬੋਰਡ ਦਾ ਮੁੜਗਠਨ ਕਰਨ ਦੀਆਂ ਗੱਲਾਂ ਵੀ ਚੱਲ ਰਹੀਆਂ ਹਨ
ਇਨ੍ਹਾਂ ਉਪਾਵਾਂ ਵਿਚ ਵਿਭਾਗ ਦਾ ਰਲੇਵਾਂ ਅਤੇ ਕਾਡਰ ਨੂੰ ਤਰਕਸੰਗਤ ਬਣਾਉਣਾ ਸਹੀ ਫੈਸਲਾ ਹੈ ਪਰੰਤੂ ਸਵਾਲ ਉੱਠਦਾ ਹੈ ਕਿ ਕੀ ਇਸ ਨਾਲ ਰੇਲ ਪ੍ਰਣਾਲੀ ‘ਚ ਸੁਧਾਰ ਆਵੇਗਾ ਜਦੋਂ ਤੱਕ ਕਿ ਪੂਰੇ ਸੰਗਠਨ ‘ਚ ਪੇਸ਼ੇਵਰ ਨਜ਼ਰੀਆ ਨਾ ਅਪਣਾਇਆ ਜਾਵੇ ਰੇਲਵੇ ਦੇ ਮੁੜਗਠਨ ਤੇ ਆਧੁਨਿਕੀਕਰਨ ਲਈ 2030 ਤੱਕ 50 ਲੱਖ ਕਰੋੜ ਰੁਪਏ ਦੀ ਜ਼ਰੂਰਤ ਹੈ ਜੋ ਇੱਕ ਭਾਰੀ ਰਾਸ਼ੀ ਹੈ ਨਾਲ ਹੀ ਕਰਮਚਾਰੀਆਂ ‘ਚ ਇਮਾਨਦਾਰੀ ਤੇ ਸਮੱਰਪਣ ਦੀ ਭਾਵਨਾ ਵੀ ਪੈਦਾ ਕੀਤੇ ਜਾਣ ਦੀ ਜ਼ਰੂਰਤ ਹੈ
ਰੇਲਵੇ ਤੰਤਰ ਦਾ ਵਿਕੇਂਦਰੀਕਰਨ ਕੀਤੇ ਜਾਣ ਤੇ ਸੀਨੀਅਰ ਅਧਿਕਾਰੀਆਂ ਨੂੰ ਜਿਆਦਾ ਸ਼ਕਤੀਆਂ ਦਿੱਤੇ ਜਾਣ ਦੀ ਲੋੜ ਹੈ ਇਸ ਤੋਂ ਇਲਾਵਾ ਰੇਲਵੇ ‘ਚ ਭ੍ਰਿਸ਼ਟਾਚਾਰ ਅਤੇ ਫ਼ਿਜੂਲਖਰਚੀ ਨੂੰ ਵੀ ਰੋਕਣਾ ਜ਼ਰੂਰੀ ਹੈ ਪ੍ਰਾਪਤ ਖ਼ਬਰਾਂ ਅਨੁਸਾਰ ਰੇਲਵੇ ‘ਚ ਛੋਟੇ ਅਤੇ ਵੱਡੇ ਆਦੇਸ਼ਾਂ ਅਤੇ ਤੈਨਾਤੀ ਲਈ ਪੱਖਪਾਤ ਹੁੰਦਾ ਹੈ ਤੇ ਇਸ ‘ਚ ਸੱਤਾਧਾਰੀ ਪਾਰਟੀ ਦਾ ਦਖ਼ਲ ਰਹਿੰਦਾ ਹੈ ਇਸ ਲਈ ਕੋਈ ਨਹੀਂ ਕਹਿ ਸਕਦਾ ਕਿ ਰੇਲਵੇ ਇੱਕ ਪੇਸ਼ੇਵਰ ਸੰਗਠਨ ਹੈ ਆਖ਼ਰ ਰੇਲਵੇ ‘ਚ ਨਾ ਸਿਰਫ਼ ਉੱਨਤ ਤਕਨੀਕ ਲਿਆਉਣੀ ਚਾਹੀਦੀ ਹੈ ਸਗੋਂ ਇਸ ਨੂੰ ਅਸਲ ‘ਚ ਪੇਸ਼ੇਵਰ ਬਣਾਇਆ ਜਾਣਾ ਚਾਹੀਦਾ ਹੈ
ਦੇਸ਼ ‘ਚ ਤਕਨੀਕੀ ਮਾਹਿਰਾਂ ਦੀ ਕਮੀ ਨਹੀਂ ਹੈ
ਦੇਸ਼ ‘ਚ ਤਕਨੀਕੀ ਮਾਹਿਰਾਂ ਦੀ ਕਮੀ ਨਹੀਂ ਹੈ ਅਤੇ ਇਨ੍ਹਾਂ ਮਾਹਿਰਾਂ ਦੀ ਵਰਤੋਂ ਆਯਾਤ ਨੂੰ ਘੱਟ ਕਰਨ ਲਈ ਕੀਤੀ ਜਾ ਸਕਦੀ ਹੈ ਇਨ੍ਹਾਂ ਉਪਾਵਾਂ ‘ਚ ਰੇਲਵੇ ਨੂੰ ਇੱਕ ਪੇਸ਼ੇਵਰ ਵਿਭਾਗ ਬਣਾਇਆ ਜਾ ਸਕਦਾ ਹੈ ਨਾਲ ਹੀ ਰੇਲਵੇ ਦੇ ਸਲਾਹਕਾਰ ਕੰਮਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦੈ ਤਾਂ ਕਿ ਵੱਖ-ਵੱਖ ਦੇਸ਼ ਆਪਣੇ ਇੱਥੇ ਰੇਲ ਨੈੱਟਵਰਕ ਦੇ ਵਿਸਥਾਰ ਅਤੇ ਆਧੁਨਿਕੀਕਰਨ ਲਈ ਭਾਰਤੀ ਰੇਲ ਦੀਆਂ ਸੇਵਾਵਾਂ ਲੈ ਸਕਣ ਸ਼ਾਇਦ ਪਹਿਲਾਂ ਕੀਤੇ ਗਏ ਸੁਧਾਰਾਂ ਦੇ ਕੁਝ ਨਤੀਜੇ ਦਿਖਾਈ ਦੇਣ ਲੱਗੇ ਹਨ ਪ੍ਰਾਪਤ ਖ਼ਬਰਾਂ ਅਨੁਸਾਰ ਰੇਲਵੇ ਲਾਈਨਾਂ ਦੇ ਦੋਹਰੀਕਰਨ ਤੇ ਬਿਜਲੀਕਰਨ ‘ਚ ਤੇਜ਼ੀ ਆਈ ਹੈ
ਪਰੰਤੂ ਐਨੇ ਵੱਡੇ ਦੇਸ਼ ‘ਚ ਬਹੁਤ ਕੁਝ ਹੋਰ ਕੀਤੇ ਜਾਣ ਦੀ ਲੋੜ ਹੈ ਰੇਲਵੇ ਦੇ ਆਧੁਨਿਕੀਕਰਨ ਤੋਂ ਇਲਾਵਾ ਖਾਸ ਕਰਕੇ ਪੂਰਬ ਉੱਤਰ ਖੇਤਰ ਦੇ ਦੂਰ-ਦੁਰਾਡੇ ਦੇ ਇਲਾਕਿਆਂ ‘ਚ ਰੇਲਵੇ ਸੇਵਾਵਾਂ ਪਹੁੰਚਾਈਆਂ ਜਾਣੀਆਂ ਚਾਹੀਦੀਆਂ ਹਨ ਵਰਤਮਾਨ ‘ਚ ਸਰਕਾਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ ਇਸ ਲਈ ਇਹ ਕਹਿਣਾ ਮੁਸ਼ਕਲ ਹੋਵੇਗਾ ਕਿ ਆਉਣ ਵਾਲੇ ਸਾਲਾਂ ‘ਚ ਉਹ ਇਸ ਦਿਸ਼ਾ ‘ਚ ਕਿੰਨਾ ਨਿਵੇਸ਼ ਕਰੇਗੀ
ਇਸ ਤੋਂ ਇਲਾਵਾ ਰੇਲਵੇ ਲਾਈਨਾਂ ਦੇ ਦੋਹਰੀਕਰਨ, ਬਿਜਲੀਕਰਨ, ਵੱਡੇ ਸਟੇਸ਼ਨਾਂ ‘ਤੇ ਜ਼ਿਆਦਾ ਪੁਲ਼ਾਂ ਦਾ ਨਿਰਮਾਣ, ਪਖਾਨਿਆਂ ਦੀ ਸਵੱਛਤਾ ਆਦੀ ਕੰਮਾਂ ‘ਤੇ ਧਿਆਨ ਦਿੱਤਾ ਜਾਣਾ ਚਾਹੀਦੈ ਅਤੇ ਬੁਲੇਟ ਟਰੇਨ ਵਰਗੇ ਵੱਡੇ ਕੰਮਾਂ ਤੋਂ ਪ੍ਰÎਭਾਵਿਤ ਨਹੀਂ ਹੋਣਾ ਚਾਹੀਦਾ ਰੇਲਵੇ ‘ਚ ਸੁਧਾਰ ਕਰਨ ਲਈ ਅਪਣਾਏ ਗਏ ਉਪਾਅ ਉਤਸ਼ਾਹਜਨਕ ਹਨ ਪਰੰਤੂ ਵੱਖ-ਵੱਖ ਸਿਫ਼ਾਰਿਸ਼ਾਂ ਦੀ ਸਮੁੱਚੀ ਸ਼ੁਰੂਆਤ ਨਾਲ ਲੋੜੀਂਦੇ ਨਤੀਜੇ ਪ੍ਰਾਪਤ ਹੋਣਗੇ ਸਾਡੇ ਦੇਸ਼ ‘ਚ ਯੋਜਨਾਵਾਂ ਦੀ ਸ਼ੁਰੂਆਤ ਚੰਗੀ ਨਹੀਂ ਹੈ ਅਤੇ ਆਸ ਕੀਤੀ ਜਾਂਦੀ ਹੈ ਕਿ ਸਰਕਾਰ 160 ਸਾਲ ਪੁਰਾਣੀ ਭਾਰਤੀ ਰੇਲ ਦੀ ਸਥਿਤੀ ‘ਚ ਸੁਧਾਰ ਲਈ ਗੰਭੀਰਤਾ ਨਾਲ ਕਦਮ ਚੁੱਕੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।