ਕੰਮ ਤੇ ਰਾਸ਼ਨ ਨਾ ਮਿਲਣ ‘ਤੇ ਲੋਹੜੀ ਨੂੰ ਕਾਲਾ ਦਿਨ ਵਜੋਂ ਮਨਾਇਆ
ਦੋਦਾ, (ਰਵੀਪਾਲ) ਪੰਜਾਬ ਖ਼ੇਤ ਮਜ਼ਦੂਰ ਯੂਨੀਅਨ ਵੱਲੋਂ ਜ਼ਿਲ੍ਹਾ ਕਮੇਟੀ ਪੱਧਰ ‘ਤੇ ਲੋਹੜੀ ਵਾਲੇ ਦਿਨ ਪਿੰਡ ਭੁੱਟੀਵਾਲਾ ਵਿਖੇ ਮਜ਼ਦੂਰ ਆਗੂ ਬਾਜ਼ ਸਿੰਘ ਭੁੱਟੀਵਾਲਾ ਦੀ ਅਗਵਾਈ ਹੇਠ ਕਾਲੀਆਂ ਝੰਡੀਆਂ ਹੱਥਾ ‘ਚ ਫੜ ਕੇ ਕੈਪਟਨ ਸਰਕਾਰ ਖਿਲ਼ਾਫ਼ ਗਲੀਆਂ ‘ਚ ਰੋਸ ਪ੍ਰਦਰਸ਼ਨ (dharna) ਕਰਦੇ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕੀਤਾ ਗਿਆ। ਬਾਜ ਸਿੰਘ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਮਜ਼ਦੂਰ ਖੇਤੀ ‘ਚੋ ਬਾਹਰ ਹੋ ਗਿਆ ਹੈ, ਜਿਸ ਕਰਕੇ ਮਜ਼ਦੂਰ ਬੇਰੁਜਗਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਆਪਣਾ ਵੋਟ ਬੈਂਕ ਪੱਕਾ ਕਰਨ ਲਈ ਵੱਖਰੇ-ਵੱਖਰੇ ਲੋਕਾਂ ਨਾਲ ਵਾਅਦੇ ਕਰਦੀ ਹੈ। ਜਿਸ ਤਰਾਂ ਕੈਪਟਨ ਸਰਕਾਰ ਨੇ ਪੈਨਸ਼ਨ, ਆਟਾ ਦਾਲ ਖੰਡ ਚਾਹ ਪੱਤੀ ਆਦਿ ਕਈ ਵਾਅਦੇ ਕੀਤੇ, ਪਰ ਹੁਣ ਪੂਰੇ ਨਹੀ ਕੀਤੇ ਸਗੋ ਹੁਣ ਕਣਕ ਵੀ ਨਹੀ ਮਿਲ ਰਹੀ। ਇਸ ਤਰ੍ਹਾਂ ਮਜ਼ਦੂਰਾਂ ਨੂੰ ਐੈਕਟ 2005 ਤਹਿਤ ਜੌਪ ਕਾਰਡ ‘ਤੇ 100 ਦਿਨ ਦਾ ਰੋਜ਼ਗਾਰ ਦੇਣਾ ਹੁੰਦਾ, ਉਹ ਵੀ ਪੂਰਾ ਨਹੀ ਕੀਤਾ।
ਦੋ-ਢਾਈ ਮਹੀਨੇ ਹੋ ਗਏ ਕੰਮ ਕਰਵਾਏ ਨੂੰ ਉਸਦੀ ਵੀ ਮਜ਼ਦੂਰੀ ਨਹੀ ਮਿਲੀ। ਉਨ੍ਹਾਂ ਕਿਹਾ ਕਿ ਲੋਹੜੀ ਦੇ ਤਿਉਹਾਰ ‘ਤੇ ਘਰ ‘ਚ ਮਜ਼ਦੂਰਾਂ ਕੋਲ ਪੈਸੇ ਨਾ ਹੋਣ ਕਰਕੇ ਕਾਲੀਆਂ ਝੰਡੀਆਂ ਨਾਲ ਕਾਲਾ ਦਿਨ ਮਨਾ ਕੇ ਸਰਕਾਰ ਨੂੰ ਕੋਸਿਆਂ ਗਿਆ। ਉਨ੍ਹਾਂ ਮੰਗ ਕੀਤੀ ਸਰਕਾਰ ਮਨਰੇਗਾ ਦਾ ਕੰਮ ਜਲਦੀ ਚਾਲੂ ਕਰੇ ਤੇ ਪਿਛਲੇ ਪੈਸੇ ਦਿੱਤੇ ਜਾਣ ਅਤੇ ਡਿਪੂਆਂ ‘ਤੇ ਰਾਸ਼ਨ ਭੇਜਿਆਂ ਜਾਵੇ। ਉਨ੍ਹਾਂ ਕਿਹਾ ਕਿ ਮੰਗਾਂ ‘ਤੇ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਅਗਲੋ ਹਫ਼ਤੇ ‘ਚ ਏ.ਡੀ.ਸੀ. ਦਫ਼ਤਰ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਬਾਜ ਸਿੰਘ, ਮੰਦਰ ਸਿੰਘ, ਹਰਮੇਲ ਸਿੰਘ, ਦਰਸ਼ਨ ਸਿੰਘ, ਕਰਮ ਸਿੰਘ, ਗਨੇਸ਼ੀ ਸਿੰਘ, ਜਸਮੇਲ ਸਿੰਘ, ਮਨਪ੍ਰੀਤ ਕੌਰ, ਸੁਖਜੀਤ ਕੌਰ, ਮਨਜੀਤ ਕੌਰ, ਭੋਲਾ ਸਿੰਘ ਆਦਿ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।