ਅਚਾਨਕ ਗੋਲੀ ਲੱਗਣ ਕਾਰਨ ਕਾਰੋਬਾਰੀ ਦੀ ਮੌਤ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਇੱਥੇ ਪਟਿਆਲਾ ਦੇ ਵਿੱਦਿਆ ਨਗਰ ਇਲਾਕੇ ਵਿੱਚ ਇੱਕ ਵਿਅਕਤੀ ਤੇ ਅਚਾਨਕ ਗੋਲੀ ਲੱਗਣ ਕਾਰਨ ਮੌਤ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਅਮਰਿੰਦਰ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਅਲੀਪੁਰ ਜੋਂ ਕਿ ਇੱਥੇ ਵਿੱਦਿਆ ਨਗਰ ਵਿਖੇ ਆਪਣੇ ਇੱਕ ਜਾਣਕਾਰ ਦੇ ਘਰ ਗਿਆ ਸੀ। ਉਹ ਕਿੱਤੇ ਵਜੋਂ ਟ੍ਰਰਾਸਪੋਰਟ ਸੀ। ਇਸੇ ਦੌਰਾਨ ਹੀ ਉਸਦੇ ਦੇ ਡੱਬ ਵਿੱਚ ਪਾਇਆ ਹੋਇਆ ਆਪਣਾ ਰਿਵਾਲਰ ਹੇਠਾ ਧਰਤੀ ਤੇ ਡਿੱਗ ਗਿਆ ਅਤੇ ਉਸ ਚੋਂ ਅਚਾਨਕ ਗੋਲੀ ਚੱਲ ਗਈ। ਇਹ ਗੋਲੀ ਉਸਦੇ ਲੱਤ ਵਿੱਚ ਵੱਜੀ। ਇਸ ਤੋਂ ਬਾਅਦ 108 ਐਬੂਲੈਂਸ ਨੂੰ ਫੋਨ ਵੀ ਕੀਤਾ ਗਿਆ। ਲੱਤ ਵਿੱਚ ਗੋਲੀ ਲੱਗਣ ਕਾਰਨ ਵੱਡੀ ਮਾਤਰਾਂ ਵਿੱਚ ਖੂਨ ਵਹਿ ਗਿਆ। ਜਦੋਂ ਉਸ ਨੂੰ ਐਬਲੈਂਸ ਵਿੱਚ ਰਾਹੀਂ ਹਸਪਤਾਲ ਵਿਖੇ ਲਿਜਾਇਆ ਜਾ ਰਿਹਾ ਸੀ ਤਾਂ ਉਸਦੀ ਰਸਤੇ ਵਿੱਚ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਤਨੀ ਦੇ ਬਿਆਨਾਂ ਦੇ ਅਧਾਰ ਤੇ ਥਾਣਾ ਅਰਬਨ ਅਸਟੇਟ ਪੁਲਿਸ ਵੱਲੋਂ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।