ਸ਼ੇਅਰ ਬਜਾਰ ‘ਚ ਆਇਆ ਭੂਚਾਲ Stock Market
ਅਮਰੀਕਾ ਤੇ ਇਰਾਨ ‘ਚ ਤਣਾਅ ਦਾ ਅਸਰ
ਮੁੰਬਈ, ਏਜੰਸੀ। ਅਮਰੀਕਾ ਅਤੇ ਇਰਾਨ ਦਰਮਿਆਨ ਤਣਾਅ ਵਧਣ ਕਾਰਨ ਵਿਸ਼ਵ ਪੱਧਰ ‘ਤੇ ਸ਼ੇਅਰ ਬਾਜ਼ਾਰ ‘ਚ ਬਣੇ ਤਣਾਅ ਨਾਲ ਸੋਮਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ‘ਚ ਭੂਚਾਲ ਆ ਗਿਆ ਜਿਸ ਕਾਰਨ ਬੀਐਸਈ ਦਾ ਸੇਂਸੇਕਸ 690 ਅੰਕ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਨਿਫਟੀ 200 ਅੰਕਾਂ ਤੋਂ ਜ਼ਿਆਦਾ ਉਤਰ ਗਿਆ। 690.22 ਅੰਕ ਅਰਥਾਤ 1.66 ਫੀਸਦੀ ਡਿੱਗ ਕੇ 40,737.86 ਅੰਕ ਦੇ ਹੇਠਲੇ ਪੱਧਰ ਤੱਕ ਉਤਰ ਗਿਆ। ਇਸ ਦੌਰਾਨ ਐਨਐਸਈ ਦਾ ਨਿਫਟੀ 202.10 ਅੰਕ ਤੋਂ ਜ਼ਿਆਦਾ ਡਿੱਗ ਕੇ 12007 ਦੇ ਹੇਠਲੇ ਪੱਧਰ ‘ਤੇ ਆ ਗਿਆ। ਇਸ ਦੌਰਾਨ ਬੀਐਸਈ ਦਾ ਮਿਡਕੈਪ 2.04 ਫੀਸਦੀ ਲੁੜਕਕੇ 14,806.59 ਅੰਕ ‘ਤੇ ਅਤੇ ਸਮਾਲਕੈਪ 1.83 ਫੀਸਦੀ ਉਤਰ ਕੇ 13,731.48 ਅੰਕ ਤੱਕ ਉਤਰ ਗਿਆ। ਬੀਐਸਈ ‘ਚ ਸਾਰੇ ਸਮੂਹਾਂ ‘ਚ ਬਿਕਵਾਲੀ ਦੇਖੀ ਗਈ ਜਿਸ ‘ਚ ਧਾਤੂ ‘ਚ ਸਭ ਤੋਂ ਜ਼ਿਆਦਾ 2.48 ਫੀਸਦੀ ਦੀ ਗਿਰਾਵਟ ਰਹੀ। (Stock Market)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।