PSTET : ਮੁੜ ਮੁਲਤਵੀ ਹੁਣ 19 ਨੂੰ

PSTET

PSTET : ਮੁੜ ਮੁਲਤਵੀ ਹੁਣ 19 ਜਨਵਰੀ ਨੂੰ

ਬੋਰਡ ਦੀ ਕੰਪਿਊਟਰ ਡਾਇਰੈਕਟਰ ਦੀ ਜਾਂਚ ਦੇ ਹੁਕਮ

ਮੋਹਾਲੀ 2 ਜਨਵਰੀ, ਕੁਲਵੰਤ ਕੋਟਲੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਿਆ ਜਾਣ ਵਾਲਾ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ 2018 ਦੀਆਂ ਤਿਆਰੀਆਂ ਨੂੰ ਲੈ ਕੇ ਸੁਰਖੀਆਂ ਵਿਚ ਹੈ। ਟੈਟ ਦੀ ਪ੍ਰੀਖਿਆ ਦੀਆਂ ਤਿਆਰੀਆਂ ਪੂਰੀਆਂ ਨਾ ਹੋਣ ਕਾਰਨ ਇਕ ਵਾਰ ਫਿਰ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। 5 ਜਨਵਰੀ ਨੂੰ ਲਈ ਜਾਣ ਵਾਲੀ ਪ੍ਰੀਖਿਆ ਹੁਣ 19 ਜਨਵਰੀ ਨੂੰ ਲਈ ਜਾਵੇਗੀ।ਸਿੱਖਿਆ ਬੋਰਡ ਨੇ ਜਾਰੀ ਆਪਣੇ ਬਿਆਨ ਵਿਚ ਕਿਹਾ ਗਿਆ ਕਿ ਪੀਐਸਟੀਈਟੀ 2018 ਦੀ ਪ੍ਰੀਖਿਆ ਦੇ ਰੋਲ ਨੰਬਰ ਸਹੀ ਤਰੀਕੇ ਨਾ ਹੋਣ ਦੀਆਂ ਸ਼ਿਕਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਰੋਲ ਨੰਬਰਾਂ ਨੂੰ ਮੁੜ ਚੈਕ ਕੀਤਾ ਗਿਆ।ਚੈਕਿੰਗ ਉਪਰੰਤ ਪਾਇਆ ਗਿਆ ਕਿ ਕੁਝ ਰੋਲ ਨੰਬਰ ਬਿਨੈ ਪੱਤਰਾਂ ਦੀ ਲੜੀ ਅਨੁਸਾਰ ਅਲਾਟ ਹੋਣ ਕਾਰਨ ਇਹ ਰੋਲ ਨੰਬਰ ਸਹੀ ਢੰਗ ਨਾਲ ਨਹੀਂ ਹੋਏ। PSTET

ਉਮੀਦਵਾਰਾਂ ਦੇ ਕ੍ਰਮਵਾਰ ਇਕੱਠੇ ਬੈਠਣ ਨਾਲ ਨਕਲ ਦੀ ਸੰਭਾਵਨਾ ਦੇ ਮੱਦੇਨਜ਼ਰ ਐਪਲੀਕੇਸ਼ਨ ਫਾਰਮਾਂ ਨੂੰ ਨਵੇਂ ਸਿਰੇ ਤੋਂ ਸਹੀ ਢੰਗ ਨਾਲ ਕਰਨ ਉਪਰੰਤ ਰੋਲ ਨੰਬਰ ਜਾਰੀ ਕੀਤੇ ਜਾਣਗੇ। 15 ਜਨਵਰੀ ਤੱਕ ਰੋਲ ਨੰਬਰ ਜਾਰੀ ਕਰ ਦਿੱਤੇ ਜਾਣਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰੀਖਿਆ ਨਾਲ ਸਬੰਧਤ ਤਿਆਰੀਆਂ ਨਾਲ ਜੁੜੇ ਡਾਇਰੈਕਟਰ ਕੰਪਿਊਟਰ ਨਵਨੀਤ ਕੌਰ ਗਿੱਲ ਵਿਰੁਧ ਹੁਣ ਜਾਂਚ ਕਰਨ ਲਈ ਡੀਪੀਆਈ ਇਦਰਜੀਤ ਸਿੰਘ, ਓਐਸਡੀ ਆਈਪੀਐਸ ਮਲਹੋਤਰਾ ਉਤੇ ਅਧਾਰਿਤ ਪੜਤਾਲੀਆ ਟੀਮ ਦਾ ਗਠਨ ਕੀਤਾ ਗਿਆ ਹੈ।

ਡਾਇਰੈਕਟਰ ਕੰਪਿਊਟਰ ਵਿਰੁਧ ਵਿਭਾਗੀ ਕਾਰਵਾਈ ਲਈ ਕਮੇਟੀ ਗਠਨ

ਸੂਤਰਾਂ ਦਾ ਕਹਿਣਾ ਹੈ ਕਿ ਡਾਇਰੈਕਟਰ ਕੰਪਿਊਟਰ ਨਵਨੀਤ ਕੌਰ ਵਿਰੁਧ ਵਿਭਾਗੀ ਕਾਰਵਾਈ ਕਰਨ ਲਈ ਅਧਿਕਾਰਤ ਕਮੇਟੀ ਡੀਪੀਆਈ ਪ੍ਰਾਇਮਰੀ ਇੰਦਰਜੀਤ ਦੀ ਅਗਵਾਈ ਵਿਚ ਗਠਨ ਕੀਤੀ ਕਮੇਟੀ ਜਾਂਚ ਕਰਕੇ ਕਾਰਵਾਈ ਲਈ ਸਿਫਾਰਸ਼ ਕਰੇਗੀ। ਇਸ ਤੋਂ ਇਲਾਵਾ ਡਾਇਰੈਕਟਰ ਕੰਪਿਊਟਰ ਨਵਨੀਤ ਕੌਰ ਨੂੰ ਬੋਰਡ ਦਾ ਕੋਈ ਵੀ ਕੰਮ ਨਾ ਦੇਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਆਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਜਿੰਨਾਂ ਸਮੇਂ ਤੱਕ ਕਮੇਟੀ ਦੀਆਂ ਸਿਫਾਰਸ਼ਾਂ ਨਹੀਂ ਆਉਂਦੀਆਂ ਕੰਪਿਊਟਰ ਡਾਇਰੈਕਟਰ ਉਤੇ ਨੋ ਵਰਕ ਨੋ ਪੇਅ ਦਾ ਫਾਰਮੂਲਾ ਲਾਗੂ ਕੀਤਾ ਜਾਵੇ।

ਚੌਥੀ ਵਾਰ ਬਦਲੀ ਤਰੀਕ

ਪੀਐਸਟੀਈਟੀ ਸਬੰਧੀ ਐਸਸੀਈਆਰਟੀ ਵੱਲੋਂ ਦਿੱਤੇ ਇਸ਼ਤਿਹਾਰ ਮੁਤਾਬਕ ਇਹ ਪ੍ਰੀਖਿਆ 15 ਦਸੰਬਰ ਨੂੰ ਲਈ ਜਾਣੀ ਸੀ, ਪ੍ਰੰਤੂ ਇਹ ਤਰੀਕ ਬਦਲੇ ਇਸ ਮਗਰੋਂ 22 ਦਸੰਬਰ ਕਰ ਦਿੱਤੀ ਗਈ ਸੀ, ਜੋ ਰੋਲ ਨੰਬਰ ਸੈਕੜੇ ਕਿਲੋਮੀਟਰ ਦੂਰ ਹੋਣ ਕਾਰਨ ਮੁਲਤਵੀ ਕਰਕੇ 5 ਜਨਵਰੀ ਨੂੰ ਲਈ ਜਾਣੀ ਸੀ। ਹੁਣ ਅਧੂਰੀਆਂ ਤਿਆਰੀਆਂ ਦੇ ਚਲਦਿਆਂ ਦੁਬਾਰਾਂ ਫਿਰ ਪ੍ਰੀਖਿਆ ਮੁਲਤਵੀ ਕਰਕੇ 19 ਜਨਵਰੀ ਨੂੰ ਲਈ ਜਾਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।