ਭਾਰਤੀ ਕਪਤਾਨ ਨੇ ਦੁਨੀਆ ਦੇ ਨੰਬਰ ਵੰਨ ਬੱਲੇਬਾਜ਼ ਦੇ ਰੂਪ ‘ਚ ਕੀਤਾ ਸਾਲ ਦਾ ਅੰਤ
ਏਜੰਸੀ/ਦੁਬਈ। ਭਾਰਤੀ ਕਪਤਾਨ ਵਿਰਾਟ ਕੋਹਲੀ ਲਈ ਇਹ ਸਾਲ ਕਾਫੀ ਸ਼ਾਨਦਾਰ ਰਿਹਾ ਉਨ੍ਹਾਂ ਨੇ ਸਾਲ ਦੀ ਸਮਾਪਤੀ ਵੀ ਦੁਨੀਆ ਦੇ ਨੰਬਰ ਵੰਨ ਟੈਸਟ ਬੱਲੇਬਾਜ਼ ਦੇ ਰੂਪ ‘ਚ ਕੀਤੀ ਹੈ ਆਈਸੀਸੀ ਦੀ ਤਾਜਾ ਟੈਸਟ ਰੈਂਕਿੰਗ ‘ਚ ਕੋਹਲੀ ਨੰਬਰ ਵੰਨ ‘ਤੇ ਕਾਇਮ ਹਨ ਹਾਲਾਂਕਿ ਟੈਸਟ ਸਪੈਸ਼ਲਿਸਟ ਚੇਤੇਸ਼ਵਰ ਪੁਜਾਰਾ ਇੱਕ ਸਥਾਨ ਹੇਠਾਂ ਪੰਜਵੇਂ ਨੰਬਰ ‘ਤੇ ਖਿਸਕ ਗਏ ਹਨ ਕੋਹਲੀ ਦੇ 928 ਰੇਟਿੰਗ ਅੰਕ ਹਨ ਅਤੇ ਉਹ ਦੂਜੇ ਸਥਾਨ ‘ਤੇ ਕਾਬਜ਼ ਅਸਟਰੇਲੀਆਈ ਸਟਾਰ ਸਟੀਵਨ ਸਮਿੱਥ (911) ਤੋਂ ਕਾਫੀ ਅੱਗੇ ਹਨ।
ਨਿਊਜ਼ੀਲੈਂਡ ਦੇ ਕੇਨ ਵਿਲੀਅਮਜ਼ (822) ਤੀਜੇ ਸਥਾਨ ‘ਤੇ ਹਨ ਇਸ ਸਾਲ 11 ਟੈਸਟ ਮੈਚਾਂ ‘ਚ 1085 ਦੌੜਾਂ ਬਣਾਉਣ ਵਾਲੇ ਅਸਟਰੇਲੀਆਈ ਕ੍ਰਿਕਟਰ ਮਾਰਨਸ਼ ਲਾਬੁਸ਼ਨੇ ਇੱਕ ਸਥਾਨ ਉੱਪਰ ਚੌਥੇ ਸਥਾਨ ‘ਤੇ ਪਹੁੰਚ ਗਏ ਹਨ ਪੁਜਾਰਾ 791 ਅੰਕਾਂ ਦੇ ਨਾਲ ਪੰਜਵੇਂ ਸਥਾਨ ‘ਤੇ ਹਨ, ਜਦੋਂਕਿ ਅਜਿੰਕਿਹਾ ਰਹਾਣੇ 759 ਅੰਕਾਂ ਨਾਲ ਸੱਤਵੇਂ ਸਥਾਨ ‘ਤੇ ਹਨ ਸਲਾਮੀ ਬੱਲੇਬਾਜ਼ ਮਿਅੰਕ ਅਗਰਵਾਲ ਪਹਿਲਾਂ ਵਾਂਗ ਹੀ 12ਵੇਂ ਸਥਾਨ ‘ਤੇ ਬਣੇ ਹੋਏ ਹਨ ਪਰ ਰੋਹਿਤ ਸ਼ਰਮਾ ਇੱਕ ਸਥਾਨ ਉੱਪਰ 13ਵੇਂ ਸਥਾਨ ‘ਤੇ ਪਹੁੰਚ ਗਏ ਹਨ ਇਸ ਤਰ੍ਹਾਂ ਭਾਰਤ ਦੇ ਕੁੱਲ ਪੰਜ ਬੱਲੇਬਾਜ਼ ਟਾਪ-20 ਬੱਲੇਬਾਜ਼ਾਂ ‘ਚ ਸ਼ਾਮਲ ਹਨ ਇੰਗਲੈਂਡ ਖਿਲਾਫ 95 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਟੀਮ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਵਿੰਟਨ ਡੀਕਾਕ ਸੋਮਵਾਰ ਨੂੰ ਜਾਰੀ ਤਾਜ਼ਾ ਰੈਂਕਿੰਗ ‘ਚ ਟਾਪ-10 ‘ਚ ਸ਼ਾਮਲ ਹੋ ਗਏ ਹਨ।
ਬੁਮਰਾਹ ਤੇ ਅਸ਼ਵਿਨ ਆਪਣੇ ਸਥਾਨ ‘ਤੇ ਕਾਇਮ
ਗੇਂਦਬਾਜ਼ਾਂ ‘ਚ ਸੱਟ ਨਾਲ ਜੂਝ ਰਹੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 794 ਅੰਕਾਂ ਨਾਲ ਆਪਣੇ ਛੇਵੇਂ ਸਥਾਨ ‘ਤੇ ਬਣੇ ਹੋਏ ਹਨ ਜਦੋਂਕਿ ਸਪਿੱਨਰ ਰਵੀਚੰਦਰਨ ਅਸ਼ਵਿਨ (772 ਅੰਕ) ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ (771 ਅੰਕ) ਨੌਵੇਂ ਅਤੇ ਦਸਵੇਂ ਸਥਾਨ ‘ਤੇ ਬਣੇ ਹੋਏ ਹਨ ਰਵਿੰਦਰ ਜਡੇਜਾ (725 ਅੰਕ) ਇੱਕ ਸਥਾਨ ਉੱਪਰ 16ਵੇਂ, ਇਸ਼ਾਂਤ ਸ਼ਰਮਾ (716 ਅੰਕ) ਪਹਿਲਾਂ ਵਾਂਗ 18ਵੇਂ ਸਥਾਨ ‘ਤੇ ਬਣੇ ਹੋਏ ਹਨ ਇਸ ਤਰ੍ਹਾਂ ਨਾਲ ਗੇਂਦਬਾਜ਼ੀ ‘ਚ ਵੀ ਭਾਰਤ ਦੇ ਪੰਜ ਖਿਡਾਰੀ ਟਾਪ-20 ‘ਚ ਸ਼ਾਮਲ ਹਨ ਅਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ (902 ਅੰਕਾਂ) ਨਾਲ ਪਹਿਲੇ ਸਥਾਨ ‘ਤੇ ਹਨ ਉਨ੍ਹਾਂ ਤੋਂ ਬਾਅਦ ਨਿਊਜ਼ੀਲੈਂਡ ਦੇ ਨੀਲ ਵੈਗਨਰ (859 ਅੰਕ) ਅਤੇ ਦੱਖਣੀ ਅਫਰੀਕਾ ਦੇ ਕਗਿਸੋ ਰਬਾਡਾ (832 ਅੰਕ) ਦਾ ਨੰਬਰ ਆਉਂਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।