ਠੰਢ ਕਾਰਨ 2 ਮਹੀਨੇ ਬੰਦ ਰਹਿਣਗੀਆਂ 5 ਰੇਲਾਂ

cold

ਠੰਢ ਕਾਰਨ 2 ਮਹੀਨੇ ਬੰਦ ਰਹਿਣਗੀਆਂ 5 ਰੇਲਾਂ

ਫਿਰੋਜ਼ਪੁਰ (ਸਤਪਾਲ ਥਿੰਦ)। ਉੱਤਰ ਰੇਲ ਮੰਡਲ ਦੇ ਅਧੀਨ ਆਉਂਦੇ ਪੰਜਾਬ ਦੇ ਵੱਖ-ਵੱਖ ਸਟੇਸ਼ਨਾਂ ਨੂੰ ਚੱਲਦੀਆਂ 5 ਡੀਐਮਯੂ ਰੇਲਾਂ ਸਰਦ ਰੁੱਤ ਦੇ ਮੱਦੇਨਜ਼ਰ ਨਵੇਂ ਸਾਲ ਤੋਂ ਬੰਦ ਹੋਣ ਜਾ ਰਹੀਆਂ ਹਨ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਸਰਦ ਰੁੱਤ ‘ਚ ਪ੍ਰਭਾਵਿਤ ਹੋ ਰਹੀਆਂ 5 ਰੇਲਾਂ ਨੂੰ 1 ਜਨਵਰੀ 2020 ਤੋਂ ਲੈ ਕੇ 28 ਫਰਵਰੀ ਤੱਕ ਰੱਦ ਕੀਤਾ ਗਿਆ ਹੈ, ਇਸ ਤੋਂ ਇਲਾਵਾ 5 ਰੇਲ ਗੱਡੀਆਂ ਸ਼ਾਰਟ ਟਰਮੀਨੇਟ ਕੀਤੀਆਂ ਗਈਆਂ ਹਨ।

ਇਹ ਰੇਲਾਂ ਹੋਈਆਂ ਰੱਦ

  • 74912 ਜਲੰਧਰ ਸਿਟੀ-ਹੁਸ਼ਿਆਰਪੁਰ ਡੀਐਮਯੂ
  • 74911 ਹੁਸ਼ਿਆਰਪੁਰ-ਜਲੰਧਰ ਸਿਟੀ ਡੀਐਮਯੂ
  • 74641 ਜਲੰਧਰ ਸਿਟੀ-ਮਾਨਾਂਵਾਲਾ ਡੀਐਮਯੂ
  • 74984 ਫਾਜ਼ਿਲਕਾ-ਕੋਟਕਪੂਰਾ ਡੀਐਮਯੂ
  • 74981 ਕੋਟਕਪੂਰਾ-ਫਾਜ਼ਿਲਕਾ ਡੀਐਮਯੂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।