Kiki Dillon | ਕਿੱਕੀ ਢਿੱਲੋਂ ਵੱਲੋਂ ਫੱਟੜ ਕੀਨੀਆ ਖਿਡਾਰੀ ਨੂੰ ਪੰਜ ਲੱਖ ਦਿਵਾਉਣ ਦਾ ਭਰੋਸਾ
ਸਾਦਿਕ (ਅਰਸ਼ਦੀਪ ਸੋਨੀ) ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ 550 ਸਾਲਾ ਦਿਵਸ ਨੂੰ ਸਮਰਪਿਤ ਕਰਵਾਏ ਗਏ ਕਬੱਡੀ ਕੱਪ ਦੇ ਮੈਚ ਦੌਰਾਨ ਕੀਨੀਆ ਦੇ ਇੱਕ ਖਿਡਾਰੀ ਦੇ ਸੱਟ ਲੱਗ ਗਈ ਸੀ। ਜਿਸ ਨੂੰ ਬਠਿੰਡਾ ਤੋਂ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਸੀ। ਇਹ ਖਿਡਾਰੀ ਉਸ ਸਮੇਂ ਤੋਂ ਹੀ ਹਸਪਤਾਲ ਵਿਚ ਦਾਖਲ ਹੈ ਤੇ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਕਹਿਣ ‘ਤੇ ਹੀ ਵਾਈਸ ਚਾਂਸਲਰ ਰਾਜ ਬਹਾਦਰ ਦੀ ਦੇਖ ਰੇਖ ਹੇਠ ਕੀਨੀਆ ਖਿਡਾਰੀ ਦਾ ਸਫਲ ਅਪ੍ਰੇਸ਼ਨ ਹੋਇਆ ਹੈ।
ਇਸ ਸਬੰਧ ਵਿਚ ਐਡਵੋਕੇਟ ਗੁਰਸ਼ਵਿੰਦਰ ਸਿੰਘ ਬਰਾੜ ਸਰਪੰਚ ਮਚਾਕੀ ਕਲਾਂ ਦੇ ਰਾਂਹੀ ਪੀੜਤ ਖਿਡਾਰੀ ਕੇਵਿਨ ਜੁੰਮਾ ਦੇ ਸਾਥੀ ਸਿਮੋਨ ਕੀਬੂਰਾ, ਮੂਸਾ ਰੇਮਬੋ ਵਿਧਾਇਕ ਕਿੱਕੀ ਢਿੱਲੋਂ ਨੂੰ ਮਿਲੇ ਤੇ ਸਥਿਤੀ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਯੂ.ਐਸ.ਏ ਨਾਲ ਕੱਬਡੀ ਮੈਚ ਦੌਰਾਨ ਕੇਵਿਨ ਦੇ ਸੱਟ ਲੱਗ ਗਈ ਸੀ ਤੇ ਇਹ ਵਧੀਆ ਖਿਡਾਰੀ ਆਰਥਿਕ ਪੱਖੋਂ ਤੰਗ ਹੈ ਇਸ ਦੀ ਵਿਤੀ ਮਦਦ ਕੀਤੀ ਜਾਵੇ। ਜਿਸ ‘ਤੇ ਵਿਧਾਇਕ ਨੇ ਕੀਨੀਆ ਦੇ ਖਿਡਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਪੰਜਾਬ ਸਰਕਾਰ ਵੱਲੋਂ ਫੱਟੜ ਖਿਡਾਰੀ ਦੀ ਮਦਦ ਲਈ ਪੰਜ ਲੱਖ ਰੁਪਏ ਦਿਵਾਉਣਗੇ। ਉਨ੍ਹਾਂ ਪੀੜਤ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਵੀ ਕੀਤੀ। ਇਸ ਮੌਕੇ ਜੈਸੀ ਢਿੱਲੋਂ, ਸੁਖਵੀਰ ਮਰਾੜ, ਸੁਖਵਿੰਦਰ ਮਰਾੜ, ਬਲਕਰਨ ਸਿੰਘ ਨੰਗਲ ਤੇ ਸਰਪੰਚ ਸ਼ਿਵਰਾਜ ਸਿੰਘ ਢਿੱਲੋਂ ਵੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।