ਮਾਲਵੇ ਨੂੰ ਮਿਲਿਆ ਮੈਡੀਕਲ ਸਹੂਲਤਾਂ ਦਾ ਤੋਹਫ਼ਾ

ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਨੇ ਕੀਤਾ ਏਮਜ਼ ਦਾ ਉਦਘਾਟਨ

925 ਕਰੋੜ ਦੀ ਲਾਗਤ ਨਾਲ ਬਣ ਰਿਹਾ ਹੈ ਹਸਪਤਾਲ

ਮਰੀਜ਼ਾਂ ਨੂੰ ਨਾ-ਮਾਤਰ ਫ਼ੀਸ ‘ਤੇ ਮਿਲਣਗੀਆਂ ਸਿਹਤ ਸਹੂਲਤਾਂ

ਬਠਿੰਡਾ (ਸੁਖਜੀਤ ਮਾਨ)। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ਵਰਧਨ ਨੇ ਡਬਵਾਲੀ ਰੋਡ ‘ਤੇ ਸਥਿਤ 925 ਕਰੋੜ ਦੀ ਲਾਗਤ ਤਿਆਰ ਹੋ ਰਹੇ ਏਮਜ਼ ਹਸਪਤਾਲ ਦਾ ਉਦਘਾਟਨ ਕੀਤਾ। ਲਗਭਗ 170 ਏਕੜ ਵਿਚ ਬਣ ਰਿਹਾ ਇਹ ਹਸਪਤਾਲ ਮਾਲਵੇ ਖਿੱਤੇ ਦੇ ਲੋਕਾਂ ਨੂੰ ਨਾ-ਮਾਤਰ ਫ਼ੀਸਾਂ ‘ਤੇ ਵਧੀਆਂ ਸਿਹਤ ਸਹੂਲਤਾਂ ਦੇਣ ਲਈ ਸਹਾਈ ਸਿੱਧ ਹੋਵੇਗਾ। ਇਸ ਮੌਕੇ ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਅਤੇ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਐਮ.ਪੀ. ਸੁਖਬੀਰ ਸਿੰਘ ਬਾਦਲ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।

harsimrat

ਇਸ ਮੌਕੇ ਸੰਬੋਧਨ ਕਰਦਿਆਂ ਡਾ. ਹਰਸ਼ਵਰਧਨ ਨੇ ਕਿਹਾ ਕਿ 750 ਬਿਸਤਰਿਆਂ ਵਾਲੇ ਇਸ ਹਸਪਤਾਲ ‘ਚ ਆਮ ਲੋਕਾਂ ਨੂੰ ਦੂਰ-ਦੁਰਾਡੇ ਵੱਡੇ ਹਸਪਤਾਲਾਂ ਵਿਚ ਜਾਣ ਦੀ ਬਜਾਏ ਇੱਥੇ ਹੀ ਵਧੀਆਂ ਅਤੇ ਘੱਟ ਦਰਾਂ ‘ਤੇ ਸਿਹਤ ਸਹੂਲਤਾਂ ਮਿਲਣਗੀਆਂ।

aims

ਉਨ•ਾਂ ਕਿਹਾ ਕਿ ਹਾਲ ਦੀ ਘੜੀ ਇੱਥੇ 12 ਓ.ਪੀ.ਡੀਜ਼ ਜਿਨ•ਾਂ ਵਿਚ ਓਰਥੋਪੈਡਿਕ, ਜਨਰਲ ਸਰਜਰੀ, ਜਨਰਲ ਮੈਡੀਸਨ, ਈ.ਐਨ.ਟੀ, ਅੱਖਾਂ ਦੇ ਰੋਗ, ਮਨੋਰੋਗ ਚਮੜੀ ਰੋਗ, ਇਸਤਰੀ ਤੇ ਪ੍ਰਜਨਨਾ ਰੋਗ, ਦੰਦਾਂ ਦੇ ਰੋਗ, ਰੈਡੀਓਲਾਜੀ, ਬਾਇਓਕੈਮਿਸਟਰੀ ਤੇ ਪੈਥੋਲੌਜੀ ਆਦਿ ਇੱਥੇ ਸ਼ੁਰੂ ਕੀਤੀਆਂ ਗਈਆਂ ਹਨ।  ਇਸ ਮੌਕੇ ਕੇਂਦਰੀ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਵਲੋਂ ਹਸਪਤਾਲ ਦਾ ਉਦਘਾਟਨ ਕਰਨ ਲਈ ਪਹੁੰਚੇ ਡਾ. ਹਰਸ਼ਵਰਧਨ ਅਤੇ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਓਮ ਪ੍ਰਕਾਸ਼ ਸੋਨੀ ਦਾ ਪਹੁੰਚਣ ‘ਤੇ ਧੰਨਵਾਦ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।