ਭਾਰਤ-ਵੈਸਟ ਇੰਡੀਜ਼ ‘ਚ ਆਖਰੀ ਮੁਕਾਬਲਾ 22 ਨੂੰ, ਸਿੱਧਾ ਪ੍ਰਸਾਰਣ ਦੁਪਹਿਰ 1:30 ਵਜੇ ਤੋਂ
ਨਵੀਂ ਦਿੱਲੀ, ਏਜੰਸੀ। ਭਾਰਤੀ ਟੀਮ ਵਿਸ਼ਾਖਾਪਤਨਮ ‘ਚ ਜ਼ਬਰਦਸਤ ਜਿੱਤ ਨਾਲ ਵੈਸਟ ਇੰਡੀਜ਼ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ‘ਚ 1-1 ਦੀ ਬਰਾਬਰੀ ਹਾਸਲ ਕਰ ਚੁੱਕੀ ਹੈ ਤੇ ਐਤਵਾਰ ਜਦੋਂ ਉਹ ਮਹਿਮਾਨ ਟੀਮ ਖਿਲਾਫ ਕਟਕ ਦੇ ਬਾਰਾਬਤੀ ਸਟੇਡੀਅਮ ‘ਚ ਹੋਣ ਵਾਲੇ ਤੀਜੇ ਤੇ ਆਖਰੀ ਇੱਕ ਰੋਜ਼ਾ ‘ਚ ਉੱਤਰੇਗੀ ਤਾਂ ਉਸ ਨੂੰ ਸੰਡੇ ਦੀ ‘ਬੁਰੀ ਮਿੱਥ’ ਤੋਂ ਮੁਕਤੀ ਪਾਉਣੀ ਹੋਵੇਗੀ ਭਾਰਤ ਲਈ ਇਸ ਸਾਲ ਐਤਵਾਰ (ਸੰਡੇ) ਬਹੁਤ ਸੁਖੀ ਨਹੀਂ ਰਿਹਾ ਹੈ ਤੇ ਉਸ ਨੂੰ ਇਸ ਦਿਨ ਖੇਡੇ ਕਈ ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਸੀਰੀਜ਼ ਦਾ ਪਹਿਲਾ ਮੈਚ ਚੇੱਨਈ ‘ਚ ਐਤਵਾਰ
ਇਸ ਇੱਰ ਰੋਜਾ ਸੀਰੀਜ਼ ਦਾ ਪਹਿਲਾ ਮੈਚ ਚੇੱਨਈ ‘ਚ ਐਤਵਾਰ ਨੂੰ ਹੀ ਖੇਡਿਆ ਗਿਆ ਸੀ ਜਿਸ ਵਿੱਚ ਭਾਰਤੀ ਟੀਮ ਨੂੰ ਅੱਠ ਵਿਕਟਾਂ ਨਾਲ ਕਰਾਰੀ ਹਾਰ ਮਿਲੀ ਸੀ ਸੀਰੀਜ਼ ਦਾ ਆਖਰੀ ਮੈਚ ਐਤਵਾਰ ਨੂੰ ਹੀ ਹੋਣ ਜਾ ਰਿਹਾ ਹੈ ਤੇ ਸੀਰੀਜ਼ ਜਿੱਤਣ ਲਈ ਭਰਤੀ ਟੀਮ ਨੂੰ ਸੰਡੇ ਦੀ ‘ਬੁਰੀ ਮਿੱਥ’ ਨੂੰ ਪਿੱਛਾ ਛੱਡਣਾ ਹੋਵੇਗਾ ਭਾਰਤ ਨੇ ਇਸ ਸਾਲ 27 ਇੱਕ ਰੋਜ਼ਾ ਖੇਡੇ ਹਨ ਜਿਸ ਵਿੱਚ ਉਨ੍ਹਾਂ ਨੇ ਤਿੰਨ ਇੱਕ ਰੋਜ਼ਾ ਮੈਚ ਐਤਵਾਰ ਨੂੰ ਗੁਆਏ ਹਨ ਇਸ ਸਾਲ ਦੇ ਟੀ-20 ਮੈਚਾਂ ਨੂੰ ਦੇਖਿਆ ਜਾਵੇ ਤਾਂ ਭਾਰਤ ਨੇ 16 ਟੀ-20 ਮੁਕਾਬਲੇ ਖੇਡੇ ਹਨ।
ਜਿਸ ਵਿੱਚ ਉਨ੍ਹਾਂ ਨੇ 5 ਮੈਚ ਐਤਵਾਰ ਨੂੰ ਗਵਾਏ ਹਨ ਭਾਰਤ ਨੂੰ 8 ਫਰਵਰੀ ਨੂੰ ਨਿਊਜ਼ੀਲੈਂਡ ਤੋਂ ਹੈਮੀਲਟਨ ‘ਚ ਐਤਵਾਰ ਨੂੰ ਹੋਏ ਮੁਕਾਬਲੇ ‘ਚ ਚਾਰ ਦੌੜਾਂ ਨਾਲ ਹਾਰ ਮਿਲੀ ਸੀ ਇਸ ਤੋਂ ਬਾਅਦ 24 ਫਰਵਰੀ ਨੂੰ ਐਤਵਾਰ ਦੇ ਹੀ ਦਿਨ ਆਸਟਰੇਲੀਆ ਤੋਂ ਵਿਸ਼ਾਖਾਪਤਨਮ ‘ਚ ਤਿੰਨ ਵਿਕਟਾਂ ਨਾਲ ਹਾਰ ਮਿਲੀ ਸੀ ਭਾਰਤ ਨੂੰ ਦੱਖਣੀ ਅਫਰੀਕਾ ਖਿਲਾਫ ਘਰੇਲੂ ਸੀਰੀਜ਼ ‘ਚ 22 ਦਸੰਬਰ ਨੂੰ ਐਤਵਾਰ ਨੂੰ ਹੋਏ ਮੁਕਾਬਲੇ ‘ਚ ਬੇਂਗਲੁਰੂ ‘ਚ ਨੌ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਬੰਗਲਾਦੇਸ਼ ਖਿਲਾਫ ਘਰੇਲੂ ਸੀਰੀਜ ‘ਚ ਤਿੰਨ ਨਵੰਬਰ ਨੂੰ ਦਿੱਲੀ ‘ਚ ਐਤਵਾਰ ਨੂੰ ਹੋਏ ਮੁਕਾਬਲੇ ‘ਚ ਟੀਮ ਇੰਡੀਆ ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ ਵੈਸਟ ਇੰਡੀਜ਼ ਨੇ ਅੱਠ ਦਸੰਬਰ ਐਤਵਾਰ ਨੂੰ ਤਿਰੂਵਨੰਤਪੁਰਮ ‘ਚ ਟੀਮ ਇੰਡੀਆ ਨੂੰ ਅੱਠ ਵਿਕਟਾਂ ਨਾਲ ਹਰਾਇਆ ਟੀ-20 ‘ਚ ਭਾਰਤ ਨੂੰ ਇਸ ਸਾਲ ਸੱਤ ਮੈਚਾਂ ‘ਚ ਹਾਰ ਮਿਲੀ, ਜਿਸ ਵਿੰਚ ਪੰਜ ਮੈਚਾਂ ਦੀ ਹਾਰ ਐਤਵਾਰ ਨੂੰ ਹੀ ਆਈ ਹੈ ਭਾਰਤ ਨੂੰ ਵੈਸਟ ਇੰਡੀਜ਼ ਦੇ ਇੱਕ ਰੋਜ਼ਾ ਜਿੱਤਣ ਲਈ ਕਟਕ ‘ਚ ਐਤਵਾਰ ਨੂੰ ਪੂਰਾ ਜੋਰ ਲਾਉਣਾ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।