Parminder Dhindsa | ਕਿਸਾਨ ਤਿੰਨ-ਤਿੰਨ ਵਾਰ ਕਣਕ ਦੀ ਬਿਜਾਈ ਕਰ ਚੁੱਕੇ ਹਨ
ਮੂਣਕ, (ਮੋਹਨ ਸਿੰਘ) ਸੂਬਾ ਸਰਕਾਰ ਹਰ ਪੱਖੋਂ ਆਪਣੀ ਜ਼ਿਮੇਵਾਰੀ ਨਿਵਾਉਣ ਵਿੱਚ ਨਾਕਾਮ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਐਲਾਨ ਕਰਨ ਦੇ ਬਾਵਜ਼ੂਦ ਛੇ ਮਹੀਨੇ ਬੀਤ ਜਾਣ ਉਪਰੰਤ ਵੀ ਸਬ ਡਵੀਜਨ ਮੂਣਕ ਦੇ ਹੜ੍ਹ ਪ੍ਰਭਾਵਿਤ ਕਿਸਾਨਾ ਨੂੰ ਹੁਣ ਤੱਕ ਮੁਆਵਜ਼ਾ ਨਹੀਂ ਮਿਲਿਆ। ਇਹ ਪ੍ਰਗਟਾਵਾ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਡਸਾ ਨੇ ਮੂਣਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਹੜ੍ਹ ਨਾਲ ਪ੍ਰਭਾਵਿਤ ਕਿਸਾਨਾਂ ਦੀ ਜਿੱਥੇ ਝੋਨੇ ਦੀ ਫਸਲ ਦੋ ਵਾਰ ਮਰ ਚੁੱਕੀ ਹੈ ਅਤੇ ਹੁਣ ਬੇਮੌਸਮੀ ਬਰਸਾਤ ਨੇ ਕਿਸਾਨਾਂ ਲਈ ਹੋਰ ਵੀ ਮੁਸ਼ਕਿਲਾਂ ਪੈਦਾ ਕਰ ਦਿੱਤੀਆਂ ਹਨ। ਕਈ ਕਿਸਾਨ ਤਾਂ ਤਿੰਨ-ਤਿੰਨ ਵਾਰ ਕਣਕ ਦੀ ਬਿਜਾਈ ਕਰ ਚੁੱਕੇ ਹਨ ਅਤੇ ਹੁਣ ਹਲਾਤ ਇਹ ਬਣ ਚੁੱਕੇ ਹਨ ਕਿ ਸੈਂਕੜੇ ਏਕੜ ਜਮੀਨ ਵਿੱਚ ਕਣਕ ਦੀ ਬਿਜ਼ਾਈ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਿੱਦਿਅਕ ਤੌਰ ‘ਤੇ ਅਤਿ ਪੱਛੜੇ ਹਲਕੇ ਲਹਿਰਾਗਾਗਾ ਵਿਖੇ ਨੌਜਵਾਨਾਂ ਲਈ ਹੋਰ ਵਿੱਦਿਅਕ ਆਦਾਰੇ ਤਾਂ ਕੀ ਖੋਲ੍ਹਣੇ ਸਨ ਸਗੋਂ ਹਲਕੇ ਦੇ ਪ੍ਰਮੁੱਖ ਹੀਰਾ ਸਿੰਘ ਭੱਠਲ ਕਾਲਜ ਲਹਿਰਾਗਾਗਾ ਨੂੰ ਬੰਦ ਕਰਕੇ ਵਿਦਿਆਰਥੀਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।Parminder Dhindsa
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।