Live : ਇੱਥੇ ਹਨੇਰੀਆਂ ਜ਼ਿੰਦਗੀਆਂ ਨੂੰ ਮਿਲ ਰਹੀ ਹੈ ਰੌਸ਼ਨੀ

Yaad E Mursid, Shah Satnam Ji Maharaj, Eye Camp

ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ 28ਵਾਂ ਮੁਫ਼ਤ ਕੈਂਪ ਸ਼ੁਰੂ | Shah Satnam Ji Maharaj
ਸਫ਼ੈਦ ਮੋਤੀਆ ਦੇ ਲੈਂਸ ਵਾਲੇ ਆਪ੍ਰੇਸ਼ਨ ਤੇ ਕਾਲੇ ਮੋਤੀਆ ਦੇ ਲੇਜ਼ਰ ਵਾਲੇ ਆਪ੍ਰੇਸ਼ਨ ਵੀ ਮੁਫ਼ਤ
ਮਾਹਿਰ ਡਾਕਟਰਾਂ ਦੀ ਟੀਮ ਦੇ ਰਹੀ ਐ ਸੇਵਾਵਾਂ

ਸਰਸਾ (ਸੱਚ ਕਹੂੰ ਨਿਊਜ਼)। ਹਨੇਰੀਆਂ ਜ਼ਿੰਦਗੀਆਂ ‘ਚ ਰੌਸ਼ਨੀ ਭਰਨਾ ਜਿੱਥੇ ਇੱਕ ਬਹੁਤ ਹੀ ਵੱਡਾ ਪਰਉਪਕਾਰ ਹੈ ਉੱਥੇ ਕਿਸੇ ਨੂੰ ਦੁਨੀਆਂ ਦਿਖਾਉਣੀ ਨਵਾਂ ਜਨਮ ਦੇਣ ਦੇ ਬਰਾਬਰ ਹੈ। ਅਜਿਹਾ ਹੀ ਕਾਰਜ ਸ਼ਾਹ ਸਤਿਨਾਮ ਜੀ ਧਾਮ ਵਿਖੇ ਅੱਜ ਸ਼ੁਰੂ ਹੋ ਗਿਆ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ‘ਚ 28ਵਾਂ ਯਾਦ ਏ ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਮੁਫ਼ਤ ਅੱਖਾਂ ਦਾ ਕੈਂਪ ਸ਼ਾਹੀ ਪਰਿਵਾਰ ਦੇ ਮੈਂਬਰਾਂ ਤੇ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਨੇ ਬੇਨਤੀ ਦਾ ਸ਼ਬਦ ਬੋਲ ਕੇ ਕੀਤਾ। ਰਾਸ਼ਟਰੀ ਅੰਨ੍ਹਾਪਨ ਕੰਟਰੋਲ ਪ੍ਰੋਗਰਾਮ ਦੇ ਤਹਿਤ ਵਿਸ਼ਾਲ ਅੱਖਾਂ ਦਾ ਜਾਂਚ ਕੈਂਪ 15 ਦਸੰਬਰ ਤੱਕ ਚੱਲੇਗਾ। (Shah Satnam Ji Maharaj)

Yaad E Mursid, Shah Satnam Ji Maharaj, Eye Camp

ਕੈਂਪ ਦੇ ਪਹਿਲੇ ਦਿਨ ਅੱਖਾਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਾਹ ਸਤਿਨਾਮ ਜੀ ਧਾਮ ‘ਚ ਅੱਖਾਂ ਦੇ ਮਾਹਿਰ ਡਾਕਟਰਾਂ ਦੁਆਰਾ ਚੈੱਕਅੱਪ ਕੀਤਾ ਜਾ ਰਿਹਾ ਹੈ। ਚੁਣੇ ਗਏ ਮਰੀਜ਼ਾਂ ਦੇ ਆਪ੍ਰੇਸ਼ਨ ਸ਼ੁੱਕਰਵਾਰ ਤੋਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅਤਿਆਧੁਨਿਕ ਆਪ੍ਰੇਸ਼ਨ ਥੀਏਟਰਾਂ ‘ਚ ਕੀਤੇ ਜਾਣਗੇ। ਕੈਂਪ ‘ਚ ਸਫ਼ੈਦ ਮੋਤੀਆ ਦੇ ਲੈਂਸ ਵਾਲੇ ਆਪ੍ਰੇਸ਼ਨ ਤੇ ਕਾਲੇ ਮੋਤੀਆ ਦੇ ਲੇਜ਼ਰ ਵਾਲੇ ਆਪ੍ਰੇਸ਼ਨ ਮੁਫ਼ਤ ਹੋਣਗੇ। ਉੱਥੇ ਹੀ ਜਿਨ੍ਹਾਂ ਮਰੀਜ਼ਾਂ ਦੀ ਉਮਰ 50 ਸਾਲ ਤੋਂ ਜ਼ਿਆਦਾ ਹੈ ਉਨ੍ਹਾਂ ਨੂੰ ਚਸ਼ਮੇ ਵੀ ਮੁਫ਼ਤ ਦਿੱਤੇ ਜਾਣਗੇ। ਜ਼ਿਕਰੋਗ ਹੈ ਕਿ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਪਵਿੱਤਰ ਯਾਦ ‘ਚ ਇਹ ਕੈਂਪ ਹਰ ਸਾਲ 12 ਤੋਂ 15 ਦਸੰਬਰ ਤੱਕ ਲਾਇਆ ਜਾਂਦਾ ਹੈ, ਜਿਸ ‘ਚ ਹੁਣ ਤੱਕ ਦੇਸ਼ ਭਰ ਤੋਂ ਲੱਖਾਂ ਮਰੀਜ਼ ਲਾਭ ਲੈ ਚੁੱਕੇ ਹਨ।

ਸੇਵਾਵਾਂ ਦੇ ਰਹੇ ਹਨ ਮਾਹਿਰ:-

ਕੈਂਪ ‘ਚ ਅੱਖਾਂ ਦੇ ਮਾਹਿਰ ਡਾ. ਮੋਨਿਕਾ ਗਰਗ, ਡਾ. ਦੀਪਿਕਾ, ਡਾ. ਰਾਮ ਕੁਮਾਰ, ਡਾ. ਗੀਤਿਕਾ, ਡਾ. ਮਨੋਜ, ਡਾ. ਕੋਨਿਕਾ, ਡਾ. ਵਿਨੋਦ ਹਾਪੁੜ ਦੇ ਨਾਲ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਜਵਾਇੰਟ ਸੀਐੱਮਓ ਡਾ. ਗੌਰਵ ਅਗਰਵਾਲ, ਡਾ. ਕੁਲਭੂਸ਼ਨ, ਡਾ. ਇਕਬਾਲ ਸਿੰਘ, ਡਾ. ਨਰਿੰਦਰ ਕਾਂਸਲ, ਡਾ. ਵੇਦਿਕਾ ਇੰਸਾਂ, ਡਾ. ਸੁਸ਼ੀਲਾ ਆਜ਼ਾਦ, ਡਾ. ਪੁਨਿਤ ਤੇ ਡਾ. ਮੁਨੀਸ਼ ਸਮੇਤ ਪੈਰਾਮੈਡੀਕਲ ਸਟਾਫ਼ ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਹਜ਼ਾਰਾਂ ਸੇਵਾਦਾਰ ਆਪਣੀਆਂ ਸੇਵਾਵਾਂ ਦੇ ਰਹੇ ਹਨ।

ਜਾਣਕਾਰੀ ਦਿੰਦੇ ਹੋਏ ਕੈਂਪ ਦੇ ਪ੍ਰਬੰਧਕਾਂ ਨੇ ਦੱਸਿਆ

  • ਮਰੀਜਾਂ ਨੂੰ ਆਪਣੇ ਨਾਲ ਸਰਕਾਰੀ ਪਛਾਣ ਪੱਤਰ ਲਿਆਉਣਾ ਜ਼ਰੂਰੀ ਹੈ।
  • ਮਰੀਜ਼ ਦੇ ਨਾਲ ਪਰਿਵਾਰ ਦਾ ਇੱਕ ਮੈਂਬਰ/ਵਾਰਸ ਹੋਣਾ ਚਾਹੀਦਾ ਹੈ।
  • ਜੇਕਰ ਮਰੀਜ਼ ਕਿਸੇ ਬਿਮਾਰੀ ਤੋਂ ਲੰਮੇਂ ਸਮੇਂ ਤੋਂ ਪੀੜਤ ਹੈ ਤਾਂ ਉਹ ਵੀ ਆਪਣਾ ਪੂਰਾ ਰਿਕਾਰਡ ਨਾਲ ਲੈ ਕੇ ਆਉਣ।
  • ਮਰੀਜ਼ ਕੈਂਪ ‘ਚ ਮੌਸਮ ਅਨਸਾਰ ਆਪਣੇ ਨਾਲ ਗਰਮ ਕੱਪੜੇ ਤੇ ਪਰਿਵਾਰ ਦਾ ਇੱਕ ਮੈਂਬਰ ਨਾਲ ਲਿਆਉਣ।
  • ਮੁਫ਼ਤ ਨੇਤਰ ਜਾਂਚ ਕੈਂਪ ਸਬੰਧੀ ਕਿਸੇ ਵੀ ਜਾਣਕਾਰੀ ਲਈ 86073-17771, 01666-260222, 23 ‘ਤੇ ਸੰਪਰਕ ਕਰ ਸਕਦੇ ਹੋ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।