ਦੇਸ਼ ਦੀ ਵਿਕਾਸ ਦਰ ‘ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲਾਏ ਰਗੜੇ
-ਕਿਹਾ, ਅਰਥਵਿਵਸਥਾ ‘ਤੇ ਹੈਰਾਨ ਕਰਨ ਵਾਲੀ ਹੈ ਮੋਦੀ ਦੀ ਚੁੱਪ
-ਚਿਦੰਬਰਮ ਨੇ ਪਹਿਲੇ ਹੀ ਦਿਨ ਜ਼ਮਾਨਤ ਦੀਆਂ ਸ਼ਰਤਾਂ ਦੀ ਕੀਤੀ ਉਲੰਘਣਾ : ਜਾਵੜੇਕਰ
ਏਜੰਸੀ/ਨਵੀਂ ਦਿੱਲੀ। ਕਰੀਬ ਸਾਢੇ ਤਿੰਨ ਮਹੀਨਿਆਂ ਬਾਅਦ ਜ਼ਮਾਨਤ ‘ਤੇ ਆਏ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਸਮਾਜ ‘ਚ ਡਰ ਦਾ ਮਾਹੌਲ ਹੈ ਤੇ ਮੀਡੀਆ ਵੀ ਇਸ ਤੋਂ ਵਾਂਝਾ ਨਹੀਂ ਹੈ ਆਈਐੱਨਐਕਸ ਮਾਮਲੇ ‘ਚ 106 ਦਿਨਾਂ ਤੱਕ ਤਿਹਾੜ ਜੇਲ੍ਹ ‘ਚ ਰਹਿਣ ਤੋਂ ਬਾਅਦ ਚਿਦੰਬਰਮ ਨੇ ਅੱਜ ਪਾਰਟੀ ਦਫ਼ਤਰ ‘ਚ ਆਪਣੇ ਪਹਿਲੀ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਦੇਸ਼ ‘ਚ ਡਰ ਦਾ ਮਾਹੌਲ ਹੈ ਤੇ ਮੀਡੀਆ ‘ਚ ਵੀ ਇਹ ਡਰ ਦੇਖਣ ਨੂੰ ਮਿਲ ਰਿਹਾ ਹੈ।
ਇੱਕ ਮੁੱਖ ਉਦਯੋਗਪਤੀ ਨੇ ਵੀ ਹਾਲ ‘ਚ ਇਸ ਡਰ ਦਾ ਜਨਤਕ ਤੌਰ ‘ਤੇ ਜ਼ਿਕਰ ਕੀਤਾ ਹੈ ਉਨ੍ਹਾਂ ਕਿਹਾ ਕਿ ਉਹ ਬੁੱਧਵਾਰ ਰਾਤ ਅੱਠ ਵਜੇ ਜਦੋਂ ਜੇਲ੍ਹ ‘ਚੋਂ ਰਿਹਾਅ ਹੋਏ ਤੇ ਖੁੱਲ੍ਹੇ ‘ਚ ਸਾਹ ਲਈ ਤਾਂ ਉਨ੍ਹਾਂ ਨੂੰ ਜੰਮੂ ਕਸ਼ਮੀਰ ਦੇ 75 ਲੱਖ ਲੋਕਾਂ ਦਾ ਖਿਆਲ ਆਇਆ, ਜਿਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਨੂੰ ਚਾਰ ਅਗਸਤ ਤੋਂ ਨਕਾਰਾ ਗਿਆ ਹੈ ਉੱਥੋਂ ਦੇ ਮੁੱਖਧਾਰਾ ਦੇ ਲੋਕਾਂ ਨੂੰ ਬੇਵਜ੍ਹਾ ਹਿਰਾਸਤ ‘ਚ ਰੱਖਿਆ ਗਿਆ ਹੈ ਦੇਸ਼ ਦੀ ਆਰਥਿਕ ਸਥਿਤੀ ਨੂੰ ਬਹੁਤ ਖਰਾਬ ਦੱਸਦਿਆਂ ਚਿਦੰਬਰਮ ਨੇ ਕਿਹਾ ਕਿ ਇਹ ਸਭ ਕੁਝ ਸਰਕਾਰ ਦੀਆਂ ਗਲਤ ਨੀਤੀਆਂ ਤੇ ਉਸਦੇ ਆਰਥਿਕ ਮਾੜੇ ਪ੍ਰਬੰਧਾਂ ਕਾਰਨ ਹੋਇਆ ਹੈ ।
ਪਰ ਹੈਰਾਨੀ ਇਸ ਗੱਲ ਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਬੰਧੀ ਚੁੱਪ ਬੈਠੇ ਹਨ ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਦੀ ਰੇਟਿੰਗ ਏਜੰਸੀਆਂ ਦੇਸ਼ ਦੀ ਅਰਥਵਿਵਸਥਾ ਸਬੰਧੀ ਨਕਾਰਾਤਮਕ ਗੱਲਾਂ ਕਰ ਰਹੀਆਂ ਹਨ ਪਰ ਮੋਦੀ ਸਰਕਾਰ ਆਪਣੇ ਸੱਤ ਮਹੀਨਿਆਂ ਦੇ ਕਾਰਜਕਾਲ ਤੋਂ ਬਾਅਦ ਵੀ ਇਸ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ ਤੇ ਮੰਦੀ ਨੂੰ ਹਲਕੇ ‘ਚ ਲੈ ਰਹੀ ਹੈ ਭਾਜਪਾ ਨੇ ਅੱਜ ਦੋਸ਼ ਲਾਇਆ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਜ਼ਮਾਨਤ ‘ਤੇ ਰਿਹਾਅ ਹੋਏ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਪੀ. ਚਿਦੰਬਰਮ ਨੇ ਅਦਾਲਤ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ ਤੇ ਕਾਂਗਰਸ ਨੇ ਉਨ੍ਹਾਂ ਦੀ ਰਿਹਾਈ ‘ਤੇ ਇੰਜ ਜਸ਼ਨ ਮਨਾਇਆ ਜਿਵੇਂ ਉਹ ਕੋਈ ਅਜ਼ਾਦੀ ਘੁਲਾਟੀਏ ਹੋਣ।
ਮੋਦੀ ਸਰਕਾਰ ਨੇ ਬੰਦੀਆਂ ਦੀ ਪੂਰੀ ਜਾਣਕਾਰੀ ਸੰਸਦ ਨੂੰ ਦਿੱਤੀ
ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਚਿਦੰਬਰਮ ਨੇ ਸਾਰੇ ਮੁੱਦਿਆਂ ‘ਤੇ ਆਪਣੀ ਰਾਇ ਰੱਖੀ ਤੇ ਕਿਹਾ ਕਿ ਜੰਮੂ ਕਸ਼ਮੀਰ ‘ਚ ਅਜ਼ਾਦੀ ਨਹੀਂ ਹੈ ਉਨ੍ਹਾਂ ਕਿਹਾ ਕਿ ਚਿਦੰਬਰਮ ਨੂੰ ਸਮਝਣਾ ਚਾਹੀਦਾ ਹੈ ਕਿ ਅਜ਼ਾਦੀ ਨਹੀਂ ਸੀ, 1975 ‘ਚ, ਜਦੋਂ ਲੱਖਾਂ ਲੋਕਾਂ ਨੂੰ ਜੇਲ੍ਹ ‘ਚ ਬੰਦ ਕਰ ਦਿੱਤਾ ਗਿਆ ਸੀ ਤੇ ਸੰਸਦ ਨੂੰ ਉਨ੍ਹਾਂ ਦੀ ਗਿਣਤੀ ਤੱਕ ਨਹੀਂ ਦੱਸੀ ਗਈ ਸੀ ਜਦੋਂਕਿ ਮੋਦੀ ਸਰਕਾਰ ਨੇ ਬੰਦੀਆਂ ਦੀ ਪੂਰੀ ਜਾਣਕਾਰੀ ਸੰਸਦ ਨੂੰ ਦਿੱਤੀ ਹੈ ਦੇਸ਼-ਵਿਦੇਸ਼ ਦੇ ਪੱਤਰਕਾਰ ਜਾ ਰਹੇ ਹਨ ਸਾਰੇ ਅਖਬਾਰ ਛਪ ਰਹੇ ਹਨ ਤੇ ਮਨਮਰਜ਼ੀ ਨਾਲ ਕੁਝ ਵੀ ਛਾਪ ਰਹੇ ਹਨ ਤੇ ਸਥਾਨਕ ਟੀਵੀ ਚੈੱਨਲ ਵੀ ਚੱਲ ਰਹੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।