ਸਾਡੇ ਨਾਲ ਸ਼ਾਮਲ

Follow us

12.9 C
Chandigarh
Saturday, February 21, 2026
More
    Home Breaking News ਯੂਪੀ: ਸ਼ੱਕੀ ਹਾ...

    ਯੂਪੀ: ਸ਼ੱਕੀ ਹਾਲਾਤ ‘ਚ ਮਿਲਿਆ ਵਿਸਫੋਟਕ

    Explosives, Suspicious, Circumstances

    ਯੂਪੀ: ਸ਼ੱਕੀ ਹਾਲਾਤ ‘ਚ ਮਿਲਿਆ ਵਿਸਫੋਟਕ
    ਇਲਾਕੇ ‘ਚ ਪਈ ਭਾਜੜ

    ਮੋਤੀਹਾਰੀ। ਬਿਹਾਰ ਦੇ ਮੋਤੀਹਾਰੀ ‘ਚ ਮਦਰ ਡੇਅਰੀ ਪਲਾਂਟ ਕੋਲ ਸ਼ੱਕੀ ਹਾਲਾਤਾਂ ‘ਚ ਵਿਸਫੋਟਕ (Explosives) ਮਿਲਣ ਕਾਰਨ ਲੋਕਾਂ ‘ਚ ਭਾਜੜ ਪੈ ਗਈ। ਮਿਲੀ ਜਾਣਕਾਰੀ ਅਨੁਸਾਰ ਸ਼ੱਕੀ ਵਿਸਫੋਟਕ ਨੂੰ ‘ਟਾਈਮ ਬੰਬ’ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪੁਲਿਸ ਪਹੁੰਚੀ ਤੇ ਬੰਬ ਰੋਧੂ ਦਸਤੇ ਨੂੰ ਬੁਲਾਇਆ ਹਾਲਾਂਕਿ ਪੁਲਿਸ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਦੱਸ ਦੇਈਏ ਕਿ ਪੂਰਬੀ ਚੰਪਾਰਣ ਦੇ ਪੀਪਰੀ ਕੋਠੀ ਕੋਲ ਨੈਸ਼ਨਲ ਹਾਈਵੇਅ 28 ਦੇ ਕਿਨਾਰੇ ਸਥਿੱਤ ਮਦਰ ਡੇਅਰੀ ਕੋਲ ਇਹ ਵਿਸਫੋਟਕ ਮਿਲਿਆ। ਇਹ ਵਿਸਫੋਟਕ ਪਿੰਡ ਦੇ ਕੁਝ ਲੋਕਾਂ ਨੇ ਦੇਖਿਆ ਸੀ ਅਤੇ ਇਸ ਦੀ ਜਾਣਕਾਰੀ ਸਥਾਨਿਕ ਪੁਲਸ ਨੂੰ ਦਿੱਤੀ ਸੀ। ਇਸ ਦੌਰਾਨ ਵਿਸਫੋਟਕ ਦੀ ਜਾਣਕਾਰੀ ਪੂਰੇ ਇਲਾਕੇ ‘ਚ ਫੈਲ ਗਈ। ਫਿਲਹਾਲ ਪੁਲਿਸ ਜਾਂਚ ‘ਚ ਜੁਟ ਗਈ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here