ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜਾਂ ‘ਚ ਜੁਟੇ ਤੇ ਕੀਤਾ ਖੂਨਦਾਨ
ਜਗਤਾਰ ਜੱਗਾ/ਮਨੋਜ/ਗੋਨਿਆਣਾ/ਮਲੋਟ। ਵੱਖ-ਵੱਖ ਥਾਈਂ ਹੋਏ ਸੜਕ ਹਾਦਸਿਆਂ ‘ਚ ਤਿੰਨ ਫੌਜ ਦੇ ਜਵਾਨਾਂ ਸਮੇਤ ਸੱਤ ਜਣਿਆਂ ਦੀ ਮੌਤ ਤੇ ਚਾਰ ਦਰਜ਼ਨ ਤੋਂ ਵੱਧ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਅਨੁਸਾਰ ਗੋਨਿਆਣਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੈਸ਼ਨਲ ਹਾਈਵੇ ‘ਤੇ ਅੱਜ ਸ਼ਾਮ ਕਰੀਬ ਸਾਢੇ ਚਾਰ ਵਜੇ ਗਰੀਨ ਬੱਸ ਸਰਵਿਸ ਕੰਪਨੀ ਦੀ ਬੱਸ ਪੀਬੀ 04-9885 ਅਤੇ ਕਾਰ ਦੀ ਆਪਸੀ ਟੱਕਰ ਹੋਣ ਕਾਰਨ ਚਾਰ ਦਰਜਨ ਸਵਾਰੀਆਂ ਜ਼ਖਮੀ ਹੋਣ ਅਤੇ ਚਾਰ ਮੌਤਾਂ ਹੋ ਗਈਆਂ। ਇਸੇ ਤਰ੍ਹਾਂ ਮਲੋਟ-ਅਬੋਹਰ ਰੋਡ ‘ਤੇ ਤਹਿਸੀਲ ਕੰਪਲੈਕਸ ਮਲੋਟ ਕੋਲ ਇੱਕ ਆਰਮੀ ਐਂਬੂਲੈਂਸ ਅਤੇ ਟਰਾਲੇ ਦੀ ਟੱਕਰ ਵਿਚ ਤਿੰਨ ਜਵਾਨਾਂ ਦੀ ਮੌਤ ਹੋ ਗਈ ਜਦਕਿ ਦੋ ਜਵਾਨ ਜ਼ਖਮੀ ਹੋ ਗਏ।
ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਗਰੀਨ ਬੱਸ ਸਰਵਿਸ ਕੰਪਨੀ ਦੀ ਬੱਸ ਗੋਨਿਆਣਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾ ਰਹੀ ਸੀ ਜਦੋਂ ਇਹ ਬੱਸ ਪਿੰਡ ਹਰਰਾਏਪੁਰ ਨੇੜੇ ਪੁੱਜੀ ਤਾਂ ਇੱਕ ਕਾਰ ਨਾਲ ਟਕਰਾ ਕੇ ਬੱਸ ਪਲਟ ਗਈ ਮੌਕੇ ਖੜ੍ਹੇ ਲੋਕਾਂ ਨੇ ਦੱਸਿਆ ਕਾਰ ਚਾਲਕ ਇੱਕ ਮੋਟਰਸਾਈਕਲ ਨੂੰ ਬਚਾਉਂਦਿਆਂ ਹੋਇਆ ਡਵਾਈਡਰ ਨਾਲ ਜਾ ਟਕਰਾਇਆ ਜਿਸ ਨਾਲ ਟਕਰਾ ਕੇ ਬੱਸ ਪਲਟ ਗਈ ਬੱਸ ਪਲਟਣ ਕਾਰਨ ਲਗਭਗ ਚਾਰ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ ਅਤੇ ਚਾਰ ਦੇ ਕਰੀਬ ਮੌਤਾਂ ਦੀ ਪੁਸ਼ਟੀ ਹੋਈ ਹੈ ।ਇਸ ਹਾਦਸੇ ਦੀ ਸੂਚਨਾ ਮਿਲਣ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਦਾਰਾਂ, ਬਠਿੰਡਾ ਦੀਆਂ ਸਹਾਰਾ ਜਨ ਸੇਵਾ, ਨੌਜਵਾਨ ਵੈਲਫੇਅਰ ਸੁਸਾਇਟੀ, 108 ਅੈਬੂਲਂੈਸ ਨੇ ਘਟਨਾ ਸਥਾਨ ਤੇ ਪਹੁੰਚ ਕੇ ਵਾਹਨਾਂ ਦੀ ਸਹਾਇਤਾ ਨਾਲ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਗੋਨਿਆਣਾ ਵਿੱਚ ਪਹੁੰਚਾਇਆ ਗਿਆ ਜਦੋਂ ਕਿ ਕੁਝ ਨੂੰ ਕੁਝ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਏ ਗਏ ਸੂਚਨਾ ਮਿਲਣ ਤੇ ਡਾ. ਨਾਨਕ ਸਿੰਘ ਐਸ.ਐਸ.ਪੀ ਬਠਿੰਡਾ, ਗੋਪਾਲ ਚੰਦ ਭੰਡਾਰੀ ਡੀ.ਐਸ.ਪੀ ਭੁੱਚੋਂ, ਸੁਖਪ੍ਰੀਤ ਸਿੰਘ ਸਿੱਧੂ ਏ.ਡੀ.ਸੀ ਬਠਿੰਡਾ ਤੋਂ ਇਲਾਵਾ ਨਾਇਬ ਤਹਿਸੀਲਦਾਰ ਤੇ ਥਾਣਾ ਨੇਹੀਆਂ ਵਾਲਾ ਦੀ ਪੁਲਿਸ ਵੀ ਮੌਕੇ ਤੇ ਪੁੱਜ ਗਈ । ਖ਼ਬਰ ਲਿਖੇ ਜਾਣ ਤੱਕ ਜ਼ਖਮੀਆਂ ਨੂੰ ਅੈਬੂਲੈਸਾਂ ਦੀ ਮਦਦ ਨਾਲ ਸਿਵਲ ਹਸਪਤਾਲ ਬਠਿੰਡਾ ਵਿਖੇ ਲਿਜਾਇਆ ਜਾ ਰਿਹਾ ਸੀ ।
ਆਰਮੀ ਐਬੂਲੈਸ ਅਤੇ ਟਰਾਲੇ ਦੀ ਟੱਕਰ
ਇਸੇ ਤਰ੍ਹਾਂ ਮਲੋਟ-ਅਬੋਹਰ ਰੋਡ ‘ਤੇ ਤਹਿਸੀਲ ਕੰਪਲੈਕਸ ਮਲੋਟ ਦੇ ਕੋਲ ਇੱਕ ਆਰਮੀ ਐਬੂਲੈਸ ਅਤੇ ਟਰਾਲੇ ਦੀ ਟੱਕਰ ਵਿਚ 3 ਸੈਨਾ ਦੇ ਜਵਾਨਾਂ ਦੀ ਮੌਤ ਹੋ ਗਈ ਜਦਕਿ 2 ਜਵਾਨ ਜ਼ਖਮੀ ਹੋ ਗਏ। ਥਾਣਾ ਕਬਰਵਾਲਾ ਵਿੱਚ ਤੈਨਾਤ ਸਿਪਾਹੀ ਗੁਰਲਾਲ ਸਿੰਘ ਨੇ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਬੁੱਧਵਾਰ ਦੀ ਰਾਤ ਨੂੰ ਕਰੀਬ ਸਾਢੇ 9 ਵਜੇ ਮਲੋਟ ਦੀ ਨਵੀ ਅਨਾਜ ਮੰਡੀ ਵਿੱਚੋਂ ਅਪਣੀ ਡਿਊਟੀ ਨਿਭਾ ਕੇ ਕਾਰ ਰਾਹੀ ਵਾਪਿਸ ਆਪਣੇ ਪਿੰਡ ਜਾ ਰਿਹਾ ਸੀ ਕਿ ਉਸਦੇ ਅੱਗੇ ਅੱਗੇ ਅਬੋਹਰ ਵੱਲ ਨੂੰ ਇੱਕ ਟਰਾਲਾ ਨੰਬਰ ਪੀਬੀ 05 ਏਬੀ /9583 ਡਾਵਾਡੋਲ ਹਾਲਤ ਵਿੱਚ ਜਾ ਰਿਹਾ ਸੀ ਕਿ ਅਚਾਨਕ ਟਰਾਲਾ ਅਬੋਹਰ ਸਾਈਡ ਤੋਂ ਆ ਰਹੀ ਫੌਜੀਆਂ ਦੀ ਐਬੂਲੈਸ ਨਾਲ ਟਕਰਾ ਗਿਆ ਜਿਸ ਵਿਚ ਸੂਬੇਦਾਰ ਜੀਤਪਾਲ, ਨਾਇਬ ਸੂਬੇਦਾਰ ਅਜੀਤ, ਕਾਂਸਟੇਬਲ ਐਨ. ਪਾਂਡਿਆਨ, ਡਰਾਇਵਰ ਬੀ.ਐਸ ਪਾਲ ਅਤੇ ਰਾਈਫ਼ਲ ਮੈਨ ਦਵਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦੱਦ ਨਾਲ ਮਲੋਟ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ਼ ਲਈ ਭਰਤੀ ਕਰਵਾਇਆ।
ਜਿੱਥੇ ਡਾਕਟਰ ਨੇ ਸੂਬੇਦਾਰ ਜੀਤਪਾਲ, ਨਾਇਬ ਸੂਬੇਦਾਰ ਅਜੀਤ, ਕਾਂਸਟੇਬਲ ਐਨ ਪਾਂਡਿਆਨ ਨੂੰ ਮ੍ਰਿਤਕ ਘੋਸ਼ਿਤ ਕਰਾਰ ਦੇ ਦਿੱਤਾ ਜਦਕਿ ਡਰਾਇਵਰ ਬੀ.ਐਸ ਪਾਲ ਅਤੇ ਰਾਈਫ਼ਲ ਮੈਨ ਦਵਿੰਦਰ ਸਿੰਘ ਬਠਿੰਡਾ ਦੇ ਆਰਮੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ। ਮ੍ਰਿਤਕ ਜਵਾਨਾਂ ਦੀਆਂ ਲਾਸ਼ਾਂ ਦਾ ਵੀਰਵਾਰ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਵਿਖ ਪੋਸਟਮਾਰਟਮ ਕਰਾਉਣ ਤੋਂ ਬਾਅਦ ਲਾਸ਼ਾਂ ਫੌਜੀ ਅਧਿਕਾਰੀਆਂ ਨੂੰ ਸੌਪ ਦਿੱਤੀਆਂ ਗਈਆਂ। ਥਾਣਾ ਸਦਰ ਪੁਲਿਸ ਦੇ ਤਫ਼ਤੀਸ਼ੀ ਅਫ਼ਸਰ ਬਲਦੇਵ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਖਿਲਾਫ਼ ਮੁਕੱਦਮਾ ਨੰ. 192 ਧਾਰਾ 279, 304ਏ, 337, 338, 427 ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।