ਭਾਰਤ ਨੇ ਪਹਿਲੀ ਪਾਰੀ 9 ਵਿਕਟਾਂ ‘ਤੇ 347 ਦੌੜਾਂ ਬਣਾਕੇ ਐਲਾਨੀ
ਕੋਲਕਾਤਾ, ਏਜੰਸੀ। ਕਪਤਾਨ ਵਿਰਾਟ ਕੋਹਲੀ (136 ਦੌੜਾਂ) ਦੇ 27ਵੇਂ ਸੈਂਕੜੇ ਦੀ ਬਦੌਲਤ ਵਿਸ਼ਵ ਦੀ ਨੰਬਰ ਇੱਕ ਟੀਮ ਭਾਰਤ ਨੇ ਬੰਗਲਾਦੇਸ਼ ਖਿਲਾਫ ਇਤਿਹਾਸਕ ਡੇਅ-ਨਾਈਟ ਟੈਸਟ ਦੇ ਦੂਜੇ ਦਿਨ ਸ਼ਨਿੱਚਰਵਾਰ ਨੂੰ ਆਪਣੀ ਪਹਿਲੀ ਪਾਰੀ 9 ਵਿਕਟਾਂ ‘ਤੇ 347 ਦੌੜਾਂ ਬਣਾ ਕੇ ਐਲਾਨੀ ਭਾਰਤ ਨੂੰ ਪਹਿਲੀ ਪਾਰੀ ‘ਚ ਇਸ ਤਰ੍ਹਾਂ 241 ਦੌੜਾਂ ਦਾ ਵਾਧਾ ਮਿਲਿਆ ਬੰਗਲਾਦੇਸ਼ ਨੇ ਆਪਣੀ ਪਹਿਲੀ ਪਾਰੀ ‘ਚ 106 ਦੌੜਾਂ ਬਣਾਈਆ ਸਨ ਭਾਰਤ ਨੇ ਦੂਜੇ ਦਿਨ ਤਿੰਨ ਵਿਕਟਾਂ ‘ਤੇ 174 ਦੌੜਾਂ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ ਸੀ ਵਿਰਾਟ ਨੇ 59 ਦੌੜਾਂ ਤੇ ਉਪ ਕਪਤਾਨ ਅਜਿੰਕਿਆ ਰਹਾਣੇ ਨੇ 23 ਦੌੜਾਂ ਨਾਲ ਆਪਣੀਆਂ ਪਾਰੀਆਂ ਨੂੰ ਅੱਗੇ ਵਧਾਇਆ ਵਿਰਾਟ ਨੇ 194 ਗੇਂਦਾਂ ‘ਤੇ 18 ਚੌਂਕਿਆਂ ਦੀ ਮੱਦਦ ਨਾਲ 136 ਦੌੜਾਂ ਬਣਾਈਆਂ ਵਿਰਾਟ ਦੇ ਕਰੀਅਰ ਦਾ ਇਹ 27ਵਾਂ ਟੈਸਟ ਸੈਂਕੜਾ ਸੀ ਅਤੇ ਇਸ ਨਾਲ ਹੀ ਸਭ ਤੋਂ ਜ਼ਿਆਦਾ ਸੈਂਕੜੇ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ‘ਚ ਸਾਂਝੇ ਰੂਪ ਨਾਲ 17ਵੇਂ ਸਥਾਨ ‘ਤੇ ਆ ਗਏ ਰਹਾਣੇ ਨੇ 51 ਦੌੜਾਂ ਬਣਾਈਆਂ। 27th Hundreds
ਇਸ ਤੋਂ ਬਾਅਦ ਬੰਗਲਾਦੇਸ਼ੀ ਗੇਂਦਬਾਜ਼ਾਂ ਨੇ ਵਧੀਆ ਵਾਪਸੀ ਕੀਤੀ ਤੇ ਭਾਰਤ ਦੀਆਂ ਵਿਕਟਾਂ ਝਟਕਾਈਆਂ ਭਾਰਤ ਦਾ ਸਕੋਰ 89.4 ਓਵਰ ‘ਚ ਜਦੋਂ 9 ਵਿਕਟਾਂ ‘ਤੇ 347 ਦੌੜਾਂ ਸੀ ਤਾਂ ਵਿਰਾਟ ਨੇ ਭਾਰਤ ਦੀ ਪਾਰੀ ਐਲਾਨ ਦਿੱਤੀ ਰਵਿੰਦਰ ਜਡੇਜਾ ਨੇ 12 ਅਤੇ ਵਿਕਟਕੀਪਰ ਰਿਧੀਮਾਨ ਸਾਹਾ ਨੇ 17 ਦੌੜਾਂ ਬਣਾਈਆਂ ਮੁਹੰਮਦ ਸ਼ਮੀ 10 ਦੌੜਾ ‘ਤੇ ਨਾਬਾਦ ਰਹੇ ਭਾਰਤੀ ਟੀਮ ਨੇ ਲੰਚ ਤੱਕ 76 ਓਵਰਾ ‘ਚ ਚਾਰ ਵਿਕਟਾਂ ਦੇ ਨੁਕਸਾਨ ‘ਤੇ 289 ਦੌੜਾਂ ਬਣਾਈਆਂ ਸਨ ਵਿਰਾਟ ਤੇ ਰਹਾਣੇ ਨੇ ਚੌਥੀ ਵਿਕਟ ਲਈ 99 ਦੌੜਾਂ ਦੀ ਸਾਂਝੇਦਾਰੀ ਕੀਤੀ। Bangladesh
ਰਹਾਣੇ ਨੇ 69 ਗੇਂਦਾ ‘ਚ ਸੱਤ ਚੌਂਕੇ ਲਾ ਕੇ 51 ਦੌੜਾਂ ਦੀਆਂ ਅਰਧ ਸੈਂਕੜਾ ਪਾਰੀ ਖੇਡੀ ਅਤੇ ਆਪਣੇ ਟੈਸਟ ਕਰੀਅਰ ਦਾ 22ਵਾਂ ਅਰਧ ਸੈਂਕੜਾ ਬਣਾਇਆ ਰਹਾਣੇ ਨੂੰ ਤੇਜੁਲ ਇਸਲਾਮ ਨੇ ਇਬਾਦਤ ਹੁਸੈਨ ਦੇ ਹੱਥੋਂ ਕੈਚ ਕਰਾ ਕੇ ਬੰਗਲਾਦੇਸ਼ ਨਹੀ ਦਿਨ ਦਾ ਪਹਿਲਾ ਤੇ ਭਾਰਤੀ ਟੀਮ ਦੀ ਚੌਥੀ ਵਿਕਟ ਝਟਕਾਈ ਹਾਲਾਂਕਿ ਇਸ ਤੋਂ ਬਾਅਦ ਲੰਚ ਤੱਕ ਬੰਗਲਾਦੇਸ਼ ਨੂੰ ਕੋਈ ਹੋਰ ਸਫਲਤਾ ਨਹੀਂ ਮਿਲੀ ਤੇ ਕਪਤਾਨ ਵਿਰਾਟ ਲੰਚ ਤੱਕ 130 ਦੋੜਾਂ ਬਣਾ ਚੁੰਕੇ ਸਨ ਉਨ੍ਹਾਂ ਨੇ ਟੈਸਟ ਕ੍ਰਿਕਟ ‘ਚ ਆਪਣਾ 27ਵਾਂ ਸੈਂਕੜਾ ਪੂਰਾ ਕੀਤਾ ਤੇ ਇਤਿਹਾਸਕ ਗੁਲਾਬੀ ਗੇਂਦ ਟੈਸਟ ਨੂੰ ਆਪਣੀ ਸੈਂਕੜਾ ਪਾਰੀ ਨਾਲ ਯਾਦਗਾਰ ਬਣਾਇਆ।
ਵਿਰਾਟ ਨੇ ਆਲਰਾਊਂਡਰ ਰਵਿੰਦਰ ਜਡੇਜਾ ਨਾਲ ਮਿਲ ਕੇ ਪੰਜਵੀਂ ਵਿਕਟ ਲਈ 53 ਦੌੜਾਂ ਦੀ ਸਾਂਝੇਦਾਰੀ ਕੀਤੀ ਲੰਚ ਤੋਂ ਬਾਅਦ ਜਡੇਜਾ ਸਭ ਤੋਂ ਪਹਿਲਾਂ ਆਊਟ ਹੋਏ ਜਿਸ ਨੂੰ ਅਬੂ ਜਾਇਦ ਨੇ ਆਊਟ ਕੀਤਾ ਜਡੇਜਾ ਦੀ ਵਿਕਟ 289 ਦੇ ਸਕੋਰ ‘ਤੇ ਡਿੱਗੀ ਤੇ ਭਾਰਤੀ ਪਾਰੀ ਦੀਆਂ 300 ਦੌੜਾਂ ਪੂਰੀਆਂ ਹੋਣ ਤੋਂ ਕੁਝ ਦੇਰ ਬਾਅਦ ਹੀ ਵਿਰਾਟ ਵੀ ਪਵੇਲੀਅਨ ਪਰਤ ਗਏ ਇਬਾਦਤ ਹੁਸੈਨ ਨੇ ਵਿਰਾਟ ਨੂੰ ਤੇਜੂਲ ਦੇ ਹੱਥੋਂ ਕੈਚ ਕਰਾਇਆ ਇਸ ਤੋਂ ਬਾਅਦ ਭਾਰਤ ਦੀਆਂ ਵਿਕਟਾ ਡਿੱਗਦੀਆਂ ਗਈਆਂ ਅਲ ਅਮੀਨ ਨੇ ਰਵੀਚੰਦਰਨ ਅਸ਼ਵਿਨ (9) ਅਤੇ ਇਸ਼ਾਂਤ ਸ਼ਰਮਾ (0) ਦੀਆਂ ਵਿਕਟਾਂ ਝਟਕਾਈਆਂ ਜਦੋਂ ਕਿ ਜਾਇਦ ਨੇ ਇਸ਼ਾਂਤ ਨੂੰ ਖਾਤਾ ਨਹੀਂ ਖੋਲਣ ਦਿੱਤਾ ਵਿਰਾਟ ਨੇ ਦੂਜੇ ਸ਼ੈਸ਼ਨ ‘ਚ ਭਾਰਤੀ ਪਾਰੀ ਐਲਾਨ ਕਰ ਦਿੱਤੀ।
ਬੰਗਲਾਦੇਸ਼ ਨੇ ਦੂਜੀ ਪਾਰੀ ‘ਚ 53 ਦੌੜਾਂ ‘ਤੇ ਗਵਾਈਆਂ 4 ਵਿਕਟਾਂ
ਬੰਗਲਾਦੇਸ਼ ਨੇ ਦੂਜੀ ਪਾਰੀ ‘ਚ ਬੱਲੇਬਾਜੀ ਕਰਦਿਆਂ 12 ਓਵਰਾ ‘ਚ 53 ਦੌੜਾਂ ‘ਤੇ 4 ਵਿਕਟਾਂ ਗੁਆ ਦਿੱਤੀਆਂ ਸਨ ਓਪਨਰ ਬੱਲੇਬਾਜ਼ ਸ਼ਦਨਾਮ (ਜ਼ੀਰੋ), ਇਮਰੂਲ ਕਿਆਸ 5 ਦੌੜਾਂ ਤੇ ਮੋਨੀਮਲ ਹਕ (ਜ਼ੀਰੋ) ਤੇ ਮੁਹੰਮਦ ਮਿਥੁਨ ਸਿਰਫ (6) ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ ਸਮਾਚਾਰ ਲਿਖੇ ਜਾਣ ਤੱਕ ਮਿਸ਼ਫਿਕੁਰ ਰਹੀਮ 16 ਦੌੜਾਂ ਅਤੇ ਮਹਿਮੂਦਉਲਾਹ 21 ਦੌੜਾਂ ਬਣਾਕੇ ਕ੍ਰੀਜ ‘ਤੇ ਡਟੇ ਹੋਏ ਸਨ ਟੀਮ ਇੰਡੀਆ ਵੱਲੋਂ ਗੇਂਦਬਾਜ਼ੀ ਕਰਦੇ ਹੋਏ ਇਸ਼ਾਂਤ ਸ਼ਰਮਾ ਨੇ 3 ਵਿਕਟਾਂ ਦਾ ਤੇ ਉਮੇਸ਼ ਯਾਦਵ ਨੇ 1 ਵਿਕਟ ਦਾ ਯੋਗਦਾਨ ਪਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।