ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਬੰਗਲਾਦੇਸ਼ ਨੇ ਟ...

    ਬੰਗਲਾਦੇਸ਼ ਨੇ ਟੌਸ ਜਿੱਤ ਕੇ ਕੀਤਾ ਬੱਲੇਬਾਜ਼ੀ ਦਾ ਫੈਸਲਾ

    Bangladesh

    ਗੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ ਮੈਚ

    ਕੋਲਕਾਤਾ। ਭਾਰਤ ਤੇ ਬੰਗਲਾਦੇਸ਼ ਦੀਆਂ ਟੀਮਾਂ ਅੱਜ ਕੋਲਕਾਤਾ ਦੇ ਈਡਨ ਗਾਰਡਨਸ ਮੈਦਾਨ ‘ਚ ਇਤਿਹਾਸ ਰਚਣ ਲਈ ਤਿਆਰ ਹਨ। ਇਸ ਦੌਰਾਨ ਬੰਗਲਾਦੇਸ਼ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਹ ਮੈਚ ਟੈਸਟ ਸੀਰੀਜ਼ ਦਾ ਦੂਜਾ ਮੈਚ ਹੈ, ਜਿੱਥੇ ਜੇਕਰ ਭਾਰਤੀ ਟੀਮ ਇਹ ਮੈਚ ਜਿੱਤ ਜਾਂਦੀ ਹੈ ਤਾਂ ਉਹ ਸੀਰੀਜ਼ ‘ਤੇ ਕਬਜ਼ਾ ਕਰ ਲਵੇਗੀ ਤੇ ਇਤਿਹਾਸ ਸਿਰਜਿਆ ਜਾਵੇਗਾ ਪਰ ਜੇਕਰ ਬੰਗਲਾਦੇਸ਼ ਦੀ ਟੀਮ ਮੈਚ ਜਿੱਤ ਜਾਂਦੀ ਹੈ ਤਾਂ ਲੜੀ ਬਰਾਬਰ ਖ਼ਤਮ ਹੋ ਜਾਵੇਗੀ। ਭਾਰਤ ‘ਚ ਪਹਿਲੀ ਵਾਰ ਇਹ ਇਤਿਹਾਸਕ ਮੈਚ ਡੇਅ ਨਾਈਟ ਮੈਚ ਹੋਣ ਜਾ ਰਿਹਾ ਹੈ ਜਿੱਥੇ ਇਹ ਮੈਚ ਗੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ। ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਕਈ ਵੱਡੀਆਂ ਸਖਸ਼ੀਅਤਾਂ ਇਸ ਮੈਚ ਦਾ ਹਿੱਸਾ ਹੋਣਗੀਆਂ।  Bangladesh

    ਜਿਸ ‘ਚ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਤੇ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਦਾ ਨਾਂਅ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਸਾਲ 2000 ‘ਚ ਭਾਰਤ ਤੇ ਬੰਗਲਾਦੇਸ਼ ਵਿਚਾਲੇ ਖੇਡੇ ਗਏ ਪਹਿਲੇ ਟੈਸਟ ‘ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਵੀ ਇਸ ਟੈਸਟ ਲਈ ਸੱਦਾ ਦਿੱਤਾ ਗਿਆ ਹੈ। ਈਡਨ ਗਾਰਡਨਸ ਮੈਦਾਨ ‘ਚ ਤੇਜ਼ ਗੇਂਦਬਾਜ਼ਾਂ ਨੇ ਕੁੱਲ 643 ਵਿਕਟਾਂ ਲਈਆਂ ਹਨ, ਜਦਕਿ ਸਪਿਨਰਾਂ ਨੇ 556 ਵਿਕਟਾਂ ਆਪਣੇ ਨਾਂਅ ਕੀਤੀਆਂ। ਜਦਕਿ, ਹੁਣ ਵੇਖਣਾ ਇਹ ਹੈ ਕਿ ਕਿਹੜੇ ਗੇਂਦਬਾਜ਼ ਗੁਲਾਬੀ ਗੇਂਦ ਨਾਲ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹਨ। ਹੁਣ ਤੱਕ 35 ਵਾਰ ਟੌਸ ਜਿੱਤਣ ਵਾਲੀ ਟੀਮ ਨੇ ਬੱਲੇਬਾਜ਼ੀ ਕੀਤੀ ਹੈ, ਜਦੋਂਕਿ 6 ਟੀਮਾਂ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਕੀਤੀ ਹੈ। Bangladesh

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here