ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸਮੁੰਦਰ ‘ਚ ਪਲਾਸਟਿਕ ਕਚਰਾ ਆਉਣ ਲਈ ਭਾਰਤ ਨੂੰ ਕੋਸਿਆ ਹੈ ਬਿਨਾਂ ਸ਼ੱਕ ਪਲਾਸਟਿਕ ਦੀਆਂ ਬੋਤਲਾਂ, ਗਲਾਸ ਤੇ ਹੋਰ ਕਚਰਾ ਸਮੁੰਦਰ ਤੇ ਸਮੁੰਦਰੀ ਜੀਵਾਂ ਲਈ ਘਾਤਕ ਹੈ ਪਰ ਇਸ ਨੂੰ ਕੌਮਾਂਤਰੀ ਸਮੱਸਿਆ ਦੇ ਤੌਰ ‘ਤੇ ਪੇਸ਼ ਕਰਨ ਦੀ ਬਜਾਇ ਸਿਰਫ਼ ਭਾਰਤ ਨੂੰ ਉਲਾਂਭਾ ਦੇਣਾ ਮਸਲੇ ਨੂੰ ਗਲਤ ਢੰਗ ਨਾਲ ਪੇਸ਼ ਕਰਨਾ ਹੈ ਅਸਲ ‘ਚ ਸਮੁੰਦਰ ‘ਚ ਕਚਰਾ ਸੁੱਟਣ ਲਈ ਚੀਨ, ਇੰਡੋਨੇਸ਼ੀਆ, ਫ਼ਿਲੀਪੀਂਸ, ਸ੍ਰੀਲੰਕਾ ਤੇ ਥਾਈਲੈਂਡ ਦੀ ਵੱਡੀ ਜਿੰਮੇਵਾਰੀ ਹੈ ਭਾਰਤ ‘ਚ ਸਮੁੰਦਰੀ ਕਿਨਾਰਾ 7500 ਕਿਲੋਮੀਟਰ ਹੈ ਜਦੋਂ ਕਿ ਫ਼ਿਲੀਪੀਂਸ ‘ਚ 36000 ਤੇ ਇੰਡੋਨੇਸ਼ੀਆ ‘ਚ 54000 ਕਿਲੋਮੀਟਰ ਤੋਂ ਵੱਧ ਹੈ ਇਸੇ ਤਰ੍ਹਾਂ ਚੀਨ ਦਾ ਸਮੁੰਦਰ ਨਾਲ ਲੱਗਦਾ ਕਿਨਾਰਾ ਭਾਰਤ ਨਾਲੋਂ ਦੁੱਗਣਾ ਹੈ ਇਸ ‘ਚ ਕੋਈ ਸ਼ੱਕ ਨਹੀਂ ਕਿ ਭਾਰਤੀ ਵੀ ਸਮੁੰਦਰ ‘ਚ ਕਚਰਾ ਸੁੱਟਦੇ ਹਨ ਪਰ ਸਾਰੇ ਦਾ ਸਾਰਾ ਦੋਸ਼ ਭਾਰਤ ‘ਤੇ ਲਾਉਣਾ ਜਾਇਜ਼ ਨਹੀਂ ਖੁਦ ਅਮਰੀਕਾ ਦੇ ਕਈ ਸੂਬੇ ਪਲਾਸਟਿਕ ਕਚਰਾ ਵੱਡੀ ਮਾਤਰਾ ‘ਚ ਸਮੁੰਦਰ ‘ਚ ਸੁੱਟ ਰਹੇ ਹਨ ਯੂਐਸ ਟੂਡੇ ਦੀ ਰਿਪੋਰਟ ਮੁਤਾਬਿਕ ਸਭ ਤੋਂ ਜ਼ਿਆਦਾ ਗੰਦਗੀ ਚੀਨ ਤੇ ਕਈ ਹੋਰ ਮੁਲਕ ਸੁੱਟਦੇ ਹਨ ਇਸ ਰਿਪੋਰਟ ‘ਚ ਭਾਰਤ ਦਾ ਜ਼ਿਕਰ ਹੈ ਪਰ ਪ੍ਰਮੁੱਖਤਾ ਨਾਲ ਨਹੀਂ ਇਸ ਗੱਲ ‘ਚ ਵੀ ਕੋਈ ਸ਼ੱਕ ਨਹੀਂ ਕਿ ਯੂਰਪੀ ਤੇ ਅਮਰੀਕੀ ਮੁਲਕਾਂ ਦੀ ਤੁਲਨਾ ‘ਚ ਏਸ਼ੀਆਈ ਮੁਲਕ ਘੱਟ ਜਾਗਰੂਕ ਤੇ ਜ਼ਿਆਦਾ ਲਾਪਰਵਾਹ ਹਨ ਭਾਰਤ ਵੀ ਏਸ਼ੀਆ ‘ਚ ਹੈ ਜਿੱਥੇ ਪਵਿੱਤਰ ਮੰਨੀਆਂ ਜਾਣ ਵਾਲੀਆਂ ਨਦੀਆਂ ‘ਚ ਵੀ ਲੋਕ ਗੰਦਗੀ ਸੁੱਟ ਰਹੇ ਹਨ, ਪਰ ਇਸ ਮਸਲੇ ਦਾ ਹੱਲ ਕਿਸੇ ਇੱਕ ਦੇਸ਼ ਜਾਂ ਘੱਟ ਗੰਦਗੀ ਸੁੱਟਣ ਵਾਲੇ ਦੇਸ਼ ਸਿਰ ਥੋਪ ਕੇ ਨਹੀਂ ਹੋ ਸਕਦਾ ਦਰਅਸਲ ਪੂਰੇ ਵਿਸ਼ਵ ਨੂੰ ਪਲਾਸਟਿਕ ਮੁਕਤ ਕਰਨ ਦੀ ਸਖ਼ਤ ਜ਼ਰੂਰਤ ਹੈ ।
ਇਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਅਮਰੀਕਾ ਨੂੰ ਹੀ ਕਰਨੀ ਚਾਹੀਦੀ ਹੈ ਪਲਾਸਟਿਕ ਸਮੁੰਦਰ ਸਮੇਤ ਸਾਰੇ ਵਾਤਾਵਰਨ ਲਈ ਖਤਰਾ ਬਣਿਆ ਹੋਇਆ ਹੈ ਇਸ ਵਾਸਤੇ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਨਵੀਂ ਪੀੜ੍ਹੀ ਦੀ ਜੀਵਨਸ਼ੈਲੀ ਬਦਲਣੀ ਪਵੇਗੀ ਲਗਭਗ ਹਰ ਦੇਸ਼ ਦੀ ਵਿਰਾਸਤ ਪਲਾਸਟਿਕ ਦੀ ਵਰਤੋਂ ਰਹਿਤ ਸੀ ਅਮਰੀਕਾ ਤੇ ਕਈ ਹੋਰ ਵਿਕਸਿਤ ਦੇਸ਼ਾਂ ਅੰਦਰ ਉਦਯੋਗਿਕ ਉਤਪਾਦਾਂ ਨਾਲ ਪਲਾਸਟਿਕ ਦੀਆਂ ਚੀਜ਼ਾਂ ਦੀ ਵਰਤੋਂ ਵਧੀ ਹੈ ਤੇ ਅਮਰੀਕੀ ਸੱਭਿਆਚਾਰ ਹੀ ਪੂਰੇ ਵਿਸ਼ਵ ਅੰਦਰ ਪਲਾਸਟਿਕ ਦਾ ਰਿਵਾਜ਼ ਲੈ ਕੇ ਆਇਆ ਹੈ ਅਮਰੀਕੀ ਕੰਪਨੀਆਂ ਨੇ ਦੂਜਿਆਂ ਦੇਸ਼ਾਂ ਅੰਦਰ ਸਿਰਫ਼ ਆਪਣਾ ਸਾਮਾਨ ਹੀ ਨਹੀਂ ਵੇਚਿਆ ਸਗੋਂ ਇੱਕ ਜੀਵਨਸ਼ੈਲੀ ਵੀ ਘੁਸੇੜ ਦਿੱਤੀ ਜਿਸ ਨਾਲ ਖਾਣ-ਪੀਣ ਦੀਆਂ ਚੀਜਾਂ ਮਨੁੱਖੀ ਸਿਹਤ ਲਈ ਵੀ ਨੁਕਸਾਨਦੇਹ ਸਾਬਤ ਹੋਈਆਂ ਤੇ ਇਹਨਾਂ ਨਾਲ ਪਲਾਸਟਿਕ ਦੇ ਢੇਰ ਵੀ ਲੱਗਣ ਲੱਗੇ ਚਾਹੀਦਾ ਤਾਂ ਇਹ ਹੈ ਕਿ ਸਭ ਤੋਂ ਪਹਿਲਾਂ ਅਮਰੀਕਾ ਪਲਾਸਟਿਕ ਦੀ ਵਰਤੋਂ ਘਟਾਉਣ ਦੇ ਨਾਲ-ਨਾਲ ਕਚਰੇ ਨੂੰ ਸੰਭਾਲਣ ਦੀ ਮਿਸਾਲ ਪੈਦਾ ਕਰੇ ਅਮਰੀਕਾ ਦੀ ਦੇਖਾ-ਦੇਖੀ ਏਸ਼ੀਆਈ ਤੇ ਯੂਰਪੀ ਮੁਲਕ ਵੀ ਬਦਲਣਗੇ ਭਾਰਤ ਅੰਦਰ ਸਰਕਾਰੀ ਪੱਧਰ ‘ਤੇ ਪਲਾਸਟਿਕ ਦੀ ਵਰਤੋਂ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ ਆਉਂਦੇ ਸਮੇਂ ‘ਚ ਸਰਕਾਰ ਵੱਲੋਂ ਸਖ਼ਤੀ ਵਰਤਣ ਦੀ ਵੀ ਸੰਭਾਵਨਾ ਹੈ ਸਭ ਤੋਂ ਚੰਗੀ ਗੱਲ ਇਹੀ ਹੋਵੇਗੀ ਕਿ ਪਲਾਸਟਿਕ ਕਚਰੇ ਦੀ ਸਹੀ ਢੰਗ ਨਾਲ ਰੀਸਾਈਕਲਿੰਗ ਕਰਨ ਦੀ ਮੁਹਿੰਮ ਚਲਾਉਣ ਦੇ ਨਾਲ ਇਸ ਦੇ ਹੋਰ ਬਦਲ ਲੱਭੇ ਜਾਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।