ਮਹਾਂਰਾਸ਼ਟਰ ‘ਚ ਲੋਕ-ਫ਼ਤਵੇ ਦਾ ਨਿਰਾਦਰ ਕਰਦੀਆਂ ਸਿਆਸੀ ਪਾਰਟੀਆਂ

Political, Disrespect, Public, Maharashtra

ਸੰਤੋਸ਼ ਕੁਮਾਰ ਭਾਰਗਵ

ਮਹਾਂਰਾਸ਼ਟਰ ‘ਚ ਭਾਜਪਾ ਅਤੇ ਸ਼ਿਵ ਸੈਨਾ ਨੇ ਮਿਲ ਕੇ ਵਿਧਾਨ ਸਭਾ ਚੋਣਾਂ ਲੜੀਆਂ ਦੋਵੇਂ ਹੀ ਪਾਰਟੀਆਂ ਮੁੱਖ ਮੰਤਰੀ ਦਾ ਅਹੁਦਾ ਆਪਣੇ ਕੋਲ ਰੱਖਣਾ ਚਾਹੁੰਦੀਆਂ ਸਨ ਮੁੱਖ ਮੰਤਰੀ ਅਹੁਦੇ ਦੀ ਦਾਅਵੇਦਾਰੀ ਨੂੰ ਲੈ ਕੇ ਦੋਵਾਂ ‘ਚ ਫੁੱਟ ਪੈ ਗਈ ਹੈ ਕਿਹੋ-ਜਿਹੀ ਬਿਡੰਬਨਾ ਹੈ ਕਿ ਸਿਆਸਤ ‘ਚ ਕੋਈ ਕਿਸੇ ਦਾ ਮਿੱਤਰ ਨਹੀਂ, ਕੋਈ ਕਿਸੇ ਦਾ ਵਿਰੋਧੀ ਨਹੀਂ ਸਾਰੀਆਂ ਸਿਆਸੀ ਪਾਰਟੀਆਂ ਮੌਕਾਪ੍ਰਸਤ ਹਨ ਮਹਾਂਰਾਸ਼ਟਰ ‘ਚ ਵੱਖ -ਵੱਖ ਸਿਆਸੀ ਪਾਰਟੀਆਂ ਸੱਤਾ ਦੀ ਖੇਡ, ਖੇਡ ਰਹੀਆਂ ਹਨ, ਉਸ ‘ਚ ਕਿਤੇ ਵੀ ਜਨਹਿੱਤ ਨਹੀਂ ਦਿਸ ਰਿਹਾ ਹੈ ਅੱਜ ਫਡਨਵੀਸ ਸਾਬਕਾ ਮੁੱਖ ਮੰਤਰੀ ਹਨ, ਭਾਜਪਾ-ਸ਼ਿਵ ਸੈਨਾ ਗਠਜੋੜ ਟੁੱਟ ਗਿਆ ਹੈ, ਮੁੱਖ ਮੰਤਰੀ ਬਣਾਉਣ ਦੀ ਸ਼ਿਵ ਸੈਨਾ ਦੀ ਮਨਸ਼ਾ ਫਿਲਹਾਲ ਅਧੂਰੀ ਹੈ, ਮਹਾਂਰਾਸ਼ਟਰ ‘ਚ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਗਿਆ ਹੈ।

ਮਹਾਂਰਾਸ਼ਟਰ ‘ਚ ਜੋ ਹੋਇਆ, ਉਸਨੇ ਸਾਡੇ ਸਿਆਸੀ ਸੌੜੇਪਣ ਤੇ ਵਿਚਾਰਕ ਦੀਵਾਲੀਏਪਣ ਨੂੰ ਇੱਕ ਵਾਰ ਫਿਰ ਪੂਰੀ ਤਰ੍ਹਾਂ ਬੇਪਰਦ ਕਰ ਦਿੱਤਾ ਹੈ ਭਾਜਪਾ-ਸ਼ਿਵ ਸੈਨਾ ਵਿਚਕਾਰ 50-50 ਦੇ ਫਾਰਮੂਲੇ ‘ਤੇ ਕਦੋਂ ਤੇ ਕੀ ਚਰਚਾ ਹੋਈ ਉਹ ਦੋਵੇਂ ਪਾਰਟੀਆਂ ਦੇ ਆਗੂ ਬਿਹਤਰ ਜਾਣਦੇ ਹੋਣਗੇ ਪਰ ਜ਼ਾਹਿਰ ਹੈ, ਸਿਆਸੀ ਸੌਦੇਬਾਜੀ ਦੇ ਦਸਤਾਵੇਜ਼ ਤਿਆਰ ਨਹੀਂ ਕੀਤੇ ਜਾਂਦੇ ਇਹ ਸਹੀ ਹੈ ਕਿ ਆਮ ਤੌਰ ‘ਤੇ ਜਿਆਦਾ ਵਿਧਾਇਕਾਂ ਵਾਲੀ ਪਾਰਟੀ ਨੂੰ ਹੀ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਜਾਂਦਾ ਹੈ, ਪਰ ਉਸਦੇ ਉਲਟ ਵੀ ਉਦਾਹਰਨ ਘੱਟ ਨਹੀਂ ਹਨ ਕਰਨਾਟਕ ‘ਚ ਕਾਂਗਰਸ ਦੀ ਹਮਾਇਤ ਨਾਲ ਘੱਟ ਵਿਧਾਇਕਾਂ ਵਾਲੇ ਜਨਤਾ ਦਲ-ਸੈਕਿਊੂਲਰ ਦੇ ਐਚ. ਡੀ. ਕੁਮਾਰਸਵਾਮੀ ਮੁੱਖ ਮੰਤਰੀ ਬਣੇ।

ਸ਼ਿਵ ਸੈਨਾ ਅਤੇ ਭਾਜਪਾ ਦੀ ਖਿੱਚੋਤਾਣ ਅਤੇ ਬਣਦੇ -ਵਿਗੜਦੇ ਰਿਸ਼ਤਿਆਂ ਵਿਚਕਾਰ ਐਨਸੀਸੀ ਪ੍ਰਮੁੱਖ ਸ਼ਰਦ ਪਵਾਰ ‘ਰਿੰਗਮਾਸਟਰ’ ਸਾਬਤ ਹੋਏ ਹਨ ਪਵਾਰ ਨੂੰ ਇੱਕ ‘ਸ਼ਾਤਿਰ’ ਸਿਆਸੀ ਆਗੂ ਮੰਨਿਆ ਜਾਂਦਾ ਹੈ ਮਹਾਂਰਾਸ਼ਟਰ ‘ਚ ਉਨ੍ਹਾਂ ਨੂੰ ‘ਅਦ੍ਰਿਸ਼ ਸ਼ਕਤੀ ‘ ਦੇ ਤੌਰ ‘ਤੇ ਸੰਬੋਧਨ ਕੀਤਾ ਜਾਂਦਾ ਰਿਹਾ ਹੈ ਉਨ੍ਹਾਂ ਨੇ ਹੀ ਮੁੱਖ ਮੰਤਰੀ ਦੀ ਕੁਰਸੀ ਦਾ ਲਾਲਚ ਦਿਖਾ ਕੇ ਸ਼ਿਵ ਸੈਨਾ ਅਤੇ ਉਦੈ ਠਾਕਰੇ ਨੂੰ ‘ਚਨੇ ਦੇ ਝਾੜ’ ‘ਤੇ ਚੜ੍ਹਾਇਆ ਅਤੇ ਫਿਰ ਸਰਕਾਰ ਨਾ ਬਣਨ ਦੇਣ ‘ਤੇ ਝਾੜ ਤੋਂ ਹੇਠਾਂ Àੁੱਤਰਨ ਨੂੰ ਮਜ਼ਬੂਰ ਵੀ ਕੀਤਾ ਹੁਣ ਮਹਾਂਰਾਸ਼ਟਰ ‘ਚ ਸਿਆਸਤ ਅਤੇ ਸੌਦੇਬਾਜ਼ੀ ਦਾ ਦੌਰ ਸ਼ੁਰੂ ਹੋਵੇਗਾ, ਤਾਂ ਉਸਦੇ ਸੂਤਰਧਾਰ ਵੀ ਪਵਾਰ ਹੀ ਹੋਣਗੇ ਚੋਣਾਂ ਤੋਂ ਪਹਿਲਾਂ 19 ਆਗੂ ਐਨਸੀਪੀ ਛੱਡ ਕੇ ਭਾਜਪਾ ‘ਚ ਗਏ ਸਨ, ਪਰ ਪਵਾਰ ਦੇ ਭਾਵੁਕ ਅਤੇ ਧੂੰਆਂਧਾਰ ਪ੍ਰਚਾਰ ਨੇ ਜ਼ਿਆਦਾਤਰ ਨੂੰ ਹਰਾਇਆ ਇੱਥੋਂ ਤੱਕ ਕੀ ਛਤਰਪਤੀ ਸ਼ਿਵਾਜੀ ਦੇ ਵੰਸ਼ਜ ਵੀ ਭਾਜਪਾ ‘ਚ ਹੋਣ ਦੇ ਬਾਵਜੂਦ ਜਿੱਤ ਨਹੀਂ ਸਕੇ ਇਹ ਪਵਾਰ ਦੀ ਰਾਜਨੀਤੀ ਪ੍ਰਤੀ ਮਹਾਂਰਾਸ਼ਟਰ ਦੀ ਪ੍ਰਵਾਨਗੀ ਹੈ ਭਾਜਪਾ ਦੇ ਵਿਆਪਕ ਅਤੇ ਮਹਿੰਗੇ ਪ੍ਰਚਾਰ ਦੇ ਬਾਵਜੂਦ ਐਨਸੀਪੀ ਦੇ 54 ਵਿਧਾਇਕ ਜਿੱਤ ਕੇ ਆਏ ਫਿਲਹਾਲ ਸ਼ਿਵ ਸੈਨਾ ਦੀ ਸਰਕਾਰ ਬਣਨ ਦੇ ਕੋਈ ਆਸਾਰ ਨਹੀਂ ਹਨ, ਕਿਉਂਕਿ ਐਨਸੀਪੀ ਅਤੇ ਕਾਂਗਰਸ ਨੇ ਹਾਲੇ ਤਾਂ ਸਾਂਝਾ ਪ੍ਰੋਗਰਾਮ ਦੇ ਵੱਖ-ਵੱਖ ਪਹਿਲੂਆਂ, ਨੀਤੀਆਂ, ਸਾਂਝੀ ਸਰਕਾਰ ਦੇ ਬਲੂ ਪ੍ਰਿੰਟ ਅਤੇ ਫਾਰਮੂਲੇ ‘ਤੇ ਸੋਚਣਾ ਤੇ ਵਿਚਾਰ ਕਰਨੀ ਸ਼ੁਰੂ ਕੀਤੀ ਹੈ ਸੂਤਰਾਂ ਦਾ ਮੰਨਣਾ ਹੈ ਕਿ ਪਵਾਰ, ਐਨਸੀਪੀ ਅਤੇ ਸ਼ਿਵ ਸੈਨਾ ਦਾ ਮੁੱਖ ਮੰਤਰੀ, ਢਾਈ -ਢਾਈ ਸਾਲ ਦੀ ਮੰਗ ਰੱਖ ਸਕਦੇ ਹਨ ਅਤੇ ਪੂਰੇ ਪੰਜ ਸਾਲ ਲਈ ਕਾਂਗਰਸ ਦਾ ਉਪ ਮੁੱਖ ਮੰਤਰੀ ਚਾਹੁੰਦੇ ਹਨ ਸਰਕਾਰ ਦੀ ਸਥਿਰਤਾ ਲਈ ਪਵਾਰ ਚਾਹੁੰਦੇ ਹਨ ਕਿ ਕਾਂਗਰਸ ਸਰਕਾਰ ‘ਚ ਸ਼ਾਮਲ ਹੋਵੇ ਬੁਨਿਆਦੀ ਸਵਾਲ ਹੈ ਕੀ ਸ਼ਿਵ ਸੈਨਾ ਇਨ੍ਹਾਂ ਸ਼ਰਤਾਂ ਲਈ ਤਿਆਰ ਹੋਵੇਗੀ?

ਵਿਧਾਇਕ ਬਣਨ ਲਈ ਸਿਆਸੀ ਆਗੂ ਔਸਤਨ ਪੰਜ -ਦਸ ਕਰੋੜ ਰੁਪਏ ਆਮ ਤੌਰ ‘ਤੇ ਖਰਚ ਕਰਦੇ ਹਨ, ਲਿਹਾਜ਼ਾ ਉਹ ਫ਼ਿਲਹਾਲ ਚੋਣਾਂ ਦੇ ਪੱਖ ‘ਚ ਨਹੀਂ ਹਨ ਅਤੇ ਛੇਤੀ ਸਰਕਾਰ ਬਣਾਏ ਜਾਣ ਦੇ ਪੱਖ ‘ਚ ਹਨ ਕਾਂਗਰਸ ਦੇ ਜ਼ਿਆਦਾਤਰ ਵਿਧਾਇਕ ਆਪਣੀ ਸ਼ਖਸੀਅਤ ਅਤੇ ਦੌਲਤ ‘ਤੇ ਜਿੱਤ ਕੇ ਆਏ ਸਨ, ਲਿਹਾਜ਼ਾ ਦੇਰ-ਸਵੇਰ ਉਹ ਉਸ ਪੱਖ ‘ਚ ਜਾ ਸਕਦੇ ਹਨ, ਜਿਸਦੀ ਸਰਕਾਰ ਬਣਨ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੋਵੇਗੀ ਉੱਥੇ ਵਿਧਾਇਕਾਂ ਦੀ ਸੌਦੇਬਾਜ਼ੀ ਵੀ ਮਹਿੰਗੇ ਪੱਧਰ ‘ਤੇ ਤੈਅ ਹੁੰਦੀ ਹੈ ਵਿਧਾਇਕਾਂ ‘ਚ ਪਾਰਟੀ ਪ੍ਰਤੀ ਨਿਸ਼ਠਾ ਬਹੁਤ ਘੱਟ ਹੁੰਦੀ ਹੈ ਕਿਉਂਕਿ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਗਿਆ ਹੈ, ਪਰ ਸਰਕਾਰ ਬਣਨ ਦੀ ਸੰਭਾਵਨਾ ਹੁਣ ਵੀ ਬਰਾਬਰ ਹੈ, ਲਿਹਾਜ਼ਾ ਆਉਣ ਵਾਲੇ ਦਿਨਾਂ ‘ਚ ਵਿਧਾਇਕਾਂ ਦੀ ਮੰਡੀ ਦੇਖ ਸਕਾਂਗੇ ਸ਼ਿਵ ਸੈਨਾ ਅਤੇ ਕਾਂਗਰਸ ਨੇ ਆਪਣੇ ਵਿਧਾਇਕਾਂ ਨੂੰ ਹੋਟਲਾਂ ‘ਚ ਠਹਿਰਾ ਰੱਖਿਆ ਹੈ ਕਾਂਗਰਸ ਵਿਧਾਇਕਾਂ ‘ਚ ਟੁੱਟ-ਭੱਜ ਦੀ ਜ਼ਿਆਦਾ ਸੰਭਾਵਨਾ ਹੈ, ਲਿਹਾਜ਼ਾ ਕੋਸ਼ਿਸ਼ਾਂ ਜਾਰੀ ਰਹਿਣਗੀਆਂ ਕਿ ਸਰਕਾਰ ਜ਼ਲਦੀ ਬਣੇ।

ਸਿਆਸੀ ਗਲਿਆਰਿਆਂ ‘ਚ ਵਰਤਮਾਨ ‘ਚ ਮਹਾਂਰਾਸ਼ਟਰ ਦੀ ਰਾਜਨੀਤੀ ਦੀ ਹੀ ਚਰਚਾ ਹੈ ਠਾਕਰੇ ਪਰਿਵਾਰ ਵੱਲੋਂ ਮੁੱਖ ਮੰਤਰੀ ਬਣਨ ਦਾ ਮਤਾ ਗੈਰ-ਜ਼ਰੂਰੀ ਨਹੀਂ ਹੈ, ਕਿਉਂਕਿ ਭਾਜਪਾ ਦੀਆਂ 105 ਸੀਟਾਂ ਦੇ ਮੁਕਾਬਲੇ ਸ਼ਿਵ ਸੈਨਾ ਦੀਆਂ 56 ਸੀਟਾਂ ਘੱਟ ਭਾਵੇਂ ਲੱਗਣ, ਪਰ ਜਦੋਂ ਪਹਿਲਾਂ ਭਾਜਪਾ ਨੇ ਉੱਤਰ ਪ੍ਰਦੇਸ਼ ‘ਚ ਘੱਟ ਸੀਟਾਂ ਪਾਉਣ ਵਾਲੀ ਬਸਪਾ ਨੂੰ ਮੁੱਖ ਮੰਤਰੀ ਦਿੱਤਾ ਸੀ, ਬਿਹਾਰ ‘ਚ ਆਰਜੇਡੀ ਨੇ ਜੇਡੀਯੂ ਦੇ ਹਿੱਸੇ ‘ਚ ਮੁੱਖ ਮੰਤਰੀ ਦੇ ਦਿੱਤਾ ਸੀ, ਤਾਂ ਮਹਾਂਰਾਸ਼ਟਰ ‘ਚ ਕਿਉਂ ਨਹੀਂ ਢਾਈ-ਢਾਈ ਸਾਲ ਲਈ ਮੁੱਖ ਮੰਤਰੀ ਹੋ ਸਕਦਾ? ਉਂਜ ਰਾਜਨੀਤੀ ‘ਚ ਨਾ ਕੋਈ ਪੱਕਾ ਦੋਸਤ ਹੈ, ਨਾ ਕੋਈ ਪੱਕਾ ਦੁਸ਼ਮਣ! ਅੱਜ ਉੱਥੇ ਜਲਦੀ ਸਰਕਾਰ ਨਾ ਬਣੀ, ਤਾਂ ਮਹਾਂਰਾਸ਼ਟਰ ਦਾ ਵਿਕਾਸ ਤਾਂ ਰੁਕੇਗਾ ਹੀ ਉੱਥੇ ਇਹ ਲੋਕ-ਫ਼ਤਵੇ ਦਾ ਅਪਮਾਨ ਵੀ ਮੰਨਿਆ ਜਾਵੇਗਾ।

ਦੇਖਿਆ ਜਾਵੇ ਤਾਂ ਉਦੈ ਠਾਕਰੇ ਐਨਸੀਪੀ ਅਤੇ ਕਾਂਗਰਸ ਦੇ ਨਾਲ ਗਠਜੋੜ ‘ਚ ਕੁਦਰੀ ਤੌਰ ‘ਤੇ ਮਿਸਫਿੱਟ ਹਨ ਦੋਵੇਂ ਹੀ ਦੋ ਧਰੁਵਾਂ ਦੀ ਰਾਜਨੀਤੀ ਕਰਦੇ ਹਨ ਉਦੈ ਠਾਕਰੇ ਕੋਲ ਆਪਣੀ ਗੱਲ ਸਮਝਾਉਣ ਲਈ ਉਦਾਹਰਨ ਵੀ ਘੱਟ ਪੈ ਰਹੇ ਹਨ ਲੈ-ਦੇ ਕੇ ਉਹ ਬੀਜੇਪੀ ਅਤੇ ਪੀਡੀਪੀ ਦੀ ਸਰਕਾਰ ਦੀ ਗੱਲ ਕਰ ਰਹੇ ਹਨ ਬੀਜੇਪੀ-ਪੀਡੀਪੀ ਦੀ ਗਠਜੋੜ ਸਰਕਾਰ ਨੂੰ ਇੱਕ ਚੰਗਾ ਪ੍ਰਯੋਗ ਤਾਂ ਕਿਹਾ ਜਾ ਸਕਦਾ ਹੈ, ਪਰ ਇੱਕ ਸਫ਼ਲ ਗਠਜੋੜ ਤਾਂ ਨਹੀਂ ਕਿਹਾ ਜਾ ਸਕਦਾ ਜੇਕਰ ਉਦੈ ਠਾਕਰੇ ਐਨਸੀਪੀ ਅਤੇ ਕਾਂਗਰਸ ਦੇ ਨਾਲ ਗਠਜੋੜ ‘ਚ ਉਵੇਂ ਦਾ ਹੀ ਪ੍ਰਯੋਗ ਦੇਖ ਰਹੇ ਹਨ ਤਾਂ ਕਹਿਣ ਦੀ ਲੋੜ ਨਹੀਂ ਮਹਾਂਰਾਸ਼ਟਰ ‘ਚ ਇਹ ਪ੍ਰਯੋਗ ਕਿੰਨਾ ਟਿਕਾਊ ਹੋਣ ਵਾਲਾ ਹੈ ਬੀਜੇਪੀ ਅਤੇ ਪੀਡੀਪੀ ਗਠਜੋੜ ‘ਚ ਵੀ ਫਾਇਦੇ ‘ਚ ਬੀਜੇਪੀ ਹੀ ਰਹੀ ਜਦੋਂ ਤੱਕ ਬੀਜੇਪੀ ਨੇ ਚਾਹਿਆ ਗਠਜੋੜ ਚੱਲਿਆ, ਜਦੋਂ ਜੀ ਭਰ ਗਿਆ ਸਪੋਟ ਵਾਪਸ ਲੈ ਲਈ ਕੇਂਦਰ ‘ਚ ਦੁਬਾਰਾ ਸੱਤਾ ‘ਚ ਪਰਤਣ ਤੋਂ ਬਾਅਦ ਤਾਂ ਬੀਜੇਪੀ ਨੇ ਪੀਡੀਪੀ ਨੂੰ ਕਿਤਿਓਂ ਦਾ ਨਹੀਂ ਛੱÎਡਿਆ ਜੰਮੂ-ਕਸ਼ਮੀਰ ‘ਚ ਹੋਣ ਨੂੰ ਤਾਂ ਸਭ ਕੁਝ ਸੰਵਿਧਾਨਕ ਦਾਇਰੇ ‘ਚ ਹੀ ਹੋਇਆ, ਪਰ ਪੀਡੀਪੀ ਦਾ ਸਿਆਸੀ ਭਵਿੱਖ ਫ਼ਿਲਹਾਲ ਤਾਂ ਖ਼ਤਮ ਹੀ ਨਜ਼ਰ ਆ ਰਿਹੈ  ਉਂਜ ਅੱਜ ਦੀ ਮੌਕਾਪ੍ਰਸਤ ਰਾਜਨੀਤੀ ‘ਚ ਲੋਕਤੰਤਰ ਕਿਤੇ ਗਾਇਬ ਹੋਣ ਲੱਗਾ ਹੈ ਗੱਲ ਚਾਹੇ ਹਰਿਆਣਾ ਜਾਂ ਫ਼ਿਰ ਮਹਾਂਰਾਸ਼ਟਰ ਦੀ ਹੀ ਕਿਉਂ ਨਾ ਹੋਵੇ, ਸਿਆਸੀ ਆਗੂ ਸੱਤਾ ‘ਚ ਬੈਠਣ ਲਈ ਕਿਸੇ ਦਾ ਵੀ ਸਾਥ ਛੱਡ ਤੇ ਕਿਸੇ ਨੂੰ ਵੀ ਦੋਸਤ ਬਣਾ ਸਕਦੇ ਹਨ ਲੋਕ ਕਿਸ ਗਠਜੋੜ ਨੂੰ ਵੋਟ ਪਾਉਣ ਤੇ ਸਰਕਾਰ ਆਖ਼ਰ ‘ਚ ਕਿਸੇ ਹੋਰ ਦੀ ਹੀ ਬਣ ਜਾਂਦੀ ਹੈ ਜੋ ਪਾਰਟੀ ਦੂਜੀ ਪਾਰਟੀ ਨੂੰ ਦੇਖਣਾ ਤੱਕ ਪਸੰਦ ਨਹੀਂ ਕਰਦੀ, ਉਹ ਕਿਵੇਂ ਐਨੀ ਛੇਤੀ ਰੰਗ ਬਦਲ ਕੇ ਉਸਦੀ ਹਮਾਇਤ ਕਰਨ ਤੱਕ ਉੱਤਰ ਜਾਂਦੀ ਹੈ ਮਹਾਂਰਾਸ਼ਟਰ ‘ਚ ਜੋ ਕੁਝ ਵੀ ਹੋਇਆ ਉਸਦਾ ਨਤੀਜਾ ਇਹੀ ਹੈ ਕਿ ਚੋਣਾਂ ਤੋਂ ਪਹਿਲਾਂ ਹੋਏ ਗਠਜੋੜ ਨੂੰ ਹੀ ਸਰਕਾਰ ਬਣਾਉਣੀ ਚਾਹੀਦੀ ਹੈ ਇਸ ਤੋਂ ਬਾਅਦ ਤੋੜ-ਭੰਨ੍ਹ ਨਾ ਹੋਵੇ, ਇਸ ਲਈ ਸਖ਼ਤ ਨਿਯਮ ਬਣਨ ਬਿਡੰਬਨਾ ਦੇਖੋ ਕਿ ਮਹਾਂਰਾਸ਼ਟਰ ਕੁਦਰਤ ਦੀ ਮਾਰ ਝੱਲ ਰਿਹਾ ਹੈ ਨੈਤਿਕਤਾ ਦਾ ਤਕਾਜਾ ਸੀ ਕਿ ਜਨਹਿੱਤ ‘ਚ ਜਲਦੀ ਸਰਕਾਰ ਬਣਦੀ ਤੇ ਜਨਤਾ ਦੇ ਕਸ਼ਟ ਦੂਰ ਹੁੰਦੇ ਹੁਣ ਸਮਾਂ ਹੈ, ਭਾਜਪਾ ਅਤੇ ਸ਼ਿਵ ਸੈਨਾ ਰਸਤਾ ਕੱਢਣ ਜ਼ਾਹਿਰ ਹੈ, ਵੋਟਰਾਂ ਨੇ ਰਾਸ਼ਟਰਪਤੀ ਸ਼ਾਸਨ ਲਈ ਤਾਂ ਵੋਟ ਬਿਲਕੁਲ ਨਹੀਂ ਦਿੱਤੇ ਸਨ ਉਸਦੇ ਬਾਵਜੂਦ ਜੇਕਰ ਉਨ੍ਹਾਂ ਨੂੰ ਸਰਕਾਰ ਦੀ ਬਜਾਇ ਰਾਸ਼ਟਰਪਤੀ ਸ਼ਾਸਨ ਮਿਲਿਆ ਹੈ, ਤਾਂ ਇਹ ਸੱਤਾ-ਲੋਭੀ ਸਿਆਸਤ ਦਾ ਨਤੀਜਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।