ਏਜੰਸੀ/ਮੁੰਬਈ । ਮਹਾਰਾਸ਼ਟਰ ‘ਚ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਦਰਮਿਆਨ ਰਾਜਪਾਲ ਨਾਲ ਹੋਣ ਵਾਲੀ ਸ਼ਿਵਸੈਨਾ, ਕਾਂਗਰਸ ਅਤੇ ਐਨਸੀਪੀ ਆਗੂਆਂ ਦੀ ਸਾਂਝੀ ਮੀਟਿੰਗ ਨੂੰ ਟਾਲ ਦਿੱਤਾ ਗਿਆ ਹੈ ਤਿੰਨਾਂ ਪਾਰਟੀਆਂ ਦੇ ਆਗੂ ਸ਼ਾਮ 4 ਵਜੇ ਦੇ ਲਗਭਗ ਰਾਜਪਾਲ ਨੂੰ ਮਿਲਣ ਵਾਲੇ ਸਨ ਪਰ ਹੁਣ ਇਹ ਮੀਟਿੰਗ ਫਿਲਹਾਲ ਨਹੀਂ ਹੋਵੇਗੀ ਤਿੰਨਾਂ ਪਾਰਟੀਆਂ ਦੇ ਆਗੂ ਸੂਬੇ ‘ਚ ਪ੍ਰਸ਼ਾਸਨਿਕ ਦਿੱਕਤਾਂ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਅੱਜ ਰਾਜਪਾਲ ਨੂੰ ਮਿਲਣ ਵਾਲੇ ਸਨ, ਹੁਣ ਅੱਗੇ ਇਹ ਮੀਟਿੰਗ ਕਦੋਂ ਹੋਵੇਗੀ। Governor
ਇਸ ਦਾ ਸਮਾਂ ਹਾਲੇ ਤੈਅ ਨਹੀਂ ਕੀਤਾ ਗਿਆ ਹੈ ਜ਼ਿਕਰਯੋਗ ਹੈ ਕਿ ਚੋਣਾਂ ‘ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਭਾਜਪਾ ਨੇ ਵਿਧਾਇਕਾਂ ਦੀ ਪੂਰੀ ਗਿਣਤੀ ਨਾ ਹੋਣ ਕਾਰਨ ਪਹਿਲਾਂ ਸਰਕਾਰ ਬਣਾਉਣ ਤੋਂ ਨਾਂਹ ਕਰ ਦਿੱਤੀ ਹੈ ਇਸ ਤੋਂ ਬਾਅਦ ਦੂਜੀ ਪਾਰਟੀ ਸ਼ਿਵਸੈਨਾ ਨੇ ਹੋਰ ਪਾਰਟੀ ਕਾਂਗਰਸ ਅਤੇ ਐਨਸੀਪੀ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਫੈਸਲਾ ਕੀਤਾ ਹੈ ਹਾਲਾਂਕਿ ਇਸ ‘ਤੇ ਹਾਲੇ ਕੁਝ ਵੀ ਪੁਖਤਾ ਏਜੰਡਾ ਤੈਅ ਨਹੀਂ ਹੋਇਆ ਹੈ ਅਤੇ ਤਿੰਨੋਂ ਪਾਰਟੀ ਕਾਮਨ ਮਿਨੀਮਮ ਏਜੰਡੇ ‘ਤੇ ਕੰਮ ਕਰ ਰਹੀਆਂ ਹਨ ਅਤੇ ਮੰਤਰੀ ਅਹੁਦਿਆਂ ਦੀ ਵੰਡ ‘ਤੇ ਵੀ ਗੱਲਬਾਤ ਜਾਰੀ ਹੈ ਇਨ੍ਹਾਂ ਸਾਰੇ ਬਿੰਦੂਆਂ ‘ਤੇ ਚਰਚਾ ਤੋਂ ਬਾਅਦ ਸਰਕਾਰ ਬਣਾਉਣ ਦਾ ਦਾਅਵਾ ਰਾਜਪਾਲ ਸਾਹਮਣੇ ਪੇਸ਼ ਕੀਤਾ ਜਾਵੇਗਾ। Governor
ਸੰਸਦ ‘ਚ ਵੀ ਭਾਜਪਾ ਤੋਂ ਦੂਰ ਹੋਈ ਸ਼ਿਵਸੈਨਾ, ਹੁਣ ਵਿਰੋਧੀ ਧਿਰ ਵਾਲੇ ਪਾਸੇ ਬੈਠਣਗੇ ਸਾਂਸਦ
ਮਹਾਰਾਸ਼ਟਰ ‘ਚ ਸਿਆਸੀ ਉਲਟੇਫਰ ਅਤੇ ਕੌਮੀ ਲੋਕਤੰਤਰਿਕ ਗਠਜੋੜ (ਐਨਡੀਏ) ਤੋਂ ਵੱਖ ਹੋਣ ਤੋਂ ਬਾਅਦ ਸ਼ਿਵਸੈਨਾ ਸੰਸਦ ‘ਚ ਵੀ ਹੁਣ ਵਿਰੋਧੀ ਧਿਰ ਵਾਲੇ ਪਾਸੇ ਬੈਠੇਗੀ ਸ਼ਿਵਸੈਨਾ ਨੇ ਐਨਡੀਏ ਤੋਂ ਦੂਰ ਹੋਣ ਤੋਂ ਬਾਅਦ ਰਾਜ ਸਭਾ ‘ਚ ਮੀਟਿੰਗ ਦੀ ਵਿਵਸਥਾ ਬਦਲ ਦਿੱਤੀ ਹੈ ਹੁਣ ਪਾਰਟੀ ਦੇ ਸਾਂਸਦ ਵਿਰੋਧੀ ਧਿਰ ਵੱਲ ਬੈਠਣਗੇ ਨਵੀਂ ਵਿਵਸਥਾ ਤਹਿਤ ਸ਼ਿਵਸੈਨਾ ਸਾਂਸਦ ਸੰਜੈ ਰਾਊਤ ਉੱਚ ਸਦਨ ‘ਚ 198 ਨੰਬਰ ਦੀ ਸੀਟ ‘ਤੇ ਬੈਠਣਗੇ, ਇਸ ਤੋਂ ਪਹਿਲਾਂ ਉਹ 38 ਨਵੰਬਰ ਦੀ ਸੀਟ ‘ਤੇ ਬੈਠਦੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।