ਪੂਰੇ ਉੱਤਰੀ ਭਾਰਤ ਤੋਂ ਕੁੱਲ 52 ਟੀਮਾਂ ਨੇ ਲਿਆ ਭਾਗ
ਸੱਚ ਕਹੂੰ ਨਿਊਜ/ਪਟਿਆਲਾ। ਪੰਜਾਬੀ ਯੂਨੀਵਰਸਿਟੀ ਦੀ ਵਾਲੀਬਾਲ ਪੁਰਸ਼ ਟੀਮ ਨੇ ਅਮੇਟੀ ਯੂਨੀਵਰਸਿਟੀ ਗੁੜਗਾਓਂ ਵਿਖੇ ਹਾਲ ਹੀ ‘ਚ ਹੋਈ ਉੱਤਰ ਭਾਰਤੀ ਅੰਤਰਵਰਸਿਟੀ ਵਾਲੀਬਾਲ ਚੈਂਪੀਅਨਸ਼ਿਪ ਵਿੱਚ ਕਾਸੀ ਦਾ ਤਮਗਾ ਜਿੱਤ ਕੇ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ। ਦਲ ਸਿੰਘ ਬਰਾੜ ਸੀਨੀਅਰ ਵਾਲੀਬਾਲ ਕੋਚ ਪੰਜਾਬੀ ਯੂਨੀਵਰਸਿਟੀ ਦੀ ਅਗਵਾਈ ਵਿਚ ਗਈ ਪੁਰਸ਼ਾਂ ਦੀ ਟੀਮ ਨੇ ਸਭ ਤੋਂ ਪਹਿਲਾਂ ਦਿੱਲੀ ਯੂਨੀਵਰਸਿਟੀ ਨੂੰ 3-1 ਦੇ ਸੈੱਟ ਨਾਲ ਕੁਆਟਰ ਫਾਈਨਲ ਮੈਚ ‘ਚ ਹਰਾਉਂਦੇ ਹੋਏ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। 7 ਤੋਂ 10 ਨਵੰਬਰ ਤੱਕ ਹੋਏ ਇਨ੍ਹਾਂ ਮੁਕਾਬਲਿਆਂ ਵਿਚ ਪੂਰੇ ਉੱਤਰੀ ਭਾਰਤ ਦੀਆਂ ਕੁੱਲ 52 ਯੂਨੀਵਰਸਿਟੀਆਂ ਨੇ ਭਾਗ ਲਿਆ, ਨਾਕ ਆਊਟ ਕਮ ਲੀਗ ‘ਤੇ ਅਧਾਰਿਤ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਕੁਰੂਕਸ਼ੇਤਰ ਯੂਨੀਵਰਸਿਟੀ, ਦੂਜਾ ਸਥਾਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਅਤੇ ਤੀਜਾ ਸਥਾਨ ਪੰਜਾਬੀ ਯੂਨੀਵਰਸਿਟੀ ਨੇ ਪ੍ਰਾਪਤ ਕੀਤਾ।
ਇਸ ਮੌਕੇ ਕੋਚ ਦਲ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੇ ਚੰਡੇ ਹੋਏ ਵਾਲੀਬਾਲ ਖਿਡਾਰੀਆਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਸਰਬ ਭਾਰਤੀ ਅੰਤਰਵਰਸਿਟੀ ਖੇਡ ਮੁਕਾਬਲਿਆਂ ਲਈ ਕੁਆਲੀਫਾਈ ਕੀਤਾ ਹੈ ਅਤੇ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਉਨ੍ਹਾਂ ਦੇ ਖਿਡਾਰੀ ਸਰਬ ਭਾਰਤੀ ਖੇਡ ਮੁਕਾਬਲਿਆਂ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਰਣਬੀਰ ਸਿੰਘ ਬੋਲੀ ਬਤੌਰ ਮੈਨੇਜਰ ਗਏ ਸਨ। ਟੀਮ ਦੇ ਯੂਨੀਵਰਸਿਟੀ ਪੁੱਜਣ ਮੌਕੇ ਡਾ. ਗੁਰਦੀਪ ਕੌਰ ਰੰਧਾਵਾ ਖੇਡ ਨਿਰਦੇਸ਼ਕਾ ਪੰਜਾਬੀ ਯੂਨੀਵਰਸਿਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਮੁਬਾਰਕਬਾਦ ਦਿੱਤੀ।
ਇਸ ਤੋਂ ਇਲਾਵਾ ਪ੍ਰਿਤਪਾਲ ਸਿੰਘ ਸੰਧੂ, ਮਹਾਰਾਜਾ ਰਣਜੀਤ ਸਿੰਘ ਐਵਾਰਡੀ, ਸੁਖਦੇਵ ਸਿੰਘ ਸੰਧੂ ਰਿਟਾ. ਵਾਲੀਬਾਲ ਕੋਚ, ਨਰੇਸ਼ ਪਾਠਕ ਰਿਟਾ. ਈ.ਟੀ.ਓ. ਮੈਂਬਰ ਸਕਰਿਨਿੰਗ ਕਮੇਟੀ ਵੀ.ਐਫ.ਆਈ. ਇੰਡੀਆ, ਸੂਰਜ ਪ੍ਰਕਾਸ਼ ਕੋਚ ਪੰਜਾਬ ਪੁਲਿਸ ਅਤੇ ਸਰਣਜੀਤ ਸਿੰਘ ਰਾਣਾ ਅੰਤਰ ਰਾਸ਼ਟਰੀ ਖਿਡਾਰੀ ਅਤੇ ਗੁਰਜੀਤ ਸਿੰਘ, ਹਰਮਿੰਦਰਪਾਲ ਸਿੰਘ, ਮਨਜੀਤ ਸਿੰਘ ਬਰਾੜ ਐਸ.ਪੀ., ਸੁਖਮੋਹਨਪਾਲ ਸਿੰਘ ਬਰਾੜ, ਬਲਜੀਤ ਬਰਾੜ, ਹਰਜਿੰਦਰ ਸਿੰਘ ਜਵੰਧਾ ਪੀ.ਐਸ.ਪੀ.ਸੀ.ਐਲ. ਅਤੇ ਹਰਵਿੰਦਰ ਸਿੰਘ ਕੰਧੋਲਾ ਆਦਿ ਨੇ ਇਸ ਮੌਕੇ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਸਰਬ ਭਾਰਤੀ ਅੰਤਰਵਰਸਿਟੀ ਖੇਡ ਮੁਕਾਬਲਿਆਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।