ਸੁਸ਼ੀਲ ਕੁਮਾਰ ਸਿੰਘ
ਦਿੱਲੀ ਐਨਸੀਆਰ ‘ਚ ਪੂਰਾ ਮਾਹੌਲ ਦਮ ਘੋਟੂ ਬਣ ਗਿਆ ਹੈ ਹਾਲਾਂਕਿ ਉੱਤਰ ਪ੍ਰਦੇਸ਼ ਦੇ ਕਈ ਜਿਲ੍ਹੇ ਮਤਲਬ, ਕਾਨ੍ਹਪੁਰ, ਲਖਨਊ ਸਮੇਤ ਹੋਰਾਂ ਦੀ ਹਾਲਤ ਖਰਾਬ ਹੈ ਪਰ ਉਨੀ ਨਹੀਂ ਜਿੰਨੀ ਤਬਾਹੀ ਰਾਜਧਾਨੀ ਖੇਤਰ ਦੇ ਅਸਮਾਨ ‘ਤੇ ਦਿਸਦੀ ਹੈ ਪ੍ਰਦੂਸ਼ਣ ਦੀ ਵਜ੍ਹਾ ਨਾਲ ਦਿੱਲੀ ‘ਚ ਹੈਲਥ ਐਮਰਜੰਸੀ ਐਲਾਨੀ ਗਈ ਹੈ ਅਤੇ ਸਕੂਲ ਕੁਝ ਸਮੇਂ ਲਈ ਬੰਦ ਕਰ ਦਿੱਤੇ ਗਏ ਸਨ ਹਰਿਆਣਾ ਅਤੇ ਪੰਜਾਬ ਦੀ ਪਰਾਲੀ ਦੇ ਧੂੰਏਂ ਅਤੇ ਧੂੜ ਦੇ ਬਰੀਕ ਕਣਾਂ ਨਾਲ ਦਿੱਲੀ-ਐਨਸੀਆਰ ਦੀ ਹਵਾ ਜ਼ਹਿਰੀਲੀ ਹੋ ਗਈ ਹੈ ਸਾਹ ਲੈਣਾ ਦੁੱਭਰ ਹੋਇਆ ਹੈ ਅਤੇ ਅੱਖਾਂ ‘ਚ ਸਾੜ ਲਗਾਤਾਰ ਪੈਣਾ ਜਾਰੀ ਹੈ ਪ੍ਰਦੂਸ਼ਣ ਦੀ ਆਫ਼ਤ ਦਾ ਗਿਆਨ ਤਾਂ ਹੈ ਪਰ ਮੁਕਤੀ ਦਾ ਰਸਤਾ ਸੁੱਝ ਨਹੀਂ ਰਿਹਾ।
ਜ਼ਿਕਰਯੋਗ ਹੈ ਕਿ ਪ੍ਰਦੂਸ਼ਣ ‘ਚ ਪਰਾਲੀ ਦਾ ਯੋਗਦਾਨ 10 ਤੋਂ 30 ਫੀਸਦੀ ਤੱਕ ਦੱਸਿਆ ਜਾਂਦਾ ਹੈ ਸਪੱਸ਼ਟ ਹੈ ਕਿ ਜਿਸ ਤਰਜ ‘ਤੇ ਦਿੱਲੀ ਅਤੇ ਉਸਦੇ ਆਸ-ਪਾਸ ਦੀ ਹਵਾ ਪ੍ਰਦੂਸ਼ਿਤ ਹੈ ਉਸ ‘ਚ ਸਿਰਫ਼ ਪਰਾਲੀ ਨਹੀਂ ਦੀਵਾਲੀ ਦੇ ਪਟਾਕੇ ਅਤੇ ਪਹਿਲਾਂ ਦੇ ਪ੍ਰਦੂਸ਼ਣ, ਜੋ ਲਗਾਤਾਰ ਚੱਲੇ ਆ ਰਹੇ ਹਨ, ਉਹ ਸ਼ਾਮਲ ਹਨ ਅਤੇ ਜਦੋਂ ਇਹ ਸਾਰੇ ਇਕੱਠੇ ਹੋਏ ਤਾਂ ਪੂਰਾ ਇਲਾਕਾ ਗੈਸ ਚੈਂਬਰ ਬਣ ਗਿਆ ਹੈ ਸੁਪਰੀਮ ਕੋਰਟ ਨੇ ਵੀ ਤਲਖ਼ ਲਹਿਜੇ ‘ਚ, ਸਰਕਾਰ ਕੀ ਕਰ ਰਹੀ ਹੈ ‘ਤੇ ਇੱਕ ਸਵਾਲੀਆ ਨਿਸ਼ਾਨ ਖੜ੍ਹਾ ਕੀਤਾ ਰੌਚਕ ਤੱਥ ਇਹ ਹੈ ਪ੍ਰਦੂਸ਼ਣ ਨੂੰ ਲੈ ਕੇ ਕੇਂਦਰ ਅਤੇ ਦਿੱਲੀ ਦੀ ਸੂਬਾ ਸਰਕਾਰ ਵਿਚਕਾਰ ਵੀ ਤਣੀ ਹੋਈ ਹੈ ਵਿਜੈ ਗੋਇਲ ਜੋ ਬੀਜੇਪੀ ਦੇ ਕੱਦਾਵਰ ਆਗੂ ਹਨ ਉਨ੍ਹਾਂ ਦੇ ਲਿਹਾਜ਼ ‘ਚ ਹਵਾ ‘ਚ ਜੋ ਜਹਿਰ ਘੁਲਿਆ ਹੈ, ਉਸਦੇ ਜਿੰਮੇਵਾਰ ਸਿਰਫ਼ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਹਨ ਕੇਂਦਰੀ ਵਾਤਾਵਰਨ ਮੰਤਰੀ ਜਾਵਡੇਕਰ ਵੀ ਕੁਝ ਅਜਿਹੀ ਹੀ ਰਾਇ ਰੱਖਦੇ ਹਨ ਅਜਿਹੀ ਹੀ ਰਾਇ ਕੁਝ ਹੱਦ ਤੱਕ ਦਿੱਲੀ ਕਾਂਗਰਸ ਦੀ ਵੀ ਹੈ।
ਜ਼ਿਕਰਯੋਗ ਹੈ ਕਿ ਫ਼ਰਵਰੀ 2020 ‘ਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹਨ ਅਤੇ 2015 ਦੀ ਹਾਰ ਬੀਜੇਪੀ ਭੁੱਲੀ ਨਹੀਂ ਹੋਵੇਗੀ ਜਦੋਂ ਉਹ 70 ਦੇ ਮੁਕਾਬਲੇ 3 ਸੀਟਾਂ ‘ਤੇ ਸਿਮਟ ਗਈ ਸੀ ਵੱਡਾ ਸਵਾਲ ਇਹ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਪਰਾਲੀ ਕਿਉਂ ਸਾੜ ਰਹੇ ਹਨ? ਇਸ ‘ਤੇ ਕਦੇ ਕਿਸੇ ਨੇ ਵਿਚਾਰ ਨਹੀਂ ਕੀਤਾ ਜਦੋਂਕਿ ਇਹ ਹਰ ਸਾਲ ਹੁੰਦਾ ਹੈ ਏਨਾ ਹੀ ਨਹੀਂ ਪਰਾਲੀ ਸਾੜਨ ਨੂੰ ਲੈ ਕੇ ਕਿਸਾਨਾਂ ‘ਤੇ ਸਖ਼ਤੀ ਕੀਤੀ ਜਾ ਰਹੀ ਹੈ, ਬਾਵਜੂਦ ਇਸ ਦੇ ਕੁਝ ਖਾਸ ਸਫ਼ਲਤਾ ਨਹੀਂ ਮਿਲ ਸਕੀ ਪਰਾਲੀ ਸਾੜਨ ਵਾਲਿਆਂ ‘ਤੇ ਹਜ਼ਾਰਾਂ ਦੀ ਤਾਦਾਦ ‘ਚ ਮੁਕੱਦਮੇ ਕੀਤੇ ਗਏ ਬਾਵਜੂਦ ਇਸਦੇ ਧੂੰਆਂ ਘੱਟ ਨਹੀਂ ਹੋਇਆ ਜ਼ਿਕਰਯੋਗ ਹੈ ਕਿ ਕਿਸਾਨਾਂ ਦੀ ਆਪਣੀ ਚੁਣੌਤੀ ਹੈ।
ਪੰਜਾਬ ਦੇ ਕੁਝ ਕਿਸਾਨਾਂ ਨੇ ਤਾਂ ਬਠਿੰਡਾ ਦੇ ਡੀਸੀ ਦੇ ਦਫ਼ਤਰ ਦੇ ਸਾਹਮਣੇ ਹੀ 4 ਨਵੰਬਰ ਨੂੰ ਦੁਪਹਿਰ ‘ਚ ਪਰਾਲੀ ਸਾੜ ਕੇ ਕਾਨੂੰਨ ਦੀ ਉਲੰਘਣਾ ਕੀਤੀ ਅਤੇ ਸ਼ਰੇਆਮ ਇਹ ਚੁਣੌਤੀ ਦਿੱਤੀ ਕਿ ਜੇਕਰ ਕਿਸਾਨਾਂ ਦੇ ਦਰਦ ਨੂੰ ਸਰਕਾਰ ਅਤੇ ਪ੍ਰਸ਼ਾਸਨ ਨਜ਼ਰਅੰਦਾਜ ਕਰਦੇ ਰਹਿਣਗੇ ਤਾਂ ਉਨ੍ਹਾਂ ਦੀ ਗੱਲ ਨੂੰ ਵੀ ਉਹ ਨਹੀਂ ਸੁਣਣਗੇ ਉਂਜ ਪਰਾਲੀ ਦੀ ਸਮੱਸਿਆ ਉਦੋਂ ਆਈ ਹੈ ਜਦੋਂ ਤੋਂ ਝੋਨੇ ਦੀ ਕਟਾਈ ਦਾ ਮਸ਼ੀਨੀਕਰਨ ਹੋਇਆ ਹੈ ਮਸ਼ੀਨ ਨਾਲ ਝੋਨੇ ਦੀ ਕਟਾਈ ਦੌਰਾਨ ਕਰੀਬ ਅੱਧਾ ਫੁੱਟ ਤੋਂ ਜ਼ਿਆਦਾ ਪਰਾਲੀ ਖੇਤਾਂ ‘ਚ ਰਹਿ ਜਾਂਦੀ ਹੈ ਅਤੇ ਅਗਲੀ ਫ਼ਸਲ ਲਈ ਕਿਸਾਨਾਂ ਨ ਖੇਤ ਖਾਲੀ ਕਰਨਾ ਹੁੰਦਾ ਹੈ ਅਜਿਹੇ ‘ਚ ਇਸ ਨੂੰ ਸਾੜਨਾ ਹੀ ਇਸ ਦਾ ਬਦਲ ਹੁੰਦਾ ਹੈ ਜਾਹਿਰ ਹੈ ਕਿ ਇਸ ਤਰ੍ਹਾਂ ਦੀ ਸਥਿਤੀ ਨਾ ਉਪਜੇ ਇਸ ਲਈ ਸਰਕਾਰੀ ਪੱਧਰ ‘ਤੇ ਕੋਈ ਦੂਜਾ ਤਰੀਕਾ ਲੱਭਿਆ ਜਾਣਾ ਚਾਹੀਦਾ ਹੈ ਉਂਜ ਦਾਅਵਾ ਕੀਤਾ ਜਾ ਰਿਹਾ ਹੈ?ਕਿ ਪੂਸਾ ਸੰਸਥਾ ਨੇ ਇੱਕ ਅਜਿਹੇ ਕੈਪਸੂਲ ਦੀ ਖੋਜ ਕੀਤੀ ਹੈ ਜਿਸਦੀ ਕੀਮਤ ਸਿਰਫ਼ 5 ਰੁਪਏ ਹੈ ਅਤੇ ਜੇਕਰ 4 ਕੈਪਸੂਲ ਦਾ ਘੋਲ ਇੱਕ ਏਕੜ ਜ਼ਮੀਨ ‘ਚ ਛਿੜਕਿਆ ਜਾਵੇ ਤਾਂ ਪਰਾਲੀ ਉੱਥੇ ਹੀ ਨਸ਼ਟ ਹੋ ਜਾਵੇਗੀ ਅਤੇ ਜ਼ਮੀਨ ਦੀ ਉਪਜਾਊ ਸਮਰੱਥਾ ‘ਚ ਵਾਧਾ ਹੋਵੇਗਾ ਹੁਣ ਇਸ ਨੂੰ ਲੈ ਕੇ ਕਿਸਾਨ ਕਿੰਨੇ ਜਾਣਕਾਰ ਹਨ ਕਹਿਣਾ ਮੁਸ਼ਕਲ ਹੈ ਅਤੇ ਇਸ ਦੀ ਉਪਲੱਬਤਾ ਕਿੰਨੀ ਸੌਖੀ ਹੈ ਇਸ ਦੱਸ ਸਕਣਾ ਵੀ ਮੁਸ਼ਕਲ ਹੈ।
ਅਸਲ ਗੱਲ ਤਾਂ ਇਹ ਹੈ ਕਿ ਇਹ ਸਭ ਜਾਣਦੇ ਹਨ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਦੀਵਾਲੀ ਦੇ ਨੇੜੇ-ਤੇੜੇ ਪਰਾਲੀ ਸਾੜਨਗੇ ਬਾਵਜੂਦ ਇਸਦੇ ਚਾਹੇ ਦਿੱਲੀ ਦੀ ਸਰਕਾਰ ਹੋਵੇ ਜਾਂ ਕੇਂਦਰ ਦੀ ਸੰਜੀਦਗੀ ਦਿਖਾਉਣ ‘ਚ ਫੇਲ੍ਹ ਹੀ ਰਹੀਆਂ ਹਨ ਐਨਾ ਹੀ ਨਹੀਂ ਧੂੰਏਂ ਦੇ ਗੁਬਾਰ ਨਾਲ ਦਿੱਲੀ ਦੇ ਨੇੜੇ-ਤੇੜੇ ਦਾ ਅਸਮਾਨ ਤਬਾਹੀ ਦਾ ਮੰਜਰ ਲਈ ਬੈਠਾ ਹੈ ਅਤੇ ਜ਼ਮੀਨ ‘ਤੇ ਸਿਆਸਤ ਪਰਵਾਨ ਚੜ੍ਹੀ ਹੋਈ ਹੈ ਜਦੋਂ ਅਸੀਂ ਪਹਿਲਾਂ ਤਿਆਰ ਹੁੰਦੇ ਹਾਂ ਤੇ ਸੰਕਲਪ ਕਰ ਲੈਂਦੇ ਹਾਂ ਉਦੋਂ ਹਰੇਕ ਸੰਦਰਭ ਨੂੰ ਲੈ ਕੇ ਜ਼ਿਆਦਾ ਸੰਜੀਦਾ ਹੁੰਦੇ ਹਾਂ ਤੇ ਇਹੀ ਸੰਕਲਪ ਅਤੇ ਤਿਆਰੀ ਘੋਰ ਲਾਪਰਵਾਹੀ ਦਾ ਸ਼ਿਕਾਰ ਹੋ ਜਾਵੇ ਤਾਂ ਵਾਤਾਵਰਨ ‘ਚ ਅਜਿਹੀ ਹੀ ਧੁੰਦ ਛਾ ਜਾਂਦੀ ਹੈ ਜੋ ਇਨ੍ਹੀਂ ਦਿਨੀਂ ਦਿੱਲੀ ‘ਚ ਛਾਈ ਹੈ ਪ੍ਰਦੂਸ਼ਣ ਦਾ ਪੱਧਰ ਵਧਣ ਦੇ ਚੱਲਦਿਆਂ ਜੀਵਨ ਦੇ ਮੁੱਲ ‘ਚ ਭਾਰੀ ਗਿਰਾਵਟ ਇਨ੍ਹੀਂ ਦਿਨੀਂ ਦੇਖੀ ਜਾ ਸਕਦੀ ਹੈ ਸਾਹ ਲੈਣ ‘ਚ ਦਿੱਕਤ, ਦਮਾ ਅਤੇ ਐਲਰਜੀ ਦੇ ਮਾਮਲਿਆਂ ‘ਚ ਤੇਜ਼ੀ ਨਾਲ ਹੋ ਰਿਹਾ ਵਾਧਾ ਇਸਦਾ ਪੁਖਤਾ ਉਦਾਹਰਨ ਹੈ।
ਬੀਤੇ 20 ਸਾਲਾਂ ‘ਚ ਸਭ ਤੋਂ ਖਰਾਬ ਧੁੰਦ ਦੇ ਚੱਲਦਿਆਂ ਦਿੱਲੀ ਇਨ੍ਹੀਂ ਦਿਨੀਂ ਘੁਟ ਰਹੀ ਹੈ ਸਭ ਤੋਂ ਜ਼ਿਆਦਾ ਆਮ ਸਮੱਸਿਆ ਇੱਥੇ ਸਾਹ ਨੂੰ ਲੈ ਕੇ ਹੈ ਇਸ ਵਾਰ ਧੁੰਦ ਦੀ ਵਜ੍ਹਾ ਨਾਲ ਸਾਹ ਲੈਣ ‘ਚ ਗੰਭੀਰ ਪ੍ਰੇਸ਼ਾਨੀ ਖਾਂਸੀ ਅਤੇ ਛਿੱਕਾਂ ਸਮੇਤ ਕਈ ਚੀਜਾਂ ਲਗਾਤਾਰ ਵਧ ਰਹੀਆਂ ਹਨ ਇਸ ਤੋਂ ਪਹਿਲਾਂ 2016 ‘ਚ ਵੀ ਸਥਿਤੀ ਜਦੋਂ ਬਹੁਤ ਖਰਾਬ ਹੋਈ ਸੀ ਉਦੋਂ ਦਿੱਲੀ ਹਾਈਕੋਰਟ ਨੂੰ ਇੱਥੋਂ ਤੱਕ ਕਹਿਣਾ ਪਿਆ ਕਿ ਇਹ ਗੈਸ ਚੈਂਬਰ ‘ਚ ਰਹਿਣਾ ਵਰਗਾ ਹੈ ਉਨ੍ਹੀਂ ਦਿਨੀਂ ਵੀ ਸਕੂਲ ਇਸ ਤਰ੍ਹਾਂ ਬੰਦ ਕੀਤੇ ਗਏ ਸਨ।
ਜਹਿਰੀਲੀ ਧੁੰਦ ਨੇ ਨੋਇਡਾ, ਗਾਜੀਆਬਾਦ, ਗੁਰੂਗ੍ਰਾਮ ਸਮੇਤ ਕਈ ਜਿਲ੍ਹਿਆਂ ਨੂੰ ਆਪਣੀ ਚਪੇਟ ‘ਚ ਲੈ ਲਿਆ ਹੈ ਇਸਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਦਿਨ ਦੇ 12 ਵਜੇ ਵੀ ਸੂਰਜ ਦੀ ਰੌਸ਼ਨੀ ਇਸ ਧੁੰਦ ਨੂੰ ਚੀਰ ਨਹੀਂ ਪਾ ਰਹੀ ਹੈ ਇੱਥੇ ਹਵਾਵਾਂ ਦਾ ਕਰਫਿਊ ਲੱਗਾ ਹੋਇਆ ਹੈ ਅਤੇ ਦੁਕਾਨਾਂ ‘ਤੇ ਮਾਸਕ ਖਰੀਦਣ ਵਾਲਿਆਂ ਦੀ ਭੀੜ ਭੂਗੋਲ ਤਹਿਤ ਅਧਿਐਨ ‘ਚ ਇਹ ਰਿਹਾ ਹੈ ਕਿ ਵਾਯੂਮੰਡਲ ਪ੍ਰਿਥਵੀ ਦਾ ਕਵਚ ਹੈ ਅਤੇ ਇਸ ‘ਚ ਵੱਖ-ਵੱਖ ਗੈਸਾਂ ਹਨ ਜਿਸਦਾ ਆਪਣਾ ਇੱਕ ਨਿਸ਼ਚਿਤ ਅਨੁਪਾਤ ਹੈ ਭਾਵ ਨਾਈਟ੍ਰੋਜਨ, ਆਕਸੀਜ਼ਨ, ਕਾਰਬਨ ਡਾਈਅਕਸਾਇਡ ਆਦਿ ਜਦੋਂ ਮਨੁੱਖੀ ਜਾਂ ਕੁਦਰਤੀ ਕਾਰਨਾਂ ਨਾਲ ਇਹ ਗੈਸਾਂ ਆਪਣੇ ਅਨੁਪਾਤ ਤੋਂ ਵੱਧ-ਘੱਟ ਹੁੰਦੀਆਂ ਹਨ ਤਾਂ ਕਵਚ ਘੱਟ ਸੰਕਟ ਜ਼ਿਆਦਾ ਬਣ ਜਾਂਦੀਆਂ ਹਨ ਮੌਸਮ ਵਿਗਿਆਨੀਆਂ ਦੀ ਮੰਨੀਏ ਤਾਂ ਆਉਣ ਵਾਲੇ ਕੁਝ ਦਿਨਾਂ ਤੱਕ ਦਿੱਲੀ ‘ਚ ਫੈਲੇ ਧੂੰਏਂ ਤੋਂ ਛੁਟਕਾਰਾ ਨਹੀਂ ਮਿਲੇਗਾ ਸਵਾਲ ਉੱਠਦਾ ਹੈ ਕਿ ਕੀ ਹਵਾ ‘ਚ ਘੂਲੇ ਜਹਿਰ ਨਾਲ ਅਸਾਨੀ ਨਾਲ ਨਜਿੱਠਿਆ ਜਾ ਸਕਦਾ ਹੈ ਫਿਲਹਾਲ ਅਸੀਂ ਮੌਜ਼ੂਦਾ ਸਥਿਤੀ ‘ਚ ਬਚਣ ਦੇ ਉਪਾਅ ਦੀ ਗੱਲ ਤਾਂ ਕਰ ਸਕਦੇ ਹਾਂ ਸਥਿਤੀ ਨੂੰ ਦੇਖਦੇ ਹੋਏ ਬਣਾਉਟੀ ਬਰਸਾਤ ਕਰਾਉਣ ਦੀ ਸੰਭਾਵਨਾ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ ਕੇਂਦਰੀ ਵਾਤਾਵਰਨ ਮੰਤਰੀ ਦੀ ਮੰਨੀਏ ਤਾਂ ਰਾਸ਼ਟਰੀ ਰਾਜਧਾਨੀ ਖੇਤਰ ‘ਚ ਪ੍ਰਦੂਸ਼ਣ ਦੇ ਖਾਸ ਪੱਧਰ ਲਈ ਦਿੱਲੀ ਸਰਕਾਰ ਜਿੰਮੇਵਾਰ ਹੈ।
ਹਾਲਾਂਕਿ 1952 ‘ਚ ਗਰੇਟ ਸਮੌਗ ਦੀ ਘਟਨਾ ਨਾਲ ਲੰਦਨ ਦੀ ਜੂਝ ਚੁੱਕਾ ਹੈ ਲਗਭਗ ਉਹੀ ਸਥਿਤੀ ਇਨ੍ਹੀਂ ਦਿਨੀਂ ਦਿੱਲੀ ਦੀ ਹੈ ਉਸ ਦੌਰਾਨ ਕਰੀਬ 4 ਹਜ਼ਾਰ ਲੋਕਾਂ ਮੌਤ ਦੇ ਸ਼ਿਕਾਰ ਹੋਏ ਸਨ ਪੂਰੀ ਦੁਨੀਆ ‘ਚ 42 ਲੱਖ ਲੋਕਾਂ ਦੀ ਮੌਤ ਹਵਾ ਪ੍ਰਦੂਸ਼ਣ ਨਾਲ ਹੁੰਦੀ ਹੈ ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਜੇਕਰ ਧੁੰਦ ਦਾ ਫੈਲਾਅ ਦਿੱਲੀ ‘ਚ ਇੰਜ ਹੀ ਬਣਿਆ ਰਿਹਾ ਤਾਂ ਅਣਹੋਣੀ ਨੂੰ ਇੱਥੇ ਵੀ ਰੋਕਣਾ ਨਾਮੁਮਕਿਨ ਹੋਵੇਗਾ ਸੀਐਸਈ ਦੀ ਪੁਰਾਣੀ ਰਿਪੋਰਟ ‘ਚ ਇਹ ਵੀ ਪਤਾ ਲੱਗਾ ਕਿ ਰਾਜਧਾਨੀ ‘ਚ ਹਰ ਸਾਲ ਕਰੀਬ 10 ਤੋਂ 30 ਹਜ਼ਾਰ ਮੌਤਾਂ ਲਈ ਹਵਾ ਪ੍ਰਦੂਸ਼ਣ ਜਿੰਮੇਵਾਰ ਹੈ ਇਸ ਸਾਲ ਤਾਂ ਇਹ ਪਿਛਲੇ 20 ਸਾਲ ਦਾ ਰਿਕਾਰਡ ਤੋੜ ਚੁੱਕਾ ਹੈ ਅਜਿਹੇ ‘ਚ ਇਸ ਸਵਾਲ ਦੇ ਨਾਲ ਚਿੰਤਾ ਹੋਣੀ ਲਾਜ਼ਮੀ ਹੈ ਕਿ ਆਖ਼ਰ ਇਸ ਤੋਂ ਨਿਜਾਤ ਕਿਵੇਂ ਮਿਲੇਗੀ ਅਤੇ ਇਸਦੀ ਜਿੰਮੇਵਾਰੀ ਸਭ ਦੀ ਹੈ ਇਹ ਕਦੋਂ ਤੈਅ ਹੋਵੇਗਾ?
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।