ਛੋਟੇ ਕਣਾਂ ਦੇ ਪੱਧਰ ਪੁੱਜੇ 800 ਤੋਂ ਪਾਰ, ਹਵਾ ‘ਚ ਸਾਹ ਲੈਣ ਹੋਇਆ ਔਖਾ
ਸੰਦੀਪ ਸਿੰਹਮਾਰ/ਹਿਸਾਰ। ਝੋਨੇ ਦੀ ਪਰਾਲੀ ਸਾੜਨ ਨਾਲ ਹਰਿਆਣਾ ‘ਚ ਬੇਕਾਬੂ ਹੁੰਦੇ ਜਾ ਹਵਾ ਪ੍ਰਦੂਸ਼ਣ ਕਾਰਨ ਖੁੱਲ੍ਹੀ ਹਵਾ ‘ਚ ਸਾਹ ਲੈਣਾ ਦੁੱਭਰ ਹੋ ਗਿਆ ਹੈ ਇੱਕ ਹੀ ਦਿਨ ‘ਚ ਹਰਿਆਣਾ ਦੀ ਹਵਾ ਗੁਣਵੱਤਾ ਸੂਚਕਾਂਕ ਉੱਤਰ ਪ੍ਰਦੇਸ਼ ਦੇ ਗਾਜੀਆਬਾਦ ਤੇ ਰਾਜਧਾਨੀ ਦਿੱਲੀ ਨੂੰ ਪਛਾੜ ਕੇ ਸਭ ਤੋਂ ਪ੍ਰਦੂਸ਼ਿਤ ਹੋ ਗਈ ਬੀਤੇ ਕੱਲ੍ਹ ਜਿੱਥੇ ਦਿੱਲੀ ਦੀ ਹਵਾ ਗੁਣਵੱਤਾ ਸੂਚਕਾਂਕ 500 ਤੋਂ ਪਾਰ ਜਾਣ ‘ਤੇ ਕੇਜਰੀਵਾਲ ਸਰਕਾਰ ਨੇ ਹੈਲਥ ਐਮਰਜੰਸੀ ਐਲਾਨ ਕਰਕੇ ਦਿੱਲੀ ਦੇ ਸਕੂਲਾਂ ‘ਚ 5 ਨਵੰਬਰ ਤੱਕ ਛੁੱਟੀ ਦਾ ਐਲਾਨ ਕਰਨਾ ਪਿਆ ਸੀ ਤਾਂ ਹੁਣ ਹਰਿਆਣਾ ‘ਚ ਸਥਿਤੀ ਦਿੱਲੀ ਤੋਂ ਵੀ ਬਦਤਰ ਹੋ ਗਈ ਹੈ।
ਅੱਜ ਸੂਬੇ ‘ਚ ਹੀ ਨਹੀਂ ਸਗੋਂ ਪੂਰੇ ਦੇਸ਼ ਭਰ ‘ਚੋਂ ਸਭ ਤੋਂ ਖਤਰਨਾਕ ਜ਼ਹਿਰਲੀ ਹਵਾ ਹਿਸਾਰ ਦੀ ਰਹੀ ਹਿਸਾਰ ਸ਼ਹਿਰ ਦੇ ਅਰਬਨ ਇਸਟੇਟ ਦੂਜਾ ਹਵਾ ਗੁਣਵੱਤਾ ਸੂਚਕਾਂਕ ਪਾਰਟੀਕੂਲਰ ਮੈਟਰ ਆਪ ਟੂ 2.5 (ਛੋਟੇ ਕਣ) ਤੇ 10 (ਵੱਡੇ ਕਣ) ਦਾ ਪੱਧਰ 800 ਤੋਂ ਪਾਰ ਪਹੁੰਚ ਗਿਆ ਦੁਪਹਿਰ ਬਾਅਦ ਤੱਕ ਵੀ 799 ‘ਤੇ ਹੀ ਰੁਕਿਆ ਰਿਹਾ ਚਿੰਤਾ ਦੀ ਗੱਲ ਇਹ ਹੈ ਕਿ ਸ਼ੁੱਕਰਵਾਰ ਨੂੰ ਹਿਸਾਰ ਦਾ 2.5 ਹਵਾ ‘ਚ ਛੋਟੇ ਕਣਾਂ ਦਾ ਪੱਧਰ 460 ਵੀ ਕਰਾਸ ਨਹੀਂ ਕਰ ਸਕਿਆ ਸੀ।
ਹਿਸਾਰ ਦੀ ਆਬੋਹਵਾ ਨੂੰ ਵਿਸ਼ਵ ਹਵਾ ਪ੍ਰਦੂਸ਼ਣ:
ਅਸਲ ਸਮਾਂ ਹਵਾ ਗੁਣਵੱਤਾ ਸੂਚਕਾਂਕ ਨੇ ਵੀ ਆਪਣੇ ਹਵਾ ਗੁਣਵੱਤਾ ਸਕੇਲ ‘ਤੇ ਹਿਸਾਰ ਦੀ ਹਵਾ ਨੂੰ ਖਤਰਨਾਕ ਕਰਾਰ ਦਿੱਤਾ ਹੈ ਹਿਸਾਰ ‘ਚ ਅਚਾਨਕ ਵੱਡੇ ਹਵਾ ਪ੍ਰਦੂਸ਼ਣ ਤੋਂ ਚਿੰਤਤ ਕਮਿਸ਼ਨਰ ਅਸ਼ੋਕ ਕੁਮਾਰ ਮੀਣਾ ਨੇ ਅੱਜ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਐਮਰਜੰਸੀ ਬੋਰਡ ਵੀ ਸੱਦੀ ਡੀਸੀ ਮੀਣਾ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਤੇ ਖੇਤੀ ਵਿਭਾਗ ਨੂੰ ਸਾਂਝੀਆਂ ਟੀਮਾਂ ਬਣਾ ਕੇ ਪਰਾਲੀ ਸਾੜਨ ਦੇ ਮਾਮਲਿਆਂ ‘ਤੇ ਰੋਕਥਾਮ ਲਈ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ ।ਜੇਕਰ ਸਮੇਂ ਸਿਰ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਸਖ਼ਤੀ ਨਾਲ ਖੇਤਾਂ ‘ਚ ਪਰਾਲੀ ਨਾ ਸਾੜਨ ਸਬੰਧੀ ਅਭਿਆਨ ਚਲਾਉਂਦੇ ਤਾਂ ਅੱਜ ਹਰਿਆਣਾ ਦਿੱਲੀ ਐਨਸੀਆਰ ਦੀ ਪ੍ਰਦੂਸ਼ਣ ਦੀ ਦ੍ਰਿਸ਼ਟੀ ਤੋਂ ਅਜਿਹੀ ਖਤਰਨਾਕ ਹਾਲਤ ਨਾ ਹੁੰਦੀ।
ਕੇਂਦਰ ਨੂੰ ਚਿੱਠੀ ‘ਚ ਅਮਰਿੰਦਰ ਬੋਲੇ, ਪੰਜਾਬ ਦੇ ਨਾਲ ਬਾਕੀ ਦੇਸ਼ ਵੀ ਜ਼ਿੰਮੇਵਾਰ
ਇਸ ਦਰਮਿਆਨ ਦਿੱਲੀ ‘ਚ ਪ੍ਰਦੂਸ਼ਣ ਤੇ ਖੇਤਾ ‘ਚ ਪਰਾਲੀ ਸਾੜੇ ਜਾਣ ਸਬੰਧੀ ਸਿਆਸੀ ਜੰਗ ਛਿੜ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਤੁਰੰਤ ਸਹਾਇਤਾ ਦੀ ਮੰਗ ਕੀਤੀ ਹੈ ਉਨ੍ਹਾਂ ਕੇਂਦਰ ਨੂੰ ਲਿਖੀ ਚਿੱਠੀ ‘ਚ ਕਿਹਾ, ‘ਮੈਂ ਇਹ ਚਿੱਠੀ ਇਸ ਲਈ ਨਹੀਂ ਲਿਖ ਰਿਹਾ ਹਾਂ ਕਿ ਪੰਜਾਬ ਸੂਬੇ ਦੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਝਾੜ ਸਕਾਂ ਸਾਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਹੈ ਪਰ ਬਾਕੀ ਦੇਸ਼ ਵੀ ਇਸ ਲਈ ਓਨਾ ਹੀ ਜ਼ਿੰਮੇਵਾਰ ਹੈ ਤੇ ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਵੀ’।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।