ਬਗਦਾਦੀ ਅੰਤ ਬਨਾਮ ਅੱਤਵਾਦ

Baghdadi, Terrorism

ਲਾਦੇਨ ਦੇ ਖਾਤਮੇ ਤੋਂ ਅੱਠ ਸਾਲ ਬਾਅਦ ਅਮਰੀਕਾ ਇੱਕ ਵਾਰ ਫਿਰ ਚਰਚਾ ‘ਚ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਫੌਜ ਵੱਲੋਂ ਸੀਰੀਆ ‘ਚ ਕੀਤੇ ਹਮਲੇ ਦੌਰਾਨ ਆਈਐਸਆਈਐਸ ਸਰਗਨਾ ਬਗਦਾਦੀ ਮਾਰਿਆ ਗਿਆ ਭਾਵੇਂ ਇਸ ਕਾਮਯਾਬੀ ਨਾਲ ਆਈਐਸ ਦੀ ਹਿੰਸਾ ਦੇ ਖਾਤਮੇ ਦੀ ਸੰਭਾਵਨਾ ਅਜੇ ਘੱਟ ਹੈ ਫਿਰ ਵੀ ਇਸ ਨਾਲ ਆਈਐਸ ਦੀਆਂ ਗਤੀਵਿਧੀਆਂ ਕਮਜ਼ੋਰ ਜ਼ਰੂਰ ਪੈ ਸਕਦੀਆਂ ਹਨ ਇਹ ਘਟਨਾ ਚੱਕਰ ਟਰੰਪ ਤੇ ਅਮਰੀਕਾ ਦੋਵਾਂ ਲਈ ਫਾਇਦੇਮੰਦ ਹੈ ਟਰੰਪ ਅਗਲੇ ਸਾਲ ਰਾਸ਼ਟਰਪਤੀ ਚੋਣਾਂ ਲੜ ਰਹੇ ਹਨ ਤੇ ਉਹ ਦੁਬਾਰਾ ਕੁਰਸੀ ਹਾਸਲ ਕਰਨ ਦੀ ਚਾਹਤ ਰੱਖਦੇ ਹਨ ਪਿਛਲੇ ਦੋ ਸਾਲਾਂ ਤੋਂ ਬਗਦਾਦੀ ਨੂੰ ਮਾਰਨ ਦੀਆਂ ਬੇਬੁਨਿਆਦੀ ਖ਼ਬਰਾਂ ਮੀਡੀਆ ‘ਚ ਆਉਂਦੀਆਂ ਰਹੀਆਂ ਜਿਸ ਨਾਲ ਡੋਨਾਲਡ ਟਰੰਪ ਨੂੰ ਆਪਣੀ ਵਿਰੋਧੀ ਪਾਰਟੀ ਡੈਮੋਕ੍ਰੇਟ ਦੇ ਨਾਲ-ਨਾਲ ਆਪਣੀ ਹੀ ਪਾਰਟੀ ਦੇ ਆਗੂਆਂ ਦੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਅਮਰੀਕੀ ਆਗੂ ਇਸ ਗੱਲ ਲਈ ਮਸ਼ਹੂਰ ਹਨ ਕਿ ਚੋਣਾਂ ਜਿੱਤਣ ਲਈ ਵੱਡੀ ਕਾਰਵਾਈ ਕਰਨ ‘ਚ ਕਾਮਯਾਬ ਹੋ ਹੀ ਜਾਂਦੇ ਹਨ ਟਰੰਪ ਪ੍ਰਸ਼ਾਸਨ ਨੇ ਬਗਦਾਦੀ ਦੇ ਖਾਤਮੇ ਨਾਲ ਲਾਦੇਨ ਨੂੰ ਮਾਰਨ ਵਰਗੀ ਕਾਰਵਾਈ ਆਪਣੇ ਨਾਂਅ ਕਰਨ ‘ਚ ਕਾਮਯਾਬੀ ਹਾਸਲ ਕੀਤੀ ਹੈ।

ਚਿੰਤਾ ਵਾਲੀ ਗੱਲ ਇਹ ਹੈ ਕਿ ਅਜੇ ਵੀ ਦੁਨੀਆ ਦੀਆਂ ਮਹਾਂਸ਼ਕਤੀਆਂ ਅੱਤਵਾਦ ਖਿਲਾਫ਼ ਇੱਕਜੁਟ ਨਹੀਂ ਰੂਸ ਅਮਰੀਕਾ ਦੇ ਦਾਅਵਿਆਂ ਨੂੰ ਮੰਨਣ ਲਈ ਤਿਆਰ ਨਹੀਂ ਦਰਅਸਲ ਅੱਤਵਾਦ ਖਿਲਾਫ਼ ਕਾਰਵਾਈ ਵੀ ਇੱਕ ਰਣਨੀਤਕ ਪੈਂਤਰੇਬਾਜੀ ਬਣ ਗਈ ਹੈ ਤਕੜੇ ਦੇਸ਼ ਹਰ ਘਟਨਾ ‘ਤੇ ਅਪਣੇ-ਆਪਣੇ ਮਕਸਦ ਨਾਲ ਟਿੱਪਣੀ ਕਰਦੇ ਹਨ ਰੂਸ ਨੇ ਸੀਰੀਆ ‘ਚ ਅਮਰੀਕੀ ਹਮਲਿਆਂ ਦੀ ਕਰੜੀ ਨਿੰਦਿਆਂ ਕੀਤੀ ਇਰਾਨ ਆਈਐਸ ਨੂੰ ਅਮਰੀਕਾ ਦਾ ਹੀ ਬੱਚਾ ਦੱਸ ਰਿਹਾ ਹੈ ਤੁਰਕੀ ਆਪਣੇ ਹਿੱਤ ਸਾਧਣ ਲਈ ਯਤਨਸ਼ੀਲ ਹੈ ਇਹ ਕਹਿਣਾ ਕੋਈ ਗਲਤ ਨਹੀਂ ਕਿ ਵੱਖ-ਵੱਖ ਦੇਸ਼ ਆਪਣੇ-ਆਪਣੇ ਹਿੱਤਾਂ ਦੀ ਲੜਾਈ ‘ਚ ਜੁਟੇ ਹੋਏ ਹਨ ਜਿਸ ਨਾਲ ਅੱਤਵਾਦ ਘਟਣ ਦੀ ਬਜਾਇ ਵਧਦਾ ਆਇਆ ਹੈ ਤਾਲਿਬਾਨ ਤੋਂ ਬਾਦ ਅਲਕਾਇਦਾ ਕਮਜ਼ੋਰ ਪਿਆ ਤਾਂ ਆਈਐਸ ਅਲਕਾਇਦਾ ਤੋਂ ਵੀ ਵੱਡੀ ਚੁਣੌਤੀ ਬਣ ਗਿਆ ਦੁਨੀਆ ਦੇ ਤਾਕਤਵਰ ਮੁਲਕ ਸਵਾਰਥਾਂ ਭਰੀ ਨੀਤੀ ਛੱਡ ਕੇ ਮਨੁੱਖਤਾ ਦੀ ਭਲਾਈ ਲਈ ਅੱਗੇ ਆਉਣ ਅੱਤਵਾਦ ਅਮਨ ਤੇ ਖੁਸ਼ਹਾਲੀ ਦਾ ਦੁਸ਼ਮਣ ਹੈ ਜਿਸ ਨਾਲ ਨਜਿੱਠਣ ਵਾਸਤੇ ਇਮਾਨਦਾਰੀ, ਸੱਚਾਈ, ਸਪੱਸ਼ਟਤਾ ਭਰਿਆ ਦ੍ਰਿਸ਼ਟੀਕੋਣ ਅਪਣਾਉਣਾ ਪਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।