ਦੁਸ਼ਿਅੰਤ ਚੌਟਾਲਾ ਹੋਣਗੇ ਉਪ ਮੁੱਖ ਮੰਤਰੀ, ਹੋਰ ਮੰਤਰੀਆਂ ਬਾਰੇ ਫੈਸਲਾ ਬਾਅਦ ‘ਚ
ਸੱਚ ਕਹੂੰ ਨਿਊਜ਼/ਨਵੀਂ ਦਿੱਲੀ । ਆਖਰ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਦੂਜੇ ਦਿਨ ਭਾਜਪਾ ਤੇ ਜਜਪਾ ਨੇ ਲੁਕਣਮੀਟੀ ਦੀ ਖੇਡ ਬੰਦ ਕਰਦਿਆਂ ਗਠਜੋੜ ਕਰਨ ਦਾ ਐਲਾਨ ਕਰ ਦਿੱਤਾ ਦੋਵੇਂ ਪਾਰਟੀਆਂ ਸਰਕਾਰ ਬਣਾਉਣ ਲਈ ਸਹਿਮਤ ਹੋ ਗਈਆਂ ਹਨ । ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅਤੇ ਜਜਪਾ ਦੇ ਆਗੂ ਤੇ ਉਚਾਣਾ ਤੋਂ ਵਿਧਾਇਕ ਦੁਸ਼ਿਅੰਤ ਚੌਟਾਲਾ ਨੇ ਦਿੱਲੀ ਵਿਖੇ ਸਾਂਝੀ ਪ੍ਰੈੱਸ ਕਾਨਫਰੰਸ ਕਰਦਿਆਂ ਭਾਜਪਾ-ਜਜਪਾ ਗਠਜੋੜ ਸਰਕਾਰ ਬਣਾਉਣ ਦਾ ਐਲਾਨ ਕਰ ਦਿੱਤਾ।
ਅਮਿਤ ਸ਼ਾਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਗਠਜੋੜ ਸਰਕਾਰ ‘ਚ ਮੁੱਖ ਮੰਤਰੀ ਭਾਜਪਾ ਦਾ ਅਤੇ ਦੁਸ਼ਿਅੰਤ ਚੌਟਾਲਾ ਉਪ ਮੁੱਖ ਮੰਤਰੀ ਹੋਣਗੇ ਜਜਪਾ ਦੇ ਹੋਰ ਵਿਧਾਇਕਾਂ ਨੂੰ ਮੰਤਰੀ ਬਣਾਉਣ ਬਾਰੇ ਫੈਸਲਾ ਦੀਵਾਲੀ ਤੋਂ ਬਾਅਦ ਕਰਨ ਦੀ ਗੱਲ ਕਹੀ ਗਈ ਹੈ । ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਇੱਕ ਸਾਂਝਾ ਏਜੰਡਾ ਤਿਆਰੀ ਕਰਨਗੀਆਂ ਅਤੇ ਸਰਕਾਰ ਪੂਰੇ ਪੰਜ ਸਾਲ ਕੰਮ ਕਰੇਗੀ ।
ਜ਼ਿਕਰਯੋਗ ਹੈ ਕਿ ਵੀਰਵਾਰ ਦੁਪਹਿਰ ਤੋਂ ਹੀ ਚੋਣਾਂ ਦੇ ਨਤੀਜੇ ਆਉਣ ਦੇ ਨਾਲ ਹੀ ਦੋਵਾਂ?ਪਾਰਟੀਆਂ ਵੱਲੋਂ ਗਠਜੋੜ ਬਾਰੇ ਬਿਆਨ ਬਦਲ-ਬਦਲ ਕੇ ਆਉਂਦੇ ਰਹੇ ਓਧਰ ਅਜ਼ਾਦ ਉਮੀਦਵਾਰ ਵੀ ਅਸਪੱਸ਼ਟ ਬਹੁਮਤ ਕਾਰਨ ਆਪਣੀ ਚਾਂਦੀ ਬਣੀ ਹੋਈ ਵੇਖ ਕੇ ਭਾਜਪਾ ਨੂੰ ਧੜਾ-ਧੜ ਹਮਾਇਤ ਦੇਣ ਦੇ ਸੁਨੇਹੇ ਘੱਲਣ ਲੱਗੇ ਸਨ ਸ਼ਾਮ ਤੱਕ ਜਜਪਾ ਨੇ ਹਮਾਇਤ ਬਾਰੇ ਕੋਈ ਫੈਸਲਾ ਸਾਹਮਣੇ ਨਹੀਂ ਲਿਆਂਦਾ ਸੀ । ਓਧਰ ਅਮਿਤ ਸ਼ਾਹ ਅੱਜ ਅਹਿਮਦਾਬਾਦ ਦੌਰਾ ਛੱਡ ਕੇ ਹਰਿਆਣਾ ‘ਚ ਭਾਜਪਾ ਦਾ ਕੰਮ ਸਿਰੇ ਲਾਉਣ ਲਈ ਦਿੱਲੀ ਪੁੱਜ ਗਏ ਸਨ ਅਖੀਰ ਸ਼ਾਮ ਤੱਕ ਜਜਪਾ ਤੇ ਭਾਜਪਾ ਸਰਕਾਰ ਬਣਾਉਣ ਲਈ ਸਹਿਮਤ ਹੋ ਗਈਆਂ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਭਾਜਪਾ ਦੇ ਸਾਂਸਦ ਅਨੁਰਾਗ ਠਾਕੁਰ ਅਮਿਤ ਸ਼ਾਹ ਦੀ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਦੁਸ਼ਿਅੰਤ ਚੌਟਾਲਾ ਨੂੰ ਮਿਲੇ ਮੰਨਿਆ ਜਾਂਦਾ ਹੈ?ਕਿ ਅਨੁਰਾਗ ਠਾਕੁਰ ਨੇ ਹੀ ਭਾਜਪਾ ਤੇ ਜਜਪਾ ਦਾ ਗਠਜੋੜ ਸਿਰੇ ਚਾੜ੍ਹਨ ਲਈ ਵਿਚੋਲੇ ਦੀ ਭੂਮਿਕਾ ਨਿਭਾਈ ਹੈ।
ਓਧਰ ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਅਜ਼ਾਦ ਉਮੀਦਵਾਰਾਂ ਨੇ ਭਾਜਪਾ ਨੂੰ ਹਮਾਇਤ ਦੇਣ ਦੀ ਪੇਸ਼ਕਸ਼ ਕੀਤੀ ਹੈ ਇਸ ਲਈ ਉਨ੍ਹਾਂ ਨਾਲ ਵੀ ਮਿਲ ਕੇ ਚੱਲਿਆ ਜਾਵੇਗਾ ਜ਼ਿਕਰਯੋਗ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਕੁੱਲ 90 ਸੀਟਾਂ?’ਚੋਂ ਭਾਜਪਾ ਨੂੰ 40, ਕਾਂਗਰਸ ਨੂੰ 31, ਜਜਪਾ ਨੂੰ 10, ਅਜ਼ਾਦ ਤੇ ਹੋਰ ਉਮੀਦਵਾਰ ਨੂੰ 9 ਸੀਟਾਂ?ਹਾਸਲ ਹੋਈਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।