ਮਸਤੂਆਣਾ ਸਾਹਿਬ ‘ਚ ‘ਪਰਾਲੀ ਬੈਂਕ’ ਦੀ ਹੋਈ ਸ਼ੁਰੂਆਤ
ਗੁਰਪ੍ਰੀਤ ਸਿੰਘ/ਸੰਗਰੂਰ। ਜ਼ਿਲ੍ਹਾ ਸੰਗਰੂਰ ਦੇ ਢਾਈ ਸੌ ਤੋਂ ਜ਼ਿਆਦਾ ਏਕੜ ਵਿੱਚ ਹੁਣ ਝੋਨੇ ਦੀ ਰਹਿੰਦ ਖੂੰਹਦ ਜਿਸ ਨੂੰ ਪਰਾਲੀ ਕਿਹਾ ਜਾਂਦਾ ਹੈ, ਨੂੰ ਅੱਗ ਨਹੀਂ ਲਾਈ ਜਾਵੇਗੀ ਜ਼ਿਲ੍ਹਾ ਸੰਗਰੂਰ ਦੇ ਕਈ ਪਿੰਡਾਂ ਦੇ ਕਿਸਾਨਾਂ ਨੇ ਪਰਾਲੀ ਨੂੰ ਮਸਤੂਆਣਾ ‘ਚ ਖੋਲ੍ਹੇ ਗਏ ‘ਪਰਾਲੀ ਬੈਂਕ’ ਵਿੱਚ ਭੇਜਣ ਲਈ ਰਜਿਸਟਰੇਸ਼ਨ ਕਰਵਾਈ ਹੈ ਸਾਇੰਟੇਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ ਵੱਲੋਂ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਹਿਯੋਗ ਨਾਲ ਮਸਤੂਆਣਾ ਸਾਹਿਬ ਵਿਖੇ ਪਰਾਲੀ ਬੈਂਕ ਦੀ ਸ਼ੁਰੂਆਤ ਸਵਾਮੀ ਅੰਮ੍ਰਿਤਾ ਅਨੰਦ ਨੇ ਕੀਤੀ ।
ਉਨ੍ਹਾਂ ਕਿਹਾ ਕਿ ਮੁੱਖ ਸਥਾਨ ਦੇ ਨਾਲ ਨਾਲ ਆਸੇ ਪਾਸੇ ਦੇ ਪਿੰਡਾਂ ਵਿੱਚ ਪਰਾਲੀ ਬੈਂਕ ਦੀਆਂ ਬਰਾਚਾਂ ‘ਚ ਪਰਾਲੀ ਜਮਾ ਕਰਕੇ,ਵਿਹਲੇ ਸਮੇਂ ‘ਚ ਮੁੱਖ ਬ੍ਰਾਂਚ ‘ਚ ਮਸਤੂਆਣਾ ਸਾਹਿਬ ਲੈ ਆਵਾਂਗੇ, ਜਿਥੋਂ ਜੋ ਗਊਸ਼ਾਲਾ ਵਾਲੇ ਲੈਣਾ ਚਾਹੁਣਗੇ, ਲੈ ਸਕਣਗੇ, ਬਾਕੀ ਬੱਚਦੀ ਬਾਹਰਲੇ ਸੂਬਿਆਂ ਨੂੰ ਭੇਜ ਦਿੱਤਾ ਜਾਵੇਗਾ ਇੱਕ ਗੱਠ ਵੀ ਪਰਾਲੀ ਦੀ ਖਰਾਬ ਨਹੀਂ ਹੋਣ ਦਿਤੀ ਜਾਵੇਗੀ ਸਵਾਮੀ ਜੀ ਨੇ ਦੱਸਿਆ ਕਿ ਮੇਰਠ ਜ਼ਿਲੇ ‘ਚ 40 ਕਿਲੋਮੀਟਰ ਦੇ ਘੇਰੇ ‘ਚੋਂ ਇੱਕ ਰੁਪਿਆ ਕਿਲੋ ਦਾ ਪਰਾਲੀ ਇਕੱਠੀ ਕਰਨ ਦਾ ਖਰਚਾ ਆਉਂਦਾ ਹੈ ਤੇ ਤੂੜੀ 5 ਰੁਪਏ ਕਿਲੋ, ਮਿਲਦੀ ਹੈ ਤੇ ਸਮੇਂ ਨਾਲ ਫੰਡ ਇਕੱਠੇ ਹੋਣ ਨਾਲ ਅਸੀਂ 1500 ਰੁਪਏ ਏਕੜ ਕਿਸਾਨਾਂ ਨੂੰ ਪਰਾਲੀ ਦੇ ਦਿੰਦੇ ਹਾਂ ਸਵਾਮੀ ਨੇ ਕਿਹਾ ਕਿ ਪੰਜਾਬ ਸਰਕਾਰ ਜ਼ਿਲਾ ਸੰਗਰੂਰ ‘ਚ ਇੱਕ ਮਾਡਲ ਕਰੀਏਟ ਕਰਨ ਲਈ ਗੱਠਾਂ ਬਣਾਉਣ ਅਤੇ ਟਰਾਂਸਪੋਰਟੇਸ਼ਨ ਦਾ ਖਰਚਾ ਦੇ ਦੇਵੇ, ਬਾਕੀ ਸੂਬਿਆਂ ‘ਚ ਲੈ ਕੇ ਜਾਣਾ ਸਾਡਾ ਕੰਮ ਡਾ. ਏ ਐਸ ਮਾਨ ਨੇ ਕਿਹਾ ਕਿ ਕਿੰਨੀ ਵਧੀਆ ਸਕੀਮ ਹੈ ।
ਗਊਆਂ ਦਾ ਚਾਰਾ ਤੇ ਮੋੜਵਾਂ ਗਊਆਂ ਦੁਆਰਾ ਦੁੱਧ, ਮੱਖਣ, ਗੋਬਰ ਦੇਣਾ ਉਨ੍ਹਾਂ ਕਿਹਾ ਕਿ ਗੱਠਾਂ ਬਣਾਉਣ ਲਈ ਪਰਾਲੀ 100 ਏਕੜ ਮਸਤੂਆਣਾ ਸਾਹਿਬ, 20 ਏਕੜ ਬੇਨੜਾ, 30 ਏਕੜ ਰੋਸ਼ਨ ਵਾਲਾ, 30 ਏਕੜ ਫੱਗੂਵਾਲਾ, 40 ਏਕੜ ਬਡਰੁੱਖਾਂ, 50 ਏਕੜ ਬਹਾਦਰਪੁਰ ਰਜਿਸ਼ਟ੍ਰੇਸ਼ਨ ਹੋਈ, ਜੋ ਇੱਕ ਵੱਡਾ ਹੁਲਾਰਾ ਹੈ,ਪ੍ਰਿੰਸੀਪਲ ਗੁਰਵੀਰ ਸਿੰਘ ਨੇ ਕਿਹਾ ਕਿ ਪਿੰਡਾਂ ‘ਚ ਪਸ਼ੂਚਾਰਾ ਕਮੇਟੀਆਂ ਬਣਾਈਆਂ ਜਾਣ,ਪਰਾਲੀ ਬੈਂਕ ਦੀਆਂ ਬ੍ਰਾਚਾਂ ਅਨਾਜ ਮੰਡੀਆਂ ‘ਚ ਬਣ ਸਕਦੀਆਂ ਹਨ ਜਸਵੰਤ ਸਿਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਨੇ ਜੀ ਆਇਆਂ ਨੂੰ ਕਹਿੰਦਿਆਂ ਕਿਹਾ ਕਿ ਗਊਸ਼ਾਲਾ ਵਾਲੇ ਟ੍ਰਾਂਸਪੋਰਟ ਦਾ ਖਰਚਾ ਦੇਣ ਤਾਂ ਪਰਾਲੀ ਦੀਆਂ ਗੱਠਾਂ ਸਿੱਧੀਆਂ ਗਊਸ਼ਾਲਾ ਭੇਜ ਸਕਦੇ ਹਾਂ ਤੇ ਸਰਕਾਰ ਵੀ ਜੋ ਨਗਰ ਪਾਲਿਕਾਵਾਂ ਲਈ ਗਊਆਂ ਦੇ ਖਰਚੇ ਲਈ ਪੈਸੇ ਦਿੰਦੀ, ਉਹ ਨਕਦ ਪੈਸਾ ਨਾਂ ਦੇ ਕੇ ਪਰਾਲੀ ਸਪਲਾਈ ਕਰੇ ਇਸ ਮੌਕੇ ਬਲਦੇਵ ਸਿੰਘ ਗੋਸਲ, ਪ੍ਰੋ ਸੰਤੋਖ ਕੌਰ, ਡਾ: ਜਸਵਿੰਦਰ ਪਾਲ ਸਿੰਘ ਗਰੇਵਾਲ ਮੁੱਖ ਖੇਤੀਬਾੜੀ ਅਫਸਰ, ਡਾ:ਮਨਦੀਪ ਸਿੰਘ ਐਸੋਸ਼ੀਏਟ ਪ੍ਰੋਫੈਸਰ ਕੇ ਵੀ ਕੇ ਖੇੜੀ, ਡਾ: ਸਤਬੀਰ ਸਿੰਘ ਐਸੋਸੀਏਟ ਪ੍ਰੋਫੈਸਰ ਕੇਵੀਕੇ ਖੇੜੀ ਨੇ ਵੀ ਸੰਬੋਧਨ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।