ਫਿਰੋਜ਼ਪੁਰ ਰੇਲ ਮੰਡਲ ਸਮੇਤ ਕਈ ਥਾਵਾਂ ‘ਤੇ ਸੀਬੀਆਈ ਵੱਲੋਂ ਛਾਪੇਮਾਰੀ

CBI, Raids, Several, Ferozepur, Railway station

ਫਿਰੋਜ਼ਪੁਰ। ਸੀ.ਬੀ.ਆਈ ਦੇ ਅਧਿਕਾਰੀਆਂ ਵਲੋਂ ਅੱਜ ਫਿਰੋਜ਼ਪੁਰ ਰੇਲ ਮੰਡਲ ਸਣੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ‘ਚ ਅਚਨਚੇਤ ਛਾਪੇਮਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸੀ.ਬੀ.ਆਈ. ਦੇ ਅਧਿਕਾਰੀਆਂ ਨੇ ਇਹ ਛਾਪੇਮਾਰੀ ਜਲੰਧਰ ਦੇ ਰੇਲਵੇ ਪਾਵਰ ਹਾਊਸ ਦੇ ਨਾਲ-ਨਾਲ ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਇਕ ਹੋਰ ਥਾਂ ‘ਤੇ ਰਹਿ ਰਹੇ ਅਧਿਕਾਰੀਆਂ ਦੇ ਘਰ ਕੀਤੀ ਹੈ। ਇਸ ਛਾਪੇਮਾਰੀ ਦੌਰਾਨ ਸੀ.ਬੀ.ਆਈ ਨੂੰ ਕੁਝ ਮਿਲਿਆ ਹੈ ਜਾਂ ਨਹੀਂ, ਇਸ ਦੇ ਬਾਰੇ ਅਜੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਸਾਲ 2016-17 ‘ਚ ਫਿਰੋਜ਼ਪੁਰ ਰੇਲ ਮੰਡਲ ‘ਚ ਇਕ ਟੈਡਰ ਪਾਸ ਹੋਇਆ ਸੀ, ਜਿਸ ‘ਚ ਸੀ.ਬੀ.ਆਈ ਨੂੰ ਘਪਲਾ ਹੋਣ ਦੀ ਸੂਚਨਾ ਮਿਲੀ ਸੀ। ਇਸ ਮਾਮਲੇ ਦੀ ਜਾਂਚ ਕਰਨ ਦੇ ਲਈ ਅਧਿਕਾਰੀਆਂ ਵਲੋਂ ਇਹ ਛਾਪੇਮਾਰੀ ਕੀਤੀ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।