ਗਵਾਲੀਅਰ : ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਸ਼ਨਿੱਚਰਵਾਰ ਨੂੰ ਬਿਨ੍ਹਾਂ ਨਾਂਅ ਲਏ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਤੇ ਤੰਜ ਕੰਸਿਆ। ਉਨ੍ਹਾਂ ਕਿਹਾ ਕਿ ਭਾਜਪਾ ਦੇ ਲੋਕਾਂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਹੱਤਿਆ ਕਰਨ ਵਾਲਾ ਨੱਥੂਰਾਮ ਗੋਡਸੇ ਦੇਸ਼ਭਕਤ ਸੀ ਜਾਂ ਨਹੀਂ? ਦਿਗਵਿਜੇ ਨੇ ਕਿਹਾ ਕਿ ”ਭਾਜਪਾ ਨੇਤਾ ਗਾਂਧੀ ਦੀ ਜਿਸ ਵਿਚਾਰਧਾਰਾ ਦੀ ਗੱਲ ਕਰਦੇ ਹਨ ਉਹ ਸੱਚਾਈ ਤੋਂ ਪਰੇ ਹਨ। BJP
ਭਾਜਪਾ ਨੇਤਾ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ‘ਤੇ ਸੰਕਲਪ ਯਾਤਰਾ ਦੇ ਬਾਰੇ ਗੱਲ ਕਦੇ ਹਨ। ਉਨ੍ਹਾਂ ਦੇਸ਼ ਨੂੰ ਗੋਡਸੇ ਦੀ ਰਾਸ਼ਟਰਭਕਤੀ ਦੇ ਬਾਰੇ ਵੀ ਦਸਣਾ ਚਾਹੀਦਾ” ਦਿਗਵਿਜੇ ਨੇ ਖੁਲਾਸਾ ਕੀਤਾ ਕਿ ”ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦੇ ਵਿਚਾਰਕ ਕੁਸ਼ਾਭਾਊ ਠਾਕਰੇ ਅਤੇ ਰਾਜਮਾਤਾ ਵਿਜੇਰਾਜੇ ਸਿੰਧੀਆ ਨੇ ਮੈਨੂੰ 1970-71 ‘ਚ ਜਨ ਸੰਘ ‘ਚ ਸ਼ਾਮਿਲ ਹੋਣ ਲਈ ਕਿਹਾ ਸੀ। ਪਰ ਮੈਂ ਇਹ ਸੱਦਾ ਸਵੀਕਾਰ ਨਹੀਂ ਕੀਤਾ ਸੀ ਕਿਉਂਕਿ ਮੈਂ ਮਹਾਤਮਾ ਗਾਂਧੀ ਨੂੰ ਮੰਨਦਾ ਹਾਂ”। BJP
ਰਾਜ ਸਭਾ ਸਾਂਸਦ ਦਿਗਵਿਜੇ ਨੇ ਕਿਹਾ,” ਭਾਜਪਾ ਆਪਣੇ ਨੂੰ ਰਾਸ਼ਟਰਵਾਦੀ ਪਾਰਟੀ ਦੱਸਦੀ ਹੈ ਅਤੇ ਕਹਿੰਦੀ ਹੈ ਕਿ ਉਹ ਪਾਕਿਸਤਾਨ ਦੇ ਖਿਲਾਫ਼ ਲੜ ਰਹੀ ਹੈ। ਇਹ ਕਿਸ ਤਰ੍ਹਾਂ ਦੀ ਰਾਸ਼ਟਰਵਾਦ ਹੈ ਕਿ ਉਨ੍ਹਾਂ ਲੋਕਾਂ ਤੋਂ ਹੀ ਰੁਪਏ ਲੈ ਕੇ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਲਈ ਜਾਸੂਸੀ ਕਰਦੇ ਹਨ।” ਕਾਂਗਰਸ ਨੇਤਾ ਨੇ ਦਾਅਵਾ ਕੀਤਾ, ” ਭਾਜਪਾ ਅਤੇ ਬਜਰੰਗ ਦਲ ਦੇ ਕੁੱਝ ਲੋਕ ਆਈਐਸਆਈ ਦੀ ਜਾਸੂਸੀ ਕਰਦੇ ਹੋਏ ਫੜੇ ਵੀ ਗਏ ਸਨ। ਜੋ ਹੁਣ ਜ਼ਮਾਨਤ ‘ਤੇ ਬਾਹਰ ਘੁੰਮ ਰਹੇ ਹਨ ਪਰ ਉਨ੍ਹਾਂ ‘ਤੇ ਕੇਸ ਅਜੇ ਵੀ ਚੱਲ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।